jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 11 October 2013

ਬੇਮੌਸਮੇ ਮੀਂਹ ਨੇ ਖਿੱਚੀਆਂ ਕਿਸਾਨਾਂ ਦੇ ਚਿਹਰੇ 'ਤੇ ਚਿੰਤਾਂ ਦੀਆਂ ਲਕੀਰਾਂ


ਬੇਮੌਸਮੇ ਮੀਂਹ ਨੇ ਖਿੱਚੀਆਂ ਕਿਸਾਨਾਂ ਦੇ ਚਿਹਰੇ 'ਤੇ ਚਿੰਤਾਂ ਦੀਆਂ ਲਕੀਰਾਂ
ਚੰਡੀਗੜ੍ਹ/ਨਵੀਂ ਦਿੱਲੀ : ਪਹਿਲਾਂ ਕਈ ਦਿਨ ਧੁੰਦਲਕਾ ਤੇ ਹੁਣ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਹੋਈ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਵੀ ਨਿਰਾਸ਼ਾ ਦੇ ਬੱਦਲ ਛਾ ਗਏ ਹਨ। ਬਾਰਸ਼ ਕਾਰਨ ਜਿੱਥੇ ਖੇਤਾਂ 'ਚ ਤਿਆਰ ਖੜ੍ਹੀ ਝੋਨੇ ਤੇ ਕਪਾਹ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਉੱਥੇ ਮੰਡੀਆਂ 'ਚ ਵਿਕਰੀ ਲਈ ਆਈਆਂ ਫ਼ਸਲਾਂ ਵੀ ਮੀਂਹ 'ਚ ਭਿੱਜ ਗਈਆਂ। ਕਪਾਹ ਅਤੇ ਬਾਸਮਤੀ ਝੋਨੇ ਦੀ ਕੁਆਲਟੀ ਖ਼ਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰ ਤੋਂ ਦੁਪਹਿਰ ਬਾਅਦ ਤਕ ਪੂਰੇ ਉੱਤਰ ਭਾਰਤ 'ਚ ਤੇਜ਼ ਬਾਰਸ਼ ਹੋਈ। ਪੰਜਾਬ, ਹਰਿਆਣਾ ਸਮੇਤ ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਖੇਤੀ 'ਤੇ ਮਿਲਿਆ-ਜੁਲਿਆ ਅਸਰ ਪੈਣ ਦੀ ਸੰਭਾਵਨਾ ਹੈ। ਸਾਉਣੀ ਦੀਆਂ ਫ਼ਸਲਾਂ 'ਚ ਕਪਾਹ ਅਤੇ ਬਾਸਮਤੀ ਨੂੰ ਨੁਕਸਾਨ ਦਾ ਖਦਸ਼ਾ ਹੈ। ਪੰਜਾਬ ਅਤੇ ਹਰਿਆਣਾ ਦੀਆਂ ਅਨਾਜ਼ ਮੰਡੀਆਂ 'ਚ ਸਾਉਣੀ ਸੀਜ਼ਨ ਦੀ ਮੁੱਖ ਫ਼ਸਲ ਝੋਨੇ ਦੀ ਆਮਦ ਚਾਲੂ ਹੋ ਗਈ ਹੈ। ਖ਼ੁਰਾਕ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਹੁਣ ਤਕ 17 ਲੱਖ ਟਨ ਝੋਨੇ ਦੀ ਆਵਕ ਹੋ ਚੁੱਕੀ ਹੈ। ਇਸ ਵਿਚੋਂ ਸਰਕਾਰੀ ਖ਼ਰੀਦ 15 ਲੱਖ ਟਨ ਪਹੁੰਚ ਗਈ ਹੈ। ਨਮੀ ਵਧਾਉਣ ਨਾਲ ਮੰਡੀਆਂ 'ਚ ਝੋਨੇ ਦੀ ਆਮਦ ਪ੍ਰਭਾਵਿਤ ਹੋ ਕਦੀ ਹੈ। ਬਾਸਮਤੀ ਝੋਨੇ ਦੀ ਫ਼ਸਲ ਥੋੜੀ ਦੇਰ ਨਾਲ ਆਉਂਦੀ ਹੈ। ਲਿਹਾਜ਼ਾ ਉਹ ਖੇਤਾਂ 'ਚ ਤਿਆਰ ਖੜੀ ਹੈ। ਕਈ ਥਾਈਂ ਤੇਜ਼ ਹਵਾ ਚੱਲਣ ਨਾਲ ਫ਼ਸਲ ਡਿੱਗ ਗਈ ਹੈ। ਇਸ ਨਾਲ ਚੌਲਾਂ ਦੀ ਕੁਆਲਟੀ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਕਪਾਹ ਦੀ ਫ਼ਸਲ ਲਈ ਵੀ ਇਹ ਫ਼ਸਲ ਨੁਕਸਾਨਦਾਇਕ ਹੈ। ਰਾਜਸਥਾਨ ਦੇ ਕਪਾਹ ਕਿਸਾਨ ਕੁਮਾਵਤ ਨੇ ਕਿਹਾ ਕਿ ਕਪਾਹ ਦੀ ਫ਼ਸਲ 'ਚ ਲੱਗੇ ਫੁੱਲਾਂ ਨੂੰ ਨੁਕਸਾਨ ਹੋਇਆ ਹੈ। ਉਤਪਾਦਕ ਮੰਡੀਆਂ 'ਚ ਕਪਾਹ ਦੀ ਆਮਦ ਸ਼ੁਰੂ ਹੋ ਗਈ ਸੀ, ਜਿਸ ਦੇ ਰੁੱਕ ਜਾਣ ਦਾ ਖਦਸ਼ਾ ਹੈ।

ਗੁਰਦਾਸਪੁਰ 'ਚ ਮੋਹਲੇਧਾਰ ਮੀਂਹ ਤੇ ਗੜੇਮਾਰੀ ਨਾਲ ਝੋਨੇ ਦੀ ਫ਼ਸਲ ਤਬਾਹ

ਗੁਰਦਾਸਪੁਰ, ---ਅੱਜ ਬਾਅਦ ਦੁਪਹਿਰ ਹੋਈ ਮੋਹਲੇਧਾਰ ਬਾਰਿਸ਼ ਅਤੇ ਗੜ੍ਹੇਮਾਰੀ ਦੇ ਇਲਾਵਾ ਤੇਜ਼ ਹਨ੍ਹੇਰੀ ਤੇ ਝੱਖੜ ਨੇ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਇਲਾਵਾ ਮੰਡੀਆਂ ਵਿਚ ਪਏ ਝੋਨੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। 'ਅਜੀਤ' ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਗੁਰਦਾਸਪੁਰ ਦੇ ਆਸ-ਪਾਸ ਪਿੰਡਾਂ ਦੇ ਇਲਾਵਾ ਕਾਹਨੂੰਵਾਨ, ਧਾਰੀਵਾਲ, ਕਲਾਨੌਰ, ਦੀਨਾਨਗਰ, ਦੋਰਾਂਗਲਾ, ਹਰਦੋਛੰਨੀ, ਗਾਲ੍ਹੜੀ ਸਮੇਤ ਤਕਰੀਬਨ ਸਮੁੱਚੇ ਜ਼ਿਲ੍ਹੇ ਅੰਦਰ ਹੀ ਤੇਜ਼ ਮੀਂਹ ਅਤੇ ਤੂਫ਼ਾਨ ਕਾਰਨ ਜ਼ਿਲ੍ਹੇ ਅੰਦਰ ਝੋਨੇ ਹੇਠ ਕੁੱਲ 1 ਲੱਖ 69 ਹਜ਼ਾਰ ਹੈਕਟੇਅਰ ਰਕਬੇ ਵਿਚੋਂ ਵੱਡੀ ਮਾਤਰਾ ਵਿਚ ਫ਼ਸਲ ਦਾ ਨੁਕਸਾਨ ਕੀਤਾ ਹੈ। ਭਾਵੇਂ ਅਧਿਕਾਰਿਤ ਤੌਰ 'ਤੇ ਪ੍ਰਸ਼ਾਸਨ ਵੱਲੋਂ ਇਸ ਨੁਕਸਾਨ ਸਬੰਧੀ ਅਜੇ ਤੱਕ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਪਰ ਜਿਹੜੇ ਇਲਾਕਿਆਂ ਅੰਦਰ ਪਹਿਲਾਂ ਹੀ ਝੋਨੇ ਦੀ ਫਸਲ ਮੀਂਹ ਕਾਰਨ ਖੇਤਾਂ ਵਿਚ ਵਿਛੀ ਹੋਈ ਸੀ, ਉਨ੍ਹਾਂ ਥਾਵਾਂ 'ਤੇ 60 ਫੀਸਦੀ ਤੋਂ ਵੀ ਵਧੇਰੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਅਜੇ ਤੱਕ ਝੋਨੇ ਦੀ ਬੜੀ ਮੁਸ਼ਕਿਲ ਨਾਲ 10 ਤੋਂ 15 ਫ਼ੀਸਦੀ ਕਟਾਈ ਹੀ ਹੋ ਸਕੀ ਹੈ ਜਦੋਂ ਕਿ ਝੋਨੇ ਦੀਆਂ ਪਛੇਤੀਆਂ ਕਿਸਮਾਂ ਅਤੇ ਬਾਸਮਤੀ ਦੀ ਫ਼ਸਲ ਅਜੇ ਤੱਕ ਖੇਤਾਂ ਵਿਚ ਹੀ ਖੜ੍ਹੀ ਹੈ। ਇਹ ਫ਼ਸਲ ਪਿਛਲੇ ਮਹੀਨੇ ਆਏ ਮੀਂਹ ਕਾਰਨ ਪਹਿਲਾਂ ਹੀ ਖੇਤਾਂ ਵਿਚ ਵਿਛੀ ਹੋਈ ਸੀ ਪਰ ਅੱਜ ਪਏ ਮੀਂਹ ਕਾਰਨ ਇਹ ਫ਼ਸਲ ਪਾਣੀ ਵਿਚ ਡੁੱਬ ਜਾਣ ਕਾਰਨ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਉਡ ਗਈ ਹੈ। ਖ਼ਾਸ ਤੌਰ 'ਤੇ ਪੁਰਾਣਾ ਸ਼ਾਲਾ ਅਤੇ ਕਾਹਨੂੰਵਾਨ ਛੰਬ ਨਾਲ ਸਬੰਧਿਤ ਬੇਟ ਇਲਾਕੇ ਦੇ ਪਿੰਡਾਂ ਦੇ ਇਲਾਵਾ ਸੇਮ ਤੋਂ ਪ੍ਰਭਾਵਿਤ ਇਲਾਕਿਆਂ ਅੰਦਰ ਝੋਨਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਹੈ। ਖੇਤੀ ਮਾਹਿਰਾਂ ਅਨੁਸਾਰ ਪਾਣੀ ਤੋਂ ਪ੍ਰਭਾਵਿਤ ਇਸ ਫ਼ਸਲ ਦੀ ਗੁਣਵੱਤਾ ਵਿਚ ਵੱਡੀ ਗਿਰਾਵਟ ਆਉਣ ਦੇ ਨਾਲ ਨਾਲ ਇਸ ਦੀ ਪੈਦਾਵਾਰ ਵੀ ਘਟਣੀ ਯਕੀਨੀ ਹੈ। ਇਸ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ। 

No comments: