| ਚੰਡੀਗੜ੍ਹ 1 ਅਕਤੂਬਰ (ਗਗਨਦੀਪ ਸੋਹਲ) ਪੰਜਾਬ ਸਿਵਲ ਸਕੱਤਰੇਤ ਵਿਖੇ ਤੇਨਾਤ ਸਾਰੇ ਵਿਭਾਗਾਂ ਦੇ ਮੁਲਾਜਮਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਥੇ ਦੁਪਿਹਰ ਸਮੇੱ ਜਬਰਦਸਤ ਰੈਲੀ ਕੀਤੀ ਅਤੇ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਤੱੋ 18 ਫੀਸਦੀ ਡੀ.ਏ.ਦੀ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਦੀ ਮੰਗ ਕੀਤੀ। ਇਸ ਦੋਰਾਨ ਸੰਯੁਕਤ ਐਕਸ਼ਨ ਕਮੇਟੀ ਦੇ ਚੀਫ ਕਨਵੀਨਰ ਕਰਨੈਲ ਸਿੰਘ ਸੈਣੀ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ, ਜਨਰਲ ਸਕੱਤਰ ਗੁਰਵਿੰਦਰ ਜੋਹਲ, ਸੁਰਜੀਤ ਸਿੰਘ ਸੀਤਲ, ਜਸਪ੍ਰੀਤ ਸਿੰਘ ਰੰਧਾਵਾ, ਭਗਵੰਤ ਸਿੰਘ ਬਦੇਸਾਂ, ਰਵਿੰਦਰ ਅਰੋੜਾ, ਵਿੱਤੀ ਕਮਿਸਨਰ ਸਕੱਤਰੇਤ ਦੇ ਪ੍ਰਧਾਨ ਭੁਪਿੰਦਰ ਸਿੰਘ, ਰੁਪਿੰਦਰ ਰੂਪੀ, ਜਗਮੋਹਨ ਸਿੰਘ, ਸੀਨੀਅਰ ਮੁਲਾਜਮ ਆਗੂ ਸੱਜਣ ਸਿੰਘ, ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਸਿੰਘ, ਮਿਥੁਨ ਚਾਵਲਾ, ਸਲਾਹਕਾਰ ਗੁਰਨਾਮ ਸਿੰਘ ਬਜਹੇੜੀ, ਨੇਤਰ ਸਿੰਘ, ਦਰਜਾ-4 ਦੇ ਪ੍ਰਧਾਨ ਸ਼ਾਮ ਸਿੰਘ ਤੇ ਜਨਰਲ ਸਕੱਤਰ ਜਸਬੀਰ ਸਿੰਘ ਦਾਉੱ, ਪਰਮਜੀਤ ਸਿੰਘ ਭੁੱਡਾ, ਨੇ ਕਿਹਾ ਕਿ ਕੇਦਰ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਜਨਵਰੀ ਤੋ 8 ਫੀਸਦੀ ਅਤੇ ਜੁਲਾਈ ਤੋ 10 ਫੀਸਦੀ ਡੀ.ਏ.ਦੇ ਦਿੱਤਾ ਹੈ। ਇਸ ਉਪਰੰਤ ਪੰਜਾਬ ਦੇ ਗਵਾਂਢੀ ਰਾਜ ਹਰਿਆਣਾ, ਹਿਮਾਚਲ ਅਤੇ ਯੂ.ਟੀ.ਨੇ ਵੀ ਡੀ.ਏ. ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਪੰਜਾਬ ਸਰਕਾਰ ਹੀ ਹੈ ਜਿਸ ਨੇ ਹਾਲੇ ਤੱਕ ਆਪਣੇ ਮੁਲਾਜਮਾਂ ਨੂੰ ਡੀ.ਏ.ਦੀ ਕਿਸ਼ਤ ਨਹੀ ਦਿੱਤੀ। ਇਸ ਤੋ ਇਲਾਵਾ ਪੰਜਾਬ ਸਕੱਤਰੇਤ ਵਿਖੇ 4-9-14 ਏ.ਸੀ.ਪੀ. ਦੇ ਕੇਸ ਵੀ ਲੰਮੇ ਸਮੇ ਤੋ ਲੰਬਿਤ ਪਏ ਹਨ। ਜਿਥੇ ਸੱਤ ਸੀਨੀਅਰ ਸਹਾਇਕਾਂ ਦੀਆਂ ਆਸਾਮੀਆਂ ਹਨ। ਉਥੇ 2 ਮੁਲਾਜਮ ਕੰਮ ਕਰ ਰਹੇ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈ.ਏ.ਐਸ ਅਧਿਕਾਰੀ ਕਦੋ ਦਾ ਤਨਖਾਹ ਕਮਿਸ਼ਨ ਦਾ ਏਰੀਅਰ ਲੈ ਕੇ ਖਾ ਚੁੱਕੇ ਹਨ ਇਸ ਤੋ ਇਲਾਵਾ ਉਨ੍ਹਾਂ ਨੂੰ ਡੀ.ਏ. ਅਤੇ ਬੱਚਿਆਂ ਦੀ ਪੜ੍ਹਾਂਈ ਲਈ ਐਜੁਕੇਸ਼ਨ ਅਲਾਉੱਸ ਵੀ ਸਰਕਾਰ ਨੇ ਦੇ ਦਿੱਤਾ ਹੈ ਪ੍ਰੰਤੂ ਜਦੋ ਮੁਲਾਜਮਾਂ ਨੂੰ ਡੀ.ਏ.ਜਾ ਕੁਝ ਹੋਰ ਦੇਣ ਦਾ ਸਮਾਂ ਆਉਦਾ ਹੈ ਤਾ ਖਜਾਨਾ ਖਾਲੀ ਹੋਣ ਦੇ ਬਹਾਨੇ ਘੜੇ ਜਾਦੇ ਹਨ। ਇਸ ਦੋਰਾਨ ਉਨ੍ਹਾਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਆਈ.ਏ.ਐਸ.ਅਧਿਕਾਰੀਆਂ ਨੂੰ ਮਿਲਣ ਵਾਲਾ ਡੀ.ਏ.ਆਦਿ ਭੱਤੇ ਮੁਲਾਜਮਾਂ ਨਾਲ ਜੋੜੇ ਜਾਣ। ਜਦੋ ਇਹ ਭੱਤੇ ਪੰਜਾਬ ਦੇ ਮੁਲਾਜਮਾਂ ਨੂੰ ਮਿਲਣ ਉਸ ਸਮੇੱ ਹੀ ਇਨ੍ਹਾਂ ਅਧਿਕਾਰੀਆਂ ਨੂੰ ਮਿਲਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੁਲਾਜਮਾਂ ਨੂੰ ਡੀ.ਏ. ਦੇਣ ਦਾ ਤੁਰੰਤ ਐਲਾਨ ਕਰੇ ਨਹੀ ਤਾ 3 ਅਕਤੂਬਰ ਨੂੰ ਫਿਰ ਦੁਬਾਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਸਵੇਰੇ ਦਫਤਰ ਖੁਲ੍ਹਣ ਤੋ ਪਹਿਲਾਂ ਰੈਲੀ ਕੀਤੀ ਜਾਵੇਗੀ। |
|
No comments:
Post a Comment