jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 4 October 2013

ਬਾਰ ‘ਚੋਂ ਹਟਾਈਆਂ ਗਈਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ

www.sabblok.blogspot.com

ਬਾਰ 'ਚੋਂ ਹਟਾਈਆਂ ਗਈਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ 
ਵਾਸ਼ਿੰਗਟਨ—ਲਾਸ ਏੇਂਜਲਸ ਦੇ ਹਾਲੀਵੁੱਡ ਜ਼ਿਲੇ ਦੇ ਇਕ ਪਬ ਨੇ ਆਪਣੇ ਬਾਰ ਤੋਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਹਨ। ਬਾਰ ਵਿਚ ਸਿੱਖ ਗੁਰੂਆਂ ਦੀ ਤਸਵੀਰਾਂ ਲਗਾਏ ਜਾਣ ‘ਤੇ ਸਿੱਖਾਂ ਨੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕੀਤਾ ਸੀ। ਸਿੱਖ ਭਾਈਚਾਰੇ ਨੇ ‘ਪੀਕੇ ਬਾਰ ਐਂਡ ਰੈਸਟੋਰੈਂਟ’ ਤੋਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਹਟਾਏ ਜਾਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ‘ਯੂਨਾਈਟੇਡ ਸਿੱਖ’ ਦੇ ਮੈਂਬਰ ਮਨਮੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਮਾਮਲੇ ਦੇ ਹੱਲ ਹੋ ਜਾਣ ਨਾਲ ਸਿੱਖ ਕਾਫੀ ਖੁਸ਼ ਹਨ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਭਵਿੱਖ ਵਿਚ ਕਾਰੋਬਾਰੀ ਸੰਗਠਨ ਹਰੇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਰਹਿਣਗੇ।
ਇਸ ਸਮੂਹ ਨੇ ਸਿੱਖ ਭਾਈਚਾਰੇ ਵੱਲੋਂ ਇਕ ਆਨਲਾਈਨ ਪਟੀਸ਼ਨ ਕੀਤੀ ਸੀ, ਜਿਸ ਵਿਚ ‘ਪੀਕੇ ਬਾਰ ਐਂਡ ਰੈਸਟੋਰੈਂਟ’ ਦੀ ਮੈਨੇਜਿੰਗ ਟੀਮ ਨੂੰ ਇਹ ਕਿਹਾ ਸੀ ਕਿ ਉਹ ਬਾਰ ਵਿਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਹਟਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰੇ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਐੱਨ. ਏ. ਪੀ. ਏ.) ਨੇ ਵੀ ਬਾਰ ‘ਚੋਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਹਟਾਏ ਜਾਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਬਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।

No comments: