ਹੁਸ਼ਿਆਰਪੁਰ, 5 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਐਸ. ਡੀ. ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁੱਡਾ ਵਿਭਾਗ ਅਤੇ ਨਗਰ ਕੌਾਸਲ ਹੁਸ਼ਿਆਰਪੁਰ, ਸ਼ਾਮਚੁਰਾਸੀ ਅਤੇ ਹਰਿਆਣਾ ਦੀਆਂ ਗੈਰ ਕਾਨੂੰਨੀ ਕਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਅਧਿਕਾਰਤ ਕਰਾਉਣ ਲਈ ਫਾਇਲਾਂ 6 ਅਕਤੂਬਰ ਐਤਵਾਰ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਅਤੇ ਨਗਰ ਕੌਾਸਲ ਹੁਸ਼ਿਆਰਪੁਰ / ਸ਼ਾਮਚੁਰਾਸੀ ਵਿਖੇ ਵੀ ਜਮ੍ਹਾਂ ਹੋਣਗੀਆਂ | ਇਸ ਸਬੰਧੀ ਫੀਸਾਂ ਦੇ ਡਰਾਫਟ ਬਣਾਉਣ ਲਈ ਲੋਕਲ ਕੈਪੀਟਲ ਬੈਂਕ ਨੇੜੇ ਪ੍ਰੈਜੀਡੈਂਸੀ ਹੋਟਲ, ਬੱਸ ਸਟੈਂਡ ਰੋਡ, ਹੁਸ਼ਿਆਰਪੁਰ ਖੁੱਲ੍ਹੀ ਰਹੇਗੀ ਅਤੇ ਫਰਦ ਕੇਂਦਰ ਤਹਿਸੀਲ ਦਫਤਰ ਹੁਸਿਆਰਪੁਰ ਅਤੇ ਕਲੋਨੀਆਂ ਨਾਲ ਸਬੰਧਤ ਪਟਵਾਰੀਆਂ ਦੇ ਦਫ਼ਤਰ ਵੀ ਖੁਲ੍ਹੇ ਰਹਿਣਗੇ |




No comments:
Post a Comment