jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਭਾਰਤ ‘ਚ ਆਉਣ ਵਾਲੇ ਸਭ ਤੋਂ ਭਿਆਨਕ ਤੂਫਾਨਾਂ ‘ਚੋਂ ਇਕ ਹੋਵੇਗਾ ਫੈਲਿਨ

www.sabblok.blogspot.com
ਭਾਰਤ 'ਚ ਆਉਣ ਵਾਲੇ ਸਭ ਤੋਂ ਭਿਆਨਕ ਤੂਫਾਨਾਂ 'ਚੋਂ ਇਕ ਹੋਵੇਗਾ ਫੈਲਿਨ
ਵਾਸ਼ਿੰਗਟਨ—ਫੈਲਿਨ ਦੇ ਉੜੀਸਾ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਮਾਹਰਾਂ ਨੇ ਕਿਹਾ ਹੈ ਕਿ ਫੈਲਿਨ ਭਾਰਤ ਵਿਚ ਪਿਛਲੇ 14 ਸਾਲਾਂ ਦਾ ਸਭ ਤੋਂ ਵੱਡਾ ਤੂਫਾਨ ਹੋਵੇਗਾ। ਹਵਾਈ ਦੇ ਪਰਲ ਹਾਰਬਰ ਵਿਚ ਅਮਰੀਕੀ ਨੇਵੀ ਦੇ ਸੰਯੁਕਤ ਤੂਫਾਨ ਚਿਤਾਵਨੀ ਕੇਂਦਰ (ਜੇ. ਟੀ. ਡਬਲਿਊ. ਸੀ.) ਨੇ ਕਿਹਾ ਕਿ ਫੈਲਿਨ 1999 ਵਿਚ ਹਿੰਦ ਮਹਾਂਸਾਗਰ ਵਿਚ ਆਏ ਚੱਕਰਵਾਤੀ ਤੂਫਾਨ ਦਾ ਰਿਕਾਰਡ ਤੋੜ ਸਕਦਾ ਹੈ। ਇਸ ਚੱਕਰਵਾਤ ਦੇ ਕਾਰਨ ਉੜੀਸਾ ਵਿਚ ਘੱਟ ਤੋਂ ਘੱਟ 9000 ਲੋਕ ਮਾਰੇ ਗਏ ਸਨ। ਜੇ. ਟੀ. ਡਬਲਿਊ. ਸੀ. ਨੇ ਆਪਣੀਆਂ ਤਾਜ਼ਾ ਖਬਰਾਂ ਵਿਚ ਕਿਹਾ ਕਿ ਬਹੁਤ ਹੀ ਭਿਆਨਕ ਫੈਲਿਨ ਤੂਫਾਨ ਛੇ ਘੰਟਿਆਂ ਤੋਂ ਸ਼੍ਰੇਣੀ ਪੰਜ ਦੀ ਤੀਬਰਤਾ ‘ਤੇ ਹੈ ਅਤੇ ਇਸ ਦੇ ਉਸ ਸਮੇਂ ਤੱਕ ਸ਼੍ਰੇਣੀ ਪੰਜ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਜਦੋਂ ਤੱਕ ਇਹ ਬੰਗਾਲ ਦੀ ਖਾੜੀ ‘ਤੇ ਭਾਰਤ ਦੇ ਉੱਤਰ-ਪੂਰਬੀ ਤੱਟ ‘ਤੇ ਪਹੁੰਚਣ ਤੋਂ ਕੁਝ ਹੀ ਘੰਟਿਆਂ ਦੀ ਦੂਰੀ ‘ਤੇ ਹੋਵੇਗਾ। ਤੇਜ਼ ਹੋਣ ਦੇ ਨਾਲ ਹੀ ਇਸ ਤੂਫਾਨ ਦਾ ਆਕਾਰ ਵਧ ਕੇ ਭਾਰਤ ਦੇ ਅੱਧੇ ਹਿੱਸੇ ਦੇ ਬਰਾਬਰ ਹੋ ਗਿਆ ਹੈ।

No comments: