jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 15 October 2013

ਪੁਲਸ ਨੇ ਅੰਤਰਰਾਜੀ ਗਿਰੋਹ ਦੇ ਪੰਜ ਮੈਂਬਰ ਕੀਤੇ ਗ੍ਰਿਫਤਾਰ

www.sabblok.blogspot.com
ਪੁਲਸ ਨੇ ਅੰਤਰਰਾਜੀ ਗਿਰੋਹ ਦੇ ਪੰਜ ਮੈਂਬਰ ਕੀਤੇ ਗ੍ਰਿਫਤਾਰ 
ਟਾਂਡਾ(ਜੌੜਾ, ਪੱਪੂ, ਗੁਪਤਾ, ਕੁਲਦੀਸ਼, ਸ਼ਰਮਾ, ਮੋਮੀ)-ਜ਼ਿਲਾ ਪੁਲਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਨੇ ਜ਼ਿਲੇ ਅੰਦਰ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚੋਰੀ ਦੀ ਟਾਟਾ ਸਫਾਰੀ, ਸਕਾਰਪੀਓ, ਦੇਸੀ ਪਿਸਟਲ, ਕੇਬਲ ਤਾਰ, ਵੱਡੀ ਮਾਤਰਾ ਵਿਚ ਚੋਰੀ ਦੀਆਂ ਬੈਟਰੀਆਂ ਸਮੇਤ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਦਫਤਰ ਟਾਂਡਾ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਡੀ. ਐੱਸ. ਪੀ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਐੱਸ. ਐੱਚ. ਓ. ਸਤਿੰਦਰ ਕੁਮਾਰ ਚੱਢਾ ਵਲੋਂ ਕੀਤੇ ਗਏ ਇਕ ਆਪ੍ਰੇਸ਼ਨ ਦੌਰਾਨ ਨੰਗਲ ਖੂੰਗਾ ਦੇ ਚੋਅ ‘ਚ ਚੋਰੀ ਦੀਆਂ ਗੱਡੀਆਂ ਵਿਚ  ਚੋਰ ਚੋਰੀ ਕੀਤੀਆਂ ਬੈਟਰੀਆਂ ਲੈ ਕੇ ਕਿਸੇ ਪਾਸੇ ਲਿਜਾਣ ਦੀ ਤਿਆਰੀ ਵਿਚ ਸਨ ਕਿ ਟਾਂਡਾ ਪੁਲਸ ਨੇ ਉਨ੍ਹਾਂ ਨੂੰ ਦਬੋਚ ਲਿਆ। ਪੰਜ ਮੈਂਬਰੀ ਗਿਰੋਹ ਨੇ ਪੁੱਛਗਿੱਛ ਦੌਰਾਨ ਕੀ ਮੰਨਿਆ? : ਗ੍ਰਿਫਤਾਰ ਕੀਤੇ ਗਏ ਇਸ ਪੰਜ ਮੈਂਬਰੀ ਗਿਰੋਹ ਨੇ ਮੰਨਿਆ ਕਿ ਇਨ੍ਹਾਂ ਨੇ ਪਿੰਡ ਖੁੱਡਾ, ਬੈਂਚਾਂ, ਜਹੂਰਾ ਆਦਿ ਪਿੰਡਾਂ ‘ਚ ਲੱਗੇ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਟਾਵਰਾਂ ਤੋਂ 78 ਬੈਟਰੀਆਂ, ਕੇਬਲ ਤਾਰ, ਸਕਾਰਪੀਓ ਗੱਡੀ ਨੰ. ਪੀ ਬੀ 07 ਐੱਲ 6161, ਟਾਟਾ ਸਫਾਰੀ ਰੰਗ ਕਾਲਾ ਨੰਬਰ ਪੀ ਬੀ 06 ਈ 7979, ਇਕ ਦੇਸੀ ਪਿਸਟਲ 7.65 ਐੱਮ. ਐੱਮ. ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜੋ ਚੋਰੀ ਕੀਤੇ ਗਏ ਸਨ। ਦਰਜ ਹੋਏ ਮੁਕੱਦਮਿਆਂ ਦਾ ਵੇਰਵਾ : ਪੰਜ ਮੈਂਬਰੀ ਗਿਰੋਹ ਦੇ ਮੈਂਬਰ ਮਨਦੀਪ ਸਿੰਘ ਨੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਸ ਖਿਲਾਫ ਥਾਣਾ ਹਾਜੀਪੁਰ, ਥਾਣਾ ਗੜ੍ਹਦੀਵਾਲਾ, ਥਾਣਾ ਮੁਕੇਰੀਆਂ ਥਾਣਾ ਸਿਟੀ ਹੁਸ਼ਿਆਰਪੁਰ ‘ਚ ਚੋਰੀ ਤੇ ਲੁੱਟ-ਖੋਹ ਦੇ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਗੁਰਦੇਵ ਸਿੰਘ ਪੁੱਤਰ ਜਸਵੀਰ ਸਿੰਘ ਬੈਂਸ ਅਵਾਨ ਖਿਲਾਫ ਯੂ. ਪੀ. ਅਤੇ ਥਾਣਾ ਟਾਂਡਾ ‘ਚ ਦੋ ਮੁਕੱਦਮੇ ਦਰਜ ਹਨ। ਪ੍ਰਿਥੀ ਸਿੰਘ ਪੁੱਤਰ ਜਸਵੀਰ ਸਿੰਘ ਬੈਂਸ ਅਵਾਨ ਖਿਲਾਫ ਮੁਕੱਦਮਾ ਨੰ. 41 7-3-12 ਨੂੰ ਦਰਜ ਹੈ। ਗਿਰੋਹ ਦਾ ਮਾਸਟਰ ਮਾਈਂਡ ਮਨਦੀਪ ਸਿੰਘ ਨਿਕਲਿਆ : ਇਸ ਗਿਰੋਹ ਦਾ ਮਾਸਟਰ ਮਾਈਂਡ ਮਨਦੀਪ ਸਿੰਘ ਪੁੱਤਰ ਹਰਬੰਸ ਸਿੰਘ ਥਾਣਾ ਗੜ੍ਹਦੀਵਾਲਾ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਪਹਿਲਾਂ ਏਅਰਟੈੱਲ ਕੰਪਨੀ ‘ਚ ਟਾਵਰਾਂ ਦੀ ਚੈਕਿੰਗ ਟੀਮ ਵਿਚ ਡਰਾਈਵਰੀ ਕਰਦਾ ਸੀ, ਜੋ ਉਸ ਸਮੇਂ ਚੈਕਿੰਗ ਦੌਰਾਨ ਇੰਜੀਨੀਅਰਾਂ ਨੂੰ ਟਾਵਰਾਂ ‘ਤੇ ਬੈਟਰੀਆਂ ਲਗਾਉਂਦਿਆਂ-ਲਾਹੁੰਦਿਆਂ ਦੇਖਦਾ ਸੀ। 6 ਮਹੀਨੇ ਨੌਕਰੀ ਕਰਨ ਤੋਂ ਬਾਅਦ ਉਸਨੇ ਨੌਕਰੀ ਛੱਡ ਦਿੱਤੀ। ਉਸ ਦੌਰਾਨ ਉਸਦੀ ਮੁਲਾਕਾਤ ਗੁਰਦੇਵ ਸਿੰਘ ਉਰਫ ਰਿੰਪਾ ਪੁੱਤਰ ਮਨੋਹਰ ਸਿੰਘ ਖੁਣਖੁਣ ਕਲਾਂ ਨਾਲ ਹੋਈ ਜੋ ਪਹਿਲਾਂ ਵੀ ਲੁੱਟਾਂ-ਖੋਹਾਂ ਕਰਦਾ ਸੀ, ਜਿਸ ਖਿਲਾਫ ਨੋਇਡਾ ਯੂ. ਪੀ. ਅਤੇ ਪੰਜਾਬ ਵਿਚ ਵੀ ਮੁਕੱਦਮੇ ਦਰਜ ਸਨ। ਇਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਗਿਰੋਹ ਬਣਾਇਆ ਤੇ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੱਸਿਆ ਕਿ ਉਕਤ ਪੰਜ ਮੈਂਬਰਾਂ ਨੇ ਇਕ ਦੇਸੀ ਪਿਸਟਲ ਅਤੇ ਕੁਝ ਜ਼ਿੰਦਾ ਕਾਰਤੂਸ ਰੱਖੇ ਸਨ ਜੋ ਉਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮੌਕੇ ਡਰਾਉਣ-ਧਮਕਾਉਣ ਲਈ ਵਰਤਦੇ ਸਨ।
ਦੋਸ਼ੀ ਮਨਦੀਪ ਪਾਸੋਂ ਨਸ਼ੀਲਾ ਪਾਊਡਰ ਵੀ ਕੀਤਾ ਬਰਾਮਦ : ਪੁਲਸ ਨੇ ਦੱਸਿਆ ਕਿ ਸਰਗਣੇ ਦੇ ਮਾਸਟਰ ਮਾਈਂਡ ਮਨਦੀਪ ਸਿੰਘ ਪਾਸੋਂ 250 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ, ਜਿਸ ਦੇ ਖਿਲਾਫ ਮੁਕੱਦਮਾ ਨੰ. 286 ਧਾਰਾ 22-61-85 ਅਧੀਨ ਮਾਮਲਾ ਦਰਜ ਕਰ ਲਿਆ ਹੈ।

No comments: