jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਰਤਨਗੜ੍ਹ ਘਟਨਾ ਲਈ ਰਾਜ ਸਰਕਾਰ ਜ਼ਿੰਮੇਵਾਰ

www.sabblok.blogspot.com
jyoti3 
ਦਤੀਆ- ਕਾਂਗਰਸ ਦੀ ਮੱਧ ਪ੍ਰਦੇਸ਼ ਚੋਣ ਮੁਹਿੰਮ ਕਮੇਟੀ ਦੇ ਮੁਖੀ ਜੋਤੀਰਾਦਿੱਤਯ ਸਿੰਧੀਆ ਨੇ ਦਤੀਆ ਜ਼ਿਲੇ ਦੇ ਰਤਨਗੜ੍ਹ ‘ਚ ਐਤਵਾਰ ਨੂੰ ਭੱਜ-ਦੌੜ ਦੀ ਘਟਨਾ ਲਈ ਪੂਰੀ ਤਰ੍ਹਾਂ ਪ੍ਰਸ਼ਾਸਨ ਅਤੇ ਰਾਜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਕਾਰਨ ਇਹ ਹਾਦਸਾ ਹੋਇਆ। ਰਤਨਗੜ੍ਹ ‘ਚ ਹਾਦਸੇ ਵਾਲੇ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਕੇਂਦਰੀ ਊਰਜਾ ਰਾਜ ਮੰਤਰੀ ਸ਼੍ਰੀ ਸਿੰਧੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਦੀਆਂ ਵਿਵਸਥਾਵਾਂ ਅੱਜ ਕੀਤੀਆਂ ਗਈਆਂ ਹਨ ਉਸ ਤਰ੍ਹਾਂ ਜੇਕਰ ਪਹਿਲਾਂ ਕੀਤੀਆਂ ਜਾਂਦੀਆਂ ਤਾਂ ਇਹ ਹਾਦਸਾ ਨਹੀਂ ਹੁੰਦਾ।
ਸੋਮਵਾਰ ਨੂੰ ਜਗ੍ਹਾ-ਜਗ੍ਹਾ ਬੈਰੀਕੇਡਸ ਲੱਗੇ ਹੋਏ ਹਨ। ਪੁਲਸ ਵੀ ਪੂਰੀ ਗਿਣਤੀ ‘ਚ ਤਾਇਨਾਤ ਹੈ ਪਰ ਐਤਵਾਰ ਦੇ ਹਾਦਸੇ ਤੋਂ ਪਹਿਲਾਂ ਅਜਿਹੀਆਂ ਵਿਵਸਥਾਵਾਂ ਨਹੀਂ ਸਨ। ਸ਼੍ਰੀ ਸਿੰਧੀਆ ਨੇ ਰਤਨਗੜ੍ਹ ‘ਚ ਸਾਲ 2006 ‘ਚ ਹੋਏ ਹਾਦਸੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਦੀ ਨਿਆਇਕ ਜਾਂਚ ਹੋਈ ਸੀ ਪਰ 7 ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਰਿਪੋਰਟ ਸਾਹਮਣੇ ਆਈ ਅਤੇ ਨਾ ਹੀ ਉਸ ‘ਤੇ ਕੋਈ ਅਮਲ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਰਾਜ ‘ਚ ਸੀਹੋਰ, ਊਜੈਨ, ਦੇਵਾਸ, ਅਸ਼ੋਕਨਗਰ ਅਤੇ ਕੁਝ ਹੋਰ ਜ਼ਿਲਿਆਂ ‘ਚ ਸਥਿਤ ਧਾਰਮਿਕ ਸਥਾਨਾਂ ‘ਤੇ ਹੋਏ ਹਾਦਸਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ‘ਚੋਂ ਕਿਸੇ ਤੋਂ ਵੀ ਰਾਜ ਸਰਕਾਰ ਨੇ ਸਬਕ ਨਹੀਂ ਸਿੱਖਿਆ, ਜੇਕਰ ਸਬਕ ਲਿਆ ਹੁੰਦਾ ਤਾਂ ਐਤਵਾਰ ਦੀ ਘਟਨਾ ਨਹੀਂ ਹੁੰਦੀ

No comments: