jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਹਾਈਟੈੱਕ ਸਹੂਲਤਾਂ ਵਾਲਾ ਹੋਵੇਗਾ ਨਿਊ ਚੰਡੀਗੜ੍ਹ : ਸੁਖਬੀਰ

www.sabblok.blogspot.com

ਹਾਈਟੈੱਕ ਸਹੂਲਤਾਂ ਵਾਲਾ ਹੋਵੇਗਾ ਨਿਊ ਚੰਡੀਗੜ੍ਹ : ਸੁਖਬੀਰ 

ਚੰਡੀਗੜ੍ਹ,  – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਿਊ ਚੰਡੀਗੜ੍ਹ ਹਾਈਟੈਕ ਸਹੂਲਤਾਂ ਨਾਲ ਲੈਸ ਹੋਵੇਗਾ, ਜਿਸ ਵਿਚ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਵਿਖੇ ਉਸਾਰੀ ਸਮੇਂ ਇਸਦੇ ਮਾਸਟਰ ਪਲਾਨ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ ਅਤੇ ਸੜਕਾਂ ਦੀ ਉਸਾਰੀ ਆਗਾਮੀ 50 ਸਾਲਾਂ ਦੌਰਾਨ ਆਬਾਦੀ ਦੇ ਵਾਧੇ ਦੇ ਦਬਾਅ ਦੇ ਟਾਕਰੇ ਲਈ ਕੀਤੀ ਜਾਵੇਗੀ। ਇਸੇ ਤਰ੍ਹਾਂ ਮੈਡੀਸਿਟੀ ਵਿਖੇ ਜਿਥੇ ਵਿਸ਼ਵ ਪੱਧਰੀ ਹਸਪਤਾਲ ਦੀ ਚੇਨ ਸਥਾਪਿਤ ਕੀਤੀ ਜਾਵੇਗੀ, ਉਥੇ ਐਜੂਸਿਟੀ ਆਕਸਫੋਰਡ ਦੀ ਤਰਜ਼ ‘ਤੇ ਉਸਾਰੀ ਜਾਵੇਗੀ।

ਬਾਦਲ ਨੇ ਨਾਲ ਹੀ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਮੁੱਲਾਂਪੁਰ ਖੇਤਰ ਵਿਚ ਗੈਰ-ਕਾਨੂੰਨੀ ਕਾਲੋਨੀਆਂ ਦੀ ਉਸਾਰੀ ਸਖਤੀ ਨਾਲ ਰੋਕੀ ਜਾਵੇ। ਨਿਊ ਚੰਡੀਗੜ੍ਹ ਵਿਖੇ ਬੁਨਿਆਦੀ ਢਾਂਚੇ ਦੀ ਉਸਾਰੀ ਬਾਰੇ ਬਾਦਲ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਸੜਕਾਂ ਦੀ ਚੌੜਾਈ 100 ਤੋਂ 200 ਫੁੱਟ ਤੱਕ ਰੱਖੀ ਜਾਵੇ। ਬਿਹਤਰੀਨ ਸੜਕੀ ਸੰਪਰਕ ਲਈ ਨਿਊ ਚੰਡੀਗੜ੍ਹ ਨੂੰ ਮੁੱਖ ਤੌਰ ‘ਤੇ ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ, ਬੱਦੀ, ਪੰਚਕੂਲਾ, ਖਰੜ, ਸਰਹਿੰਦ ਤੇ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ। ਇਸ ਸ਼ਹਿਰ ਦੇ ਸਥਾਨਕ ਯੋਜਨਾ ਖੇਤਰ ਤਹਿਤ ਇਕ ਮੈਟਰੋ ਜੰਕਸ਼ਨ ਤੇ ਦੋ ਮੈਟਰੋ ਸਟੇਸ਼ਨ ਹੋਣਗੇ। ਨਿਊ ਚੰਡੀਗੜ੍ਹ ਵਿਖੇ ਰਿਹਾਇਸ਼ੀ ਖੇਤਰਾਂ ਲਈ ਡੀ. ਐੱਲ. ਐੱਫ, ਓਮੈਕਸ, ਐਲਟੀਅਸ ਨਿਵੇਸ਼ ਕਰਨਗੀਆਂ, ਜਦੋਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਇਕ ਕ੍ਰਿਕਟ ਸਟੇਡੀਅਮ ਵੀ ਉਸਾਰਿਆ ਜਾ ਰਿਹਾ ਹੈ। ਨਿਊ ਚੰਡੀਗੜ੍ਹ ਲਈ 2200 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ, ਜੋ ਕਿ ਐਜੂਸਿਟੀ, ਮੈਡੀਸਿਟੀ ਅਤੇ ਈਕੋਸਿਟੀ ਪ੍ਰਾਜੈਕਟਾਂ ਨੂੰ ਅਲਾਟ ਕੀਤੀ ਜਾਵੇਗੀ। ਮੀਟਿੰਗ ‘ਚ ਉੱਚ ਅਧਿਕਾਰੀ ਮੌਜੂਦ ਸਨ।

No comments: