www.sabblok.blogspot.com
ਸ਼ਹੀਦ ਭਗਤ ਸਿੰਘ ਨਗਰ(ਮਨੋਰੰਜਨ)-ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਰੇਤ ਤੇ ਬਜਰੀ ਆਦਿ ਦੀ ਕਿਲੱਤ ਦਾ ਦੋਸ਼ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਸਿਰ ਮੜ੍ਹ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਸਬੰਧੀ ਮੰਜ਼ੂਰੀਆਂ ਨੂੰ ਲੈ ਕੇ ਕਈ-ਕਈ ਮਹੀਨੇ ਫਾਈਲਾਂ ਦਿੱਲੀ ਵਿਚ ਰੁਕੀਆਂ ਰਹਿੰਦੀਆਂ ਹਨ। ਜਿਸ ਕਾਰਨ ਇਨ੍ਹਾਂ ਚੀਜ਼ਾਂ ਦੀ ਕਿੱਲਤ ਪੈਦਾ ਹੋ ਰਹੀ ਹੈ । ਸ. ਬਿਕਰਮ ਸਿੰਘ ਮਜੀਠਿਆ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਵਿਚ ਜ਼ਿਲਾ ਯੋਜਨਾ ਬੋਰਡ ਦੇ ਨਵੇਂ ਬਣੇ ਚੇਅਰਮੈਨ ਡਾ. ਐੱਸ. ਕੇ. ਸੁਖੀ ਦੇ ਤਾਜਪੋਸ਼ੀ ਸਮਾਰੋਹ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਸਨ। ਪ੍ਰਤੀ ਟੈਕਸ ਤੇ ਰੈਗੁਲੇਸ਼ਨ ਆਫ ਅਣ-ਅਧਿਆਕਾਰਿਤ ਕਾਲੋਨੀਆਂ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਲੋਨੀਆਂ ਵਿਚ ਸੁਵਿਧਾਵਾਂ ਤਾਂ ਹੀ ਦਿੱਤੀਆਂ ਜਾ ਸਕਦੀਆਂ ਹਨ , ਜੇਕਰ ਸਰਕਾਰ ਦੇ ਕੋਲ ਪੈਸਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਕਾਲੋਨੀਆਂ ਨੂੰ ਪਾਸ ਕਰਵਾਉਣ ਦੇ ਲਈ ਨਾ-ਮਾਤਰ ਫੀਸ ਰੱਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਕਾਲੋਨੀਆਂ ਬਣੀਆਂ ਉਸ ਸਮੇਂ ਦੇ ਅਫਸਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਇਸ ਦੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਪੱਤਰਕਾਰ ਵਾਰਤਾ ਵਿਚ ਬਿਕਰਮ ਸਿੰਘ ਮਜੀਠਿਆ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵਰ੍ਹਦੇ ਹੋਏ ਕਿਹਾ ਕਿ ਪ੍ਰਾਈਮ ਮਨਿਸਟਰ ਅਤੇ ਉਨ੍ਹਾਂ ਮੰਤਰੀ ਮੰਡਲ ਵਲੋਂ ਪਾਸ ਕੀਤੇ ਗਏ ਅਧਿਆਦੇਸ਼ ਨੂੰ ਬਕਵਾਸ ਕਹਿਣਾ ਕਿਸੇ ਵੀ ਹਾਲਤ ਵਿਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਯੁਵਰਾਜ ਵਲੋਂ ਜੋ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਉਸ ਨਾਲ ਦੇਸ਼ ਵਿਚ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਠੇਸ ਪਹੁੰਚੀ। ਸ. ਮਜੀਠਿਆ ਨੇ ਕਿਹਾ ਕਿ ਕਾਂਗਰਸ ਵਲੋਂ ਜਿਸ ਭੇਦਭਾਵ ਨਾਲ ਰਾਜਾਂ ਨੂੰ ਪੈਕੇਜ ਦਿੱਤੇ ਜਾ ਰਹੇ ਹਨ ਉਸ ਨਾਲ ਦੇਸ਼ ਟੁੱਟ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੁਖ ਸੰਸਦੀ ਸਕੱਤਰ ਚੌ. ਨੰਦ ਲਾਲ ਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਐੱਸ. ਕੇ. ਸੁੱਖੀ ਤੇ ਕਈ ਹੋਰ ਨੇਤਾ ਵੀ ਹਾਜ਼ਰ ਸਨ।
No comments:
Post a Comment