jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 15 October 2013

ਪੰਜਾਬ ‘ਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਲਈ ਸੁਖਬੀਰ ਬਾਦਲ ਤੇ ਡੀ. ਜੀ. ਪੀ. ਸੈਣੀ ਜ਼ਿੰਮੇਵਾਰ : ਵਿਕਰਮ ਚੌਧਰੀ

www.sabblok.blogspot.com
OLYMPUS DIGITAL CAMERA 
ਨਾਭਾ – ਅੱਜ ਇਥੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਦੀ ਅਗਵਾਈ ਹੇਠ ਪਹੁੰਚੀ ਅਧਿਕਾਰ ਯਾਤਰਾ ਵਿਚ ਸ਼ਾਮਲ ਵਰਕਰਾਂ ਦਾ ਨਿੱਘਾ ਸਵਾਗਤ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਤੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਕੁਮਾਰ ਗਰਗ ਦੀ ਅਗਵਾਈ ਵਿਚ ਸਾਬਕਾ ਕੌਂਸਲਰਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਕੀਤਾ।  ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਚੌਧਰੀ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀ. ਜੀ. ਪੀ. ਸੁਮੇਧ ਸੈਣੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਬਾਦਲ ਪਰਿਵਾਰ ਤੇ ਮਜੀਠੀਆ ਐਂਡ ਕੰਪਨੀ ਪੁਲਸ ਨੂੰ ਕਥਿਤ ਕਠਪੁਤਲੀ ਬਣਾ ਕੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਿਚ ਲੱਗੇ ਹੋਏ ਹਨ, ਜਿਸਦਾ ਖਾਮਿਆਜ਼ਾ ਗਠਜੋੜ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਲਗਾ ਕੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਕਾਲੋਨਾਈਜ਼ਰ ਅਤੇ ਪਲਾਟ ਹੋਲਡਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਚੌਕ ਵਿਖੇ ਸਾਬਕਾ ਖੁਰਾਕ ਸਪਲਾਈ ਮੰਤਰੀ ਸਵਰਗੀ ਗੁਰਦਰਸ਼ਨ ਸਿੰਘ ਦੇ ਬੁੱਤ ‘ਤੇ ਮੱਥਾ ਟੇਕਣ ਤੋਂ ਬਾਅਦ ਯਾਤਰਾ ਹਰੀਦਾਸ ਕਾਲੋਨੀ, ਗਰਿੱਡ ਚੌਕ, ਪਟਿਆਲਾ ਗੇਟ, ਪਾਂਡੂਸਰ ਮੁਹੱਲਾ, ਭੀਖੀ ਮੋੜ, ਸਦਰ ਬਾਜ਼ਾਰ, ਦੇਵੀ ਚੌਕ, ਭਾਬੜਾ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਹਸਪਤਾਲ ਰੋਡ ਹੁੰਦੇ ਹੋਏ ਮਿਲਨ ਪੈਲੇਸ ਵਿਖੇ ਪਹੁੰਚੀ। ਬਾਜ਼ਾਰਾਂ ਵਿਚ ਸਾਬਕਾ ਕੌਂਸਲ ਪ੍ਰਧਾਨ ਪਵਨ ਗਰਗ, ਜ਼ਿਲਾ ਕਾਂਗਰਸ ਕਮੇਟੀ ਜਨਰਲ ਸੈਕਟਰੀ ਅਸ਼ੋਕ ਬਿੱਟੂ, ਰਜਨੀਸ਼ ਮਿੱਤਲ ਸ਼ੈਂਟੀ, ਅਮਰਦੀਪ ਖੰਨਾ, ਜਗਤਾਰ ਸਿੰਘ ਸਾਧੋਹੇੜੀ ਸਾਬਕਾ ਡਾਇਰੈਕਟਰ ਪੀ². ਆਰ. ਟੀ. ਸੀ., ਬੰਨੀ ਖਹਿਰਾ ਹਲਕਾ ਯੂਥ ਇੰਕਾ ਪ੍ਰਧਾਨ, ਦਰਸ਼ਨ ਅਰੋੜਾ, ਸਰਵਮੋਹਿਤ ਮੋਨੂੰ ਡੱਲਾ ਤੇ ਹੋਰਨਾਂ ਨੇ ਸਵਾਗਤ ਕਰਕੇ ਫੁੱਲਾਂ ਦੀ ਵਰਖਾ ਕੀਤੀ। ਸੂਬਾ ਪ੍ਰਧਾਨ ਵਿਕਰਮ ਚੌਧਰੀ ਨੇ ਕਿਹਾ ਕਿ ਸੂਚਨਾ ਅਧਿਕਾਰ, ਰੋਜ਼ਗਾਰ ਦਾ ਅਧਿਕਾਰ, ਸਿੱਖਿਆ ਅਤੇ ਪਛਾਣ ਦਾ ਅਧਿਕਾਰ, ਰੋਟੀ ਅਤੇ ਮੁੜ ਵਸੇਬੇ ਦਾ ਅਧਿਕਾਰ ਤੇ ਖੁਰਾਕ ਸੁਰੱਖਿਆ ਬਿੱਲ ਕਾਂਗਰਸ ਪਾਰਟੀ ਦੀ ਦੇਣ ਹੈ।  ਇਸ ਮੌਕੇ ਵਿਧਾਇਕ ਧਰਮਸੌਤ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਨੀਤੀਆਂ ਹੀ ਸੂਬੇ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ। ਇਸ ਮੌਕੇ ਮੈਡਮ ਪੂਨਮ ਕਾਂਗੜ ਸਮੇਤ ਜ਼ਿਲਾ ਲੀਡਰਸ਼ਿਪ ਵੀ ਮੌਜੂਦ ਸੀ।

No comments: