www.sabblok.blogspot.com
ਹੈਦਰਾਬਾਦ-ਉੜੀਸਾ ਦੇ ਗੋਪਾਲਪੁਰ ‘ਚ ਸ਼ਾਮ ਦੇ 6 ਤੋਂ 8 ਵਜੇ ਵਿਚਕਾਰ ਚੱਕਰਵਾਤੀ ਤੂਫਾਨ ‘ਫੈਲਿਨ’ ਪਹੁੰਚੇਗਾ, ਜਿਸ ਕਾਰਨ ਸਮੁੰਦਰ ‘ਚੋਂ 10 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਇਸ ਤੂਫਾਨ ਨਾਲ ਉੜੀਸਾ ‘ਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਇਹ ਤੂਫਾਨ ਗੋਪਾਲਪੁਰ ਤੋਂ ਸਿਰਫ 90 ਕਿਲੋਮੀਟਰ ਦੂਰ ਰਹਿ ਗਿਆ ਹੈ। ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਕਰੀਬ ਸਵਾ ਪੰਜ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਤੂਫਾਨ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਸ ਤੂਫਾਨ ਕਾਰਨ ਗੰਜਮ ਜ਼ਿਲੇ ‘ਚ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਪੁਰੀ ਅਤੇ ਗੋਪਾਲਪੁਰ ‘ਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਪਹਿਲੇ ਛੇ ਘੰਟਿਆਂ ਤੱਕ ਇਸ ਤੂਫਾਨ ਦਾ ਬਹੁਤ ਅਸਰ ਰਹੇਗਾ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਲੋਕ ਕੱਚੇ ਮਕਾਨਾਂ ਦੀ ਜਗ੍ਹਾ ਪੱਕੇ ਮਕਾਨਾਂ ‘ਚ ਰਹਿਣ।
No comments:
Post a Comment