jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 4 October 2013

ਹਰਸਿਮਰਤ ਬਾਦਲ ਸਪੱਸ਼ਟ ਕਰੇ ਕਿ ਉਨ੍ਹਾਂ ਨੂੰ ਗੈਂਗਸਟਰਾਂ ਦੀ ਕੀ ਲੋੜ ਹੈ : ਮਨਪ੍ਰੀਤ ਬਾਦਲ

www.sabblok.blogspot.com
ਹਰਸਿਮਰਤ ਬਾਦਲ ਸਪੱਸ਼ਟ ਕਰੇ ਕਿ ਉਨ੍ਹਾਂ ਨੂੰ ਗੈਂਗਸਟਰਾਂ ਦੀ ਕੀ ਲੋੜ ਹੈ : ਮਨਪ੍ਰੀਤ ਬਾਦਲ

ਬਾਦਲਾਂ ਦਾ ਖਾਸਮ-ਖਾਸ ਵੀ ਗੈਂਗਸਟਰਾਂ ਨਾਲ ਫੜਿਆ ਗਿਆ
ਬਠਿੰਡਾ, (ਬਲਵਿੰਦਰ)- ਪਿੰਡ ਜਗ੍ਹਾ ਰਾਮ ਤੀਰਥ ਵਿਖੇ ਫੜੇ ਗਏ ਤਿੰਨ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਬਾਦਲ ਪਰਿਵਾਰ ਦੇ ਖਾਸਮ-ਖਾਸ ਰਹੇ ਅਕਾਲੀ ਆਗੂ ਹਰਜਿੰਦਰ ਸਿੰਘ ਬਿੱਟੂ ਦੇ ਗ੍ਰਿਫ਼ਤਾਰ ਹੋਣ ਨਾਲ ਸਿਆਸਤ ਖਾਸੀ ਗਰਮ ਹੋ ਗਈ ਹੈ, ਜਦੋਂਕਿ ਪੀ. ਪੀ. ਪੀ. ਮੁਖੀ ਮਨਪ੍ਰੀਤ ਸਿੰਘ ਬਾਦਲ ਦੇ ਆਦਮਪੁਰਾ ਕਾਂਡ ਬਾਰੇ ਲਗਾਏ ਜਾ ਰਹੇ ਦੋਸ਼ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ। ਅੱਜ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਅਕਾਲੀ ਆਗੂ ਹਰਜਿੰਦਰ ਸਿੰਘ ਬਿੱਟੂ ਦੇ ਘਰੋਂ ਆਦਮਪੁਰਾ ਕਾਂਡ ਦੇ ਦੋ ਮੁਲਜ਼ਮ ਜਗਸੀਰ ਸਿੰਘ ਸੀਰਾ ਤੇ ਰਣਜੋਧ ਸਿੰਘ ਜੋਧਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿੱਟੂ ਐੱਮ. ਪੀ. ਹਰਸਿਮਰਤ ਕੌਰ ਬਾਦਲ ਦੇ ਹਰੇਕ ਜਲਸੇ ਦੀ ਸਟੇਜ ‘ਤੇ ਬਿਰਾਜਮਾਨ ਹੁੰਦਾ ਰਿਹਾ ਹੈ, ਜਦੋਂਕਿ ਉਨ੍ਹਾਂ ਦੇ ਬਹੁਤ ਕਰੀਬੀਆਂ ਵਿਚੋਂ ਗਿਣਿਆ ਜਾਂਦਾ ਹੈ ਤੇ ਬਿੱਟੂ ਨੂੰ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫੀ ਨੇੜੇ ਦੇਖਿਆ ਜਾਂਦਾ ਰਿਹਾ ਹੈ। ਬੇੱਟੂ ਇਸ ਸਮੇਂ ਯੂਥ ਅਕਾਲੀ ਦਲ ਦਾ ਜ਼ਿਲਾ ਮੀਤ ਪ੍ਰਧਾਨ ਵੀ ਹੈ, ਜਿਸ ਦੀ ਪਤਨੀ ਕ੍ਰਿਪਾਲ ਕੌਰ ਪਿੰਡ ਦੀ ਸਰਪੰਚ ਵੀ ਹੈ।
ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਲਗਾਏ ਜਾਂਦੇ ਰਹੇ ਦੋਸ਼ ਸਹੀ ਸਾਬਿਤ ਹੋ ਚੁੱਕੇ ਹਨ ਕਿਉਂਕਿ ਲੱਖਾ ਸਿਧਾਣਾ ਦੇ ਹਮਲਾਵਰ ਉਕਤ ਅਕਾਲੀ ਆਗੂ ਦੇ ਘਰੋਂ ਹੀ ਫੜੇ ਗਏ ਹਨ। ਇਸਦਾ ਮਤਲਬ ਜਾਣਬੁੱਝ ਕੇ ਦੋਸ਼ੀਆਂ ਨੂੰ ਲੁਕੋ ਕੇ ਰੱਖਿਆ ਗਿਆ। ਹੁਣ ਦਬਾਅ ਕਾਰਨ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਹੁਣ ਹਰਸਿਮਰਤ ਕੌਰ ਬਾਦਲ ਸਪੱਸ਼ਟ ਕਰਨ ਕਿ ਉਨ੍ਹਾਂ ਨੂੰ ਉਕਤ ਜਿਹੇ ਲੋਕਾਂ ਦੀ ਕੀ ਲੋੜ ਪੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਗੰਭੀਰ ਕਦਮ ਚੁੱਕਣਗੇ।

No comments: