ਨਵੀਂ ਦਿੱਲੀ, 5 ਅਕਤੂਬਰ
ਸਕੂਲ ਵਿਚ ਸ਼ਰਾਬੀ ਹਾਲਤ ਵਿਚ ਆਉਣ ’ਤੇ ਪ੍ਰਿੰਸੀਪਲ ਦੇ ਦਫਤਰ ਵਿਚ ਦਾਖਲ ਹੋਣ ਨੂੰ ਗੰਭੀਰ ਅਪਰਾਧ ਮੰਨਿਦਆਂ ਦੇਸ਼ ਦੀ ਸੁਪਰੀਮ ਕੋਰਟ ਨੇ ਇਕ ਕਲਰਕ ਨੂੰ ਬਰਤਰਫ ਕਰਨ ਦੇ ਹੁਕਮ ਸੁਣਾਏ ਹਨ। ਇਹ ਮਾਮਲਾ ਸਾਲ 2000 ਦਾ ਹੈ। ਕਲਰਕ ਨੇ ਸ਼ਰਾਬ ਪੀ ਕੇ ਸਕੂਲ ਆ ਕੇ ਤੇ ਪਿੌ੍ਰੰਸੀਪਲ ਦੇ ਦਫਤਰ ਵਿਚ ਦਾਖਲ ਹੋ ਕੇ ਪ੍ਰਿੰਸੀਪਲ ਨਾਲ ਬਦਸਲੂਕੀ ਕੀਤੀ ਸੀ। ਗੁਹਾਟੀ ਹਾਈ ਕੋਰਟ ਵੱਲੋਂ ਕਲਰਕ ਜੇ ਹੁਸੈਨ ਨੂੰ ਉਸ ਵੱਲੋਂ ਕੀਤੇ ਅਪਰਾਧ ਬਦਲੇ ਹੇਠਲੀ ਅਦਾਲਤ ਵੱਲੋਂ ਸੁਣਾਈ ਬਰਤਰਫੀ ਦੀ ਸਜ਼ਾ ਨੂੰ ਇਸ ਆਧਾਰ ’ਤੇ ਮੁਆਫ ਕਰ ਦਿੱਤਾ ਸੀ ਕਿ ਇਹ ਅਪਰਾਧ ਦੀ ਗੰਭੀਰਤਾ ਦੇ ਅਨੁਸਾਰ ਢੁਕਵੀਂ ਨਹੀਂ ਹੈ। ਸੁਪਰੀਮ ਕੋਰਟ ਦੇ ਜਸਟਿਸ ਐਸ.ਜੇ. ਮੁਖੋਪਧਾਆਇ ਤੇ ਏ ਕੇ ਸੀਕਰੀ ਨੇ ਹਾਈ ਕੋਰਟ ਦੇ ਫੈਸਲੇ ਨੂੰ ਲਾਂਭੇ ਰੱਖਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਗੰਭੀਰ ਆਚਰਣਹੀਣਤਾ ਸਬੰਧੀ ਹਾਈ ਕੋਰਟ ਦਾ ਫੈਸਲਾ ਸਹੀ ਨਹੀਂ ਤੇ ਵਿੱਦਿਆ ਦੇ ਮੰਦਰ ਵਿਚ ਕੀਤਾ ਇਸ ਤਰ੍ਹਾਂ ਦਾ ਅਪਰਾਧ ਬੇਹੱਦ ਗੰਭੀਰ ਹੈ ਤੇ ਦੋਸ਼ੀ ਬਰਤਰਫੀ ਦੀ ਸਜ਼ਾ ਦਾ ਹੱਕਦਾਰ ਹੈ। ਸੁਪਰੀਮ ਕੋਰਟ ਨੇ ਕੱਲ੍ਹ ਸੁਣਾਏ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਇਸ ਤਰ੍ਹਾਂ ਦੇ ਇਕ ਹੀ ਅਪਰਾਧ ਦੇ ਦੂਰ-ਰਸ ਨਤੀਜੇ ਨਿਕਲਦੇ ਹਨ।

No comments:
Post a Comment