www.sabblok.blogspot.com
ਰੂਪਨਗਰ, 01 ਅਕਤੂਬਰ - ਜ਼ਿਲ੍ਹੇ ਵਿੱਚ ਗਰਭਵਤੀ ਮਾਵਾਂ ਅਤੇ ਨਵਜੰਮੇਂ ਬੱਚਿਆਂ ਦੀ ਸੌ ਫੀਸਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਇਹ ਪ੍ਰੇਰਣਾ ਅਮਰਜੀਤ ਸਿੰਘ ਸ਼ਾਹੀ ਵਧੀਕ ਡਿਪਟੀ ਕਮਿਸ਼ਨਰ ਰੁਪਨਗਰ ਨੇ ਜਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹਾ ਹੈਲਥ ਸੋਸਾਇਟੀ ਦੀ ਮੀਟਿੰਗ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਪੂਰਾ ਮਹੀਨਾ ਲਗਾਏ ਜਾ ਰਹੇ ਹਨ। ਇਸ ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਐਨ ਸੀ ਸੀ ਅਕੈਡਮੀ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਅਕੈਡਮੀ ਵਿੱਚ ਵੀ ਖੂਨਦਾਨ ਕੈਂਪ ਲਗਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਦੌਰਾਨ ਪਿੰਡਾਂ ਵਿੱਚ ਗਰਾਮ ਸਭਾਵਾਂ ਦੇ ਜਨਰਲ ਇਜਲਾਸ ਕੀਤੇ ਜਾਣੇ ਹਨ। ਇਸ ਲਈ ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਨੂੰ ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਾਂ ਤੇ ਤੇਜ਼ਾਬ ਵੇਚਣ ਦੀ ਮਨਾਹੀ ਹੈ। ਇਸ ਲਈ ਇਸ ਦੀ ਵੱਧ ਤੋਂ ਵੱਧ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਤੰਬਾਕੂ ਕੰਟਰੋਲ ਐਕਟ ਦੀ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਇਸ ਐਕਟ ਅਧੀਨ ਕੀਤੇ ਗਏ ਚਲਾਨਾਂ/ਚੈਕਿੰਗਾਂ ਦੀ ਰਿਪੋਰਟ ਨਾ ਭੇਜਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਰਿਪੋਰਟ ਹਰ ਮਹੀਨੇ ਦੀ 5 ਤਰੀਕ ਤੱਕ ਸਿਵਲ ਸਰਜਨ ਦਫਤਰ ਵਿਖੇ ਪੁੱਜ ਜਾਣੀ ਚਾਹੀਦੀ ਹੈ। ਸ਼ਾਹੀ ਨੇ ਦੱਸਿਆ ਕਿ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਅਤੇ ਲਿੰਗ ਅਨੁਪਾਤ ਨੂੰ ਠੀਕ ਕਰਨ ਲਈ ਬਾਲੜੀ ਰਖਿਅਕ ਯੋਜਨਾ ਸਕੀਮ ਚਲਾਈ ਹੈ। ਇਸ ਸਕੀਮ ਅਧੀਨ ਕਿਸੇ ਪਰਿਵਾਰ ਵਿੱਚ ਇੱਕ ਲੜਕੀ ਪੈਦਾ ਹੋਵੇ ਤੇ ਉਸ ਨੇ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਅਪਨਾਇਆ ਹੋਵੇ ਅਤੇ ਇਨਕਮ ਟੈਕਸ ਨਾ ਦਿੰਦਾ ਹੋਵੇ ਉਸ ਪਰਿਵਾਰ ਦੀ ਲੜਕੀ ਨੂੰ 18 ਸਾਲ ਦੀ ਉਮਰ ਤੱਕ 500 ਰੁਪਏ ਮਹੀਨਾ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਵਿੱਚ ਦੋ ਲੜਕੀਆਂ ਤੋਂ ਬਾਅਦ ਪਰਿਵਾਰ ਨਿਯੌਜਨ ਦਾ ਪੱਕਾ ਤਰੀਕਾ ਅਪਨਾ ਲਿਆ ਹੋਵੇ ਤਾਂ ਉਹਨਾਂ ਦੋਨੋ ਲੜਕੀਆਂ ਨੂੰ 18 ਸਾਲ ਦੀ ਉਮਰ ਤੱਕ ਇੱਕ ਹਜਾਰ ਰੁਪਿਆ ਪ੍ਰਤੀ ਮਹੀਨਾ ਵਿਤੀ ਸਹਾਇਤਾ ਦਿਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ 26 ਕੇਸ ਚੱਲ ਰਹੇ ਹਨ ਅਤੇ ਇੱਕ ਕੇਸ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਜਨਨੀ ਸੁਰਖਿੱਆ ਯੋਜ਼ਨਾ ਸਕੀਮ ਦਾ ਜਾਇਜਾ ਲੈਂਦਿਆਂ ਸ਼ਾਹੀ ਨੇ ਦੱਸਿਆ ਕਿ ਇਸ ਅਧੀਨ ਬੀ ਪੀ ਐਲ ਅਤੇ ਐਸ ਸੀ, ਬੀ ਪੀ ਐਲ ਤੇ ਏ ਪੀ ਐਲ ਪਰਿਵਾਰਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਮਾਲੀ ਸਹਾਇਤਾ ਦਿਤੀ ਜਾਂਦੀ ਹੈ ਜਿਸ ਅਨੁਸਾਰ ਪਿੰਡ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਿਲੀਵਰੀ ਕਰਾਉਣ ਤੇ 700 ਰੁਪਏ ਸ਼ਹਿਰ ਦੀਆਂ ਔਰਤਾਂ ਨੂੰ 600 ਅਤੇ ਘਰ ਵਿੱਚ ਡਿਲੀਵਰੀ ਹੋਣ ਤੇ 500 ਰੁਪਏ ਦਿੱਤੇ ਜਾਂਦੇ ਹਨ। ਊਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 341 ਲਾਭਪਾਤਰੀਆਂ ਨੂੰ ਇਹ ਸਹੂਲਤ ਮੁਹਾਇਆ ਕਰਵਾਈ ਗਈ ਹੈ। ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰੀ ਸੰਸਥਾਵਾਂ ਵਿਚ ਗਰਭਵਤੀ ਮਹਿਲਾਵਾਂ ਅਤੇ ਨਵ ਜਨਮੇਂ ਬੱਚਿਆਂ ਲਈ ਬਿੰਨਾਂ ਖਰਚੇ ਤੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਦੀਆਂ ਹਨ। ਇਸ ਪ੍ਰੋਗਰਾਮ ਤਹਿਤ ਗਰਭਵਤੀ ਮਹਿਲਾਵਾਂ ਲਈ ਜਣੇਪੇ ਦੌਰਾਨ ਇਲਾਵਾ ਮੁਫਤ ਉਪਰੇਸ਼ਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੁਫਤ ਦਵਾਈਆ ਅਤੇ ਡਿਸਪੋਸੇਬਲ ਸਮਾਨ ਦਿਤਾ ਜਾਂਦਾ ਹੈ, ਮੁਫਤ ਟੈਸਟ (ਖੂਨ, ਪਿਸ਼ਾਬ ਅਤੇ ਅਲਟਰਾਸਾਉਂਡ), ਕੀਤਾ ਜਾਂਦਾ ਹੈ, ਨਾਰਮਲ ਜਣੇਪੇ ਦੀ ਸੂਰਤ ਵਿੱਚ 3 ਦਿਨਾਂ ਤੱਕ ਅਤੇ ਸਜੇਰੀਅਨ ਹੋਣ ਤੇ 7 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਤੇ ਖਾਣਾ ਮੁਫਤ ਦਿਤਾ ਜਾਂਦਾ ਹੈ, ਲੋੜ ਪੈਣ ਤੇ ਮੁਫਤ ਖੂਨ ਵੀ ਚੜ੍ਹਾਇਆ ਜਾਂਦਾ ਹੈ ਅਤੇ ਮੁਫਤ ਟਰਾਂਸਪੋਰਟ ਦੀ ਸੁਵਿਧਾ ਘਰ ਤੋਂ ਸਿਹਤ ਸੰਸਥਾ ਤੱਕ ਤੇ ਰੇਫਰ ਹੋਣ ਦੀ ਸੂਰਤ ਵਿੱਚ ਦੂਜੀ ਸਿਹਤ ਸੰਸਥਾ ਤੱਕ ਜਾਣ ਤੇ ਘਰ ਵਾਪਸੀ ਤੱਕ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਯੂਜਰ ਚਾਰਜਿਜ ਤੋਂ ਪੂਰੀ ਤਰ੍ਹਾਂ ਛੋਟ ਦਿਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਮਾਰ ਨਵ ਜੰਮੇਂ ਬੱਚਿਆਂ ਲਈ ਜਨਮ ਤੋਂ 30 ਦਿਨਾ ਤੱਕ ਦੀ ਮੁਫਤ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਮੁਫਤ ਇਲਾਜ਼, ਮੁਫਤ ਦਵਾਈਆਂ ਅਤੇ ਹੋਰ ਡਿਸਪੋਸੇਬਲ ਸਮਾਨ, ਮੁਫਤ ਟੈਸਟ, ਲੋੜ ਪੈਣ ਤੇ ਮੁਫਤ ਖੂਨ ਚੜਾਉਣ ਦੀ ਸੁਵਿਧਾ, ਮੁਫਤ ਟਰਾਂਸਪੋਰਟ ਦੀ ਸੁਵਿਧਾ, ਘਰ ਤੋਂ ਸਿਹਤ ਸੰਸਥਾ ਤੱਕ ਤੇ ਰੈਫਰ ਹੋਣ ਦੀ ਸੂਰਤ ਵਿੱਚ ਦੂਜੀ ਸਿਹਤ ਸੰਸਥਾ ਤੱਕ ਜਾਣ ਤੇ ਘਰ ਵਾਪਸੀ ਤੱਕ ਦੀ ਸਹੂਲਤ , ਹਸਪਤਾਲ ਦੇ ਯੁਜਰ ਚਾਰਜਿਜ ਤੋਂ ਪੂਰੀ ਤਰ੍ਹਾਂ ਛੋਟ ਦਿਤੀ ਜਾਂਦੀ ਹੈ। ਮੀਟਿੰਗ ਦੌਰਾਨ ਡਾ ਰਜਨੀਸ਼ ਸੂਦ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਿਛਲੇ ਦਿਨੀ ਲਗਾਏ ਗਏ ਕੈਂਸਰ ਜਾਂਚ ਕੈਂਪ ਦੌਰਾਨ 787 ਸ਼ੱਕੀ ਵਿਅਕਤੀਆਂ ਦਾ ਚੈਕਅਪ ਕੀਤਾ ਗਿਆ। ਇੰਨਾਂ ਵਿਚੋਂ 407 ਵਿਅਕਤੀ 28 ਸਤੰਬਰ ਨੂੰ ਜਦਕਿ 380 ਵਿਅਕਤੀਆਂ ਦੀ ਰਜਿਸਟ੍ਰੇਸ਼ਨ 29 ਸਤੰਬਰ ਨੂੰ ਕੀਤੀ ਗਈ। ਤੰਬਾਕੂ ਕੰਟਰੋਲ ਐਕਟ ਦੀ ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੋਈ 107 ਚਲਾਨ ਕੀਤੇ ਗਏ ਜਿੰਨਾਂ ਤੋਂ 3940 ਰੁਪਏ ਜੁਰਮਾਨਾਂ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਇਰਨ ਤੇ ਫੋਲਿਕ ਏਸਿਡ ਦੀਆਂ ਗੋਲੀਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਗੋਲੀਆਂ ਲਾਭਪਾਤਰੀਆਂ ਤੱਕ ਪਹੁੰਚਾਉਣੀਆਂ ਯਕੀਨੀ ਬਨਾਉਣ ਲਈ ਕਿਹਾ। ਡਾ ਸੂਦ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅਲਬੰਡਾ ਜ਼ੋਲ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ। ਡਾ ਸੂਦ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 8 ਪ੍ਰਾਇਮਰੀ ਹੈਲਥ ਸੈਂਟਰਾਂ ਅਮਰੋਲੀ, ਕਾਹਨਪੁਰ ਖੂਹੀ, ਭਰਤਗੜ੍ਹ, ਪੁਰਖਾਲੀ, ਕੀਰਤਪੁਰਸਾਹਿਬ, ਢੇਰ, ਸਹਿਜੋਵਾਲ, ਭਲਾਣ ਵਿਖੇ, ਤਿੰਨ ਸੀ ਐਚ ਸੀ ਸ੍ਰੀ ਚਮਕੌਰ ਸਾਹਿਬ, ਨੂਰਪੂਰਬੇਦੀ ਤੇ ਭਲਾਣ ਵਿਖੇ ਅਤੇ ਤਿੰਨ ਸਿਵਲ ਹਸਾਪਤਾਲਾਂ ਰੂਪਨਗਰ, ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਘੰਟੇ ਇਨਸਟੀਚਿਊਸ਼ਨਲ ਡਿਲੀਵਰੀ ਦੀ ਸਹੂਲਤ ਉਪਲਬਧ ਹੈ ਜਿਥੇ ਕਿ ਪੂਰਾ ਹਫਤਾ ਡਿਲੀਵਰੀ ਕੀਤੀ ਜਾਂਦੀ ਹੈ। ਮੀਟਿੰਗ ਦੋਰਾਨ ਡਰੱਗ ਇੰਸਪੈਕਟਰ ਮੈਡਮ ਨੇਹਾ ਸ਼ੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲਗਭਗ 400 ਰੀਟੇਲ ਦਵਾਈਆਂ ਦੀਆਂ ਦੁਕਾਨਾ ਅਤੇ 36 ਹੋਲ ਸੇਲ ਦਵਾਈਆਂ ਵੇਚਣ ਵਾਲੇ ਹਨ। ਊਨ੍ਹਾ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 30 ਦੁਕਾਨਾਂ ਦੀ ਚੈਂਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 8 ਦਵਾਈਆਂ ਦੇ ਸੈਂਪਲ ਲਏ ਗਏ। ਇਸ ਮੀਟਿੰਗ ਦੋਰਾਨ ਡਾ ਰਜਨੀਸ਼ ਸੂਦ ਸਿਵਲ ਸਰਜਨ ਰੂਪਨਗਰ, ਰਮਿੰਦਰ ਸਿੰਘ ਪੁਲਿਸ ਕਪਤਾਨ, ਡਾ ਬਲਜੀਤ ਸਿੰਘ, ਡਾ ਗੁਰਮਹਿੰਦਰ ਸਿੰਘ, ਐਸ ਐਸ ਬਾਹੀਆ ਆਬਕਾਰੀ ਤੇ ਕਰ ਅਫਸਰ, ਅਮਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ,ਰੀਤਿਕਾ ਗਰੋਵਰ, ਮੈਡਮ ਨਵਦੀਪ ਕੌਰ ਡਰਗ ਕੰਟਰੋਲਰ ਰੂਪਨਗਰ, ਸ਼੍ਰੀ ਚਮਕੌਰ ਸਾਹਿਬ ਦੀ ਐਨ ਜੀ ਓੁ ਤੋਂ ਆਰ ਸੀ ਢੰਡ ਅਤੇ ਹੋਰ ਅਧਿਕਾਰੀ ਮੀਟਿੰਗ ਵਿੱਚ ਸਨ।
No comments:
Post a Comment