jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਕੇਰਨ 'ਚ ਮੁਕਾਬਲਾ ਖ਼ਤਮ

www.sabblok.blogspot.com
Collision finish in Keran
ਕੇਰਨ 'ਚ ਮੁਕਾਬਲਾ ਖ਼ਤਮ
ਸ਼੍ਰੀਨਗਰ : ਫ਼ੌਜ ਨੇ ਐਲਓਸੀ 'ਤੇ ਕੇਰਨ ਸੈਕਟਰ ਦੇ ਸ਼ਾਲਬੱਟੂ ਇਲਾਕੇ 'ਚ ਕਾਰਗਿਲ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਲੰਬੀ ਫ਼ੌਜੀ ਮੁਹਿੰਮ ਨੂੰ ਮੰਗਲਵਾਰ ਨੂੰ ਕਾਮਯਾਬੀ ਨਾਲ ਖਤਮ ਐਲਾਨ ਦਿੱਤਾ। ਫ਼ੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਸੰਜੀਵ ਚਾਚਰਾ ਨੇ ਕਿਹਾ ਕਿ ਘੁਸਪੈਠੀਆਂ ਨੂੰ ਸਰਹੱਦ ਪਾਰ ਖਦੇੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਅੱਤਵਾਦ ਨੂੰ ਜ਼ਿੰਦਾ ਰੱਖਣ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਲਈ ਪਾਕਿਸਤਾਨੀ ਫ਼ੌਜ ਹੀ ਜ਼ਿੰਮੇਵਾਰ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ 'ਚ ਅਜਿਹੀ ਅਤੇ ਨਾਪਾਕ ਕੋਸ਼ਿਸ਼ਾਂ ਹੋ ਸਕਦੀਆਂ ਹਨ। ਫੌਜ ਦੀ 15 ਕੋਰ ਦੇ ਹੈਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਉੱਤਰੀ ਕਮਾਂਡ ਦੇ ਮੁਖੀ ਨੇ ਕਿਹਾ ਕਿ ਅਸੀਂ ਮੰਗਲਵਾਰ ਸਵੇਰੇ ਸਾਰੇ ਸਬੰਧਤ ਕਮਾਂਡਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਕੇਰਨ 'ਚ ਜਾਰੀ ਮੁਹਿੰਮ ਨੂੰ ਰੋਕ ਲੈਣ। ਇੱਥੇ ਬੀਤੇ 15 ਦਿਨਾਂ ਦੌਰਾਨ ਸੱਤ ਘੁਸਪੈਠੀਏ ਮਾਰੇ ਗਏ ਹਨ। ਫ਼ੌਜ ਘੁਸਪੈਠੀਆਂ ਤੋਂ ਬਰਾਮਦ ਹਥਿਆਰਾਂ ਦਾ ਜ਼ਖੀਰਾ ਸੋਮਵਾਰ ਨੂੰ ਹੀ ਪੱਤਰਕਾਰਾਂ ਨੂੰ ਦਿਖਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਾਲਬੱਟੂ 'ਚ ਜੋ ਹੋਇਆ, ਉਹ ਘੁਸਪੈਠ ਦੀ ਇਕ ਕੋਸ਼ਿਸ਼ ਸੀ। ਪਿਛਲੇ ਇਕ ਪਖਵਾੜੇ ਦੌਰਾਨ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਲੈਫਟੀਨੈਂਟ ਜਨਰਲ ਚਾਚਰਾ ਨੇ ਸ਼ਾਲਬੱਟੂ ਇਲਾਕੇ 'ਚ ਕਿਸੇ ਵੀ ਫੌਜੀ ਚੌਂਕੀ 'ਤੇ ਪਾਕਿਸਤਾਨੀ ਘੁਸਪੈਠੀਆਂ ਦੇ ਕਬਜ਼ੇ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ। ਉਨ੍ਹ ਕਿਹਾ ਕਿ ਐਲਓਸੀ 'ਤੇ ਹਾਲਾਤ ਸਾਡੇ ਕੰਟਰੋਲ 'ਚ ਹਨ।
ਉਨ੍ਹਾਂ ਕਿਹਾ ਕਿ ਘੁਸਪੈਠ ਦੀ ਇਸ ਕੋਸ਼ਿਸ਼ 'ਚ ਪਾਕਿਸਤਾਨੀ ਫੌਜ ਦਾ ਹੱਥ ਹੋਣ ਤੋਂ ਇਨਕਾਰ ਕਰਨਾ ਬਹੁਤ ਹਾਸੋਹੀਣਾ ਹੋਵੇਗਾ। ਸ਼ਾਲਬੱਟੂ 'ਚ 30 ਤੋਂ 40 ਅੱਤਵਾਦੀਆਂ ਦੀ ਘੁਸਪੈਠ ਤੋਂ ਬਾਅਦ ਵੀ ਉੱਥੋਂ ਕਿਸੇ ਅੱਤਵਾਦੀ ਦੀ ਲਾਸ਼ ਨਾ ਮਿਲਣ ਵੱਲ ਧਿਆਨ ਦਿਵਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮਾਰੇ ਗਏ ਘੁਸਪੈਠੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਸਾਥੀ ਵਾਪਸ ਗ਼ੁਲਾਮ ਕਸ਼ਮੀਰ ਲੈ ਗਏ ਹੋਣ। ਲੈਫਟੀਨੈਂਟ ਜਨਰਲ ਚਾਚਰਾ ਨੇ ਕਿਹਾ ਕਿ ਹੁਣ ਅਸੀਂ ਪੂਰੇ ਇਲਾਕੇ 'ਚ ਆਪਣੇ ਸਕਿਊਰਿਟੀ ਗਰਿੱਡ ਨੂੰ ਹੋਰ ਜ਼ਿਆਦਾ ਮਜਬੂਤ ਬਣਾਉਂਦੇ ਹੋਏ ਜਵਾਨਾਂ ਦੀ ਤਾਇਨਾਤੀ ਦੀ ਮੁੜ ਸਮੀਖਿਆ ਕਰ ਰਹੇ ਹਾਂ।
ਬਾਲਾਕੋਟ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
ਰਾਜੌਰੀ : ਸੋਮਵਾਰ ਨੂੰ ਦੇਰ ਰਾਤ ਪੁਣਛ ਜ਼ਿਲ੍ਹੇ ਦੀ ਮੇਂਢਰ ਤਹਿਸੀਲ ਦੇ ਬਾਲਾਕੋਟ ਸੈਕਟਰ 'ਚ ਸਰਹੱਦ ਪਾਰ ਤੋਂ ਕਰੀਬ ਦਸ ਅੱਤਵਾਦੀ ਭਾਰਤੀ ਸਰਹੱਦ ਦੇ ਬੇਹੱਦ ਨਜ਼ਦੀਕ ਪਹੁੰਚ ਚੁੱਕੇ ਸਨ। ਅੱਤਵਾਦੀਆਂ ਨੂੰ ਭਾਰਤੀ ਇਲਾਕੇ 'ਚ ਜ਼ਬਰਦਸਤ ਗੋਲੀਬਾਰੀ ਕੀਤੀ। ਪਾਕਿਸਤਾਨੀ ਫੌਜ ਦੀ ਮੰਸ਼ਾ ਨੂੰ ਪਹਿਲਾਂ ਹੀ ਸਮਝ ਚੁੱਕੇ ਭਾਰਤੀ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ 'ਤੇ ਹਨੇਰੇ ਦਾ ਫਾਇਦਾ ਉਠਾ ਕੇ ਅੱਤਵਾਦੀ ਵਾਪਸ ਗੁਲਾਮ ਕਸ਼ਮੀਰ ਭੱਜ ਗਏ।

No comments: