jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 11 October 2013

ਕੇਰਨ 'ਚ ਮੁੜ ਘੁਸਪੈਠ ਦੀ ਕੋਸ਼ਿਸ਼, ਜਵਾਨ ਸ਼ਹੀਦ

www.sabblok.blogspot.com



 
ਸ੍ਰੀਨਗਰ/ਰਾਜੌਰੀ : ਕੇਰਨ ਸੈਕਟਰ 'ਚ ਘੁਸਪੈਠੀਆਂ ਨੂੰ ਖਦੇੜਣ ਲਈ ਲਗਾਤਾਰ 15 ਦਿਨ ਚੱਲੀ ਫ਼ੌਜੀ ਮੁਹਿੰਮ ਤੋਂ ਬਾਅਦ ਵੀਰਵਾਰ ਰਾਤ ਸਰਹੱਦ ਪਾਰੋਂ ਫੇਰ ਘੁਸਪੈਠ ਦੀ ਕੋਸ਼ਿਸ਼ ਹੋਈ। ਫ਼ੌਜ ਦੇ ਚੌਕੰਨੇ ਜਵਾਨਾਂ ਨੇ ਇਸ ਨੂੰ ਨਾਕਾਮ ਬਣਾ ਦਿੱਤਾ ਪਰ ਇਸ ਦੌਰਾਨ ਹੋਏ ਖ਼ਤਰਨਾਕ ਮੁਕਾਬਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ। ਫ਼ੌਜ ਦੀ 15 ਕੋਰ ਦੇ ਬੁਲਾਰੇ ਕਰਨਲ ਪਾਂਡੇ ਨੇ ਦੱਸਿਆ ਕਿ ਕੇਰਨ ਸੈਕਟਰ 'ਚ ਬੀਤੀ ਰਾਤ ਦੁਬਾਰਾ ਘੁਸਪੈਠ ਦੀ ਕੋਸ਼ਿਸ਼ ਹੋਈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਪਹਿਲਾਂ ਹੀ ਸੂਚਨਾ ਸੀ ਕਿ ਪਾਕਿ ਫ਼ੌਜ ਅੱਤਵਾਦੀਆਂ ਦੇ ਗਰੁੱਪ ਨੂੰ ਕੇਰਨ ਸੈਕਟਰ 'ਚ ਘੁਸਪੈਠ ਕਰਾਉਣ ਦਾ ਮੌਕਾ ਲੱਭ ਰਹੀ ਹੈ। ਇਸ ਦੇ ਆਧਾਰ 'ਤੇ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਗਸ਼ਤ ਵਧਾਈ ਗਈ ਸੀ। ਇਹ ਘੁਸਪੈਠ ਸ਼ਾਲਬੱਟੂ ਇਲਾਕੇ ਤੋਂ ਲਗਪਗ 20 ਕਿਲੋਮੀਟਰ ਦੂਰ ਕੱਛਲ ਦੇ ਸੁਰਾਨਗਲੀ ਇਲਾਕੇ 'ਚ ਹੋਈ। ਐਲਓਸੀ 'ਤੇ ਗਸ਼ਤ ਕਰ ਰਹੇ 15 ਆਰ-ਆਰ ਦੇ ਜਵਾਨਾਂ ਨੇ 5 ਤੋਂ 6 ਘੁਸਪੈਠੀਆਂ ਨੂੰ ਭਾਰਤੀ ਇਲਾਕੇ ਵਲ ਆਉਂਦੇ ਵੇਖ ਉਨ੍ਹਾਂ ਨੂੰ ਆਤਮ ਸਮਰਪਣ ਲਈ ਲਲਕਾਰਿਆ। ਇਸ 'ਤੇ ਘੁਸਪੈਠੀਆਂ ਨੇ ਵਾਪਸ ਭੱਜਦੇ ਹੋਏ ਜਵਾਨਾਂ 'ਤੇ ਗੋਲੀਬਾਰੀ ਕਰਦੇ ਹੋਏ ਰਾਈਫਲ ਗਰਨੇਡ ਅਤੇ ਯੂਬੀਜੀਐਲ ਵੀ ਦਾਗੇ। ਜਵਾਨਾਂ ਨੇ ਵੀ ਜਵਾਬੀ ਫਾਇਰ ਕੀਤਾ। ਇਸ ਦੌਰਾਨ 15 ਆਰਆਰ ਦਾ ਇਕ ਜਵਾਨ ਐਸ ਪਾਟਿਲ ਨਿਵਾਸੀ ਮਹਾਰਾਸ਼ਟਰ ਸ਼ਹੀਦ ਹੋ ਗਿਆ। ਜਵਾਨ ਦੀ ਦੇਹ ਪੂਰੇ ਫ਼ੌਜੀ ਸਨਮਾਨ ਸਣੇ ਉਸ ਦੇ ਜੱਦੀ ਪਿੰਡ ਭੇਜ ਦਿੱਤੀ ਗਈ। ਕਰਨਲ ਪਾਂਡੇ ਨੇ ਦੱਸਿਆ ਕਿ ਕਰੀਬ 3 ਘੰਟੇ ਤਕ ਚੱਲੇ ਮੁਕਾਬਲੇ ਮਗਰੋਂ ਘੁਸਪੈਠੀਏ ਵਾਪਸ ਭੱਜ ਗਏ। ਉਨ੍ਹਾਂ ਦੱਸਿਆ ਕਿ ਮੁਠਭੇੜ ਵਾਲੀ ਥਾਂ 'ਤੇ ਖ਼ੂਨ ਹੀ ਖ਼ੂਨ ਸੀ। ਇਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਘੁਸਪੈਠੀਆਂ ਦਾ ਵੀ ਕੋਈ ਸਾਥੀ ਮਾਰਿਆ ਗਿਆ ਹੈ ਜਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਇਸ ਵਿਚਕਾਰ, ਪਾਕਿ ਫ਼ੌਜ ਨੇ ਪੁਣਛ ਜ਼ਿਲ੍ਹੇ ਦੇ ਬਾਲਾਕੋਟ, ਮਨਕੋਟ ਤੇ ਮੇਂਢਰ ਸੈਕਟਰ 'ਚ ਵੀ ਗੋਲੀਬਾਰੀ ਜਾਰੀ ਰੱਖੀ। ਪਾਕਿ ਫ਼ੌਜ ਨੇ ਅੱਤਵਾਦੀਆਂ ਨੂੰ ਭਾਰਤੀ ਇਲਾਕੇ 'ਚ ਘੁਸਪੈਠ ਕਰਵਾਉਣ ਲਈ ਮੋਰਟਾਰ ਦੇ ਗੋਲੇ ਵੀ ਦਾਗੇ। ਇਸ ਵਿਚੋਂ ਇਕ ਗੋਲਾ ਫ਼ੌਜ ਦੀ ਆਰਜ਼ੀ ਮੈਸ 'ਤੇ ਵੀ ਡਿੱਗਾ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਨ੍ਹਾਂ ਸੈਕਟਰਾਂ 'ਚ ਸ਼ੁੱਕਰਵਾਰ ਦੇਰ ਸ਼ਾਮ ਤਕ ਗੋਲੀਬਾਰੀ ਜਾਰੀ ਰਹੀ। ਭਾਰਤੀ ਫ਼ੌਜ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਘੁਸਪੈਠ ਦੀ ਇਹ ਤਾਜ਼ਾ ਘਟਨਾ ਫ਼ੌਜ ਮੁਖੀ ਵੀਕੇ ਸਿੰਘ ਦੇ ਉਸ ਬਿਆਨ ਦੇ ਦੋ-ਤਿੰਨ ਦਿਨ ਬਾਅਦ ਹੀ ਵਾਪਰ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕੇਰਨ 'ਚ ਘੁਸਪੈਠ ਖ਼ਿਲਾਫ਼ ਆਪਰੇਸ਼ਨ ਖ਼ਤਮ ਹੋ ਗਿਆ ਹੈ ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ।
ਕੇਰਨ 'ਚ ਮੁੜ ਘੁਸਪੈਠ ਦੀ ਕੋਸ਼ਿਸ਼, ਜਵਾਨ ਸ਼ਹੀਦ

No comments: