jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਕਾਂਗਰਸ ਨੇ ਚੱਕਰਵਾਤ ਨਾਲ ਨਜਿੱਠਣ ‘ਚ ਸਰਕਾਰੀ ਏਜੰਸੀਆਂ ਦੀ ਪ੍ਰਸ਼ੰਸਾ ਕੀਤੀ

www.sabblok.blogspot.com
cyclone12 
ਨਵੀਂ ਦਿੱਲੀ- ਕਾਂਗਰਸ ਨੇ ਭਿਆਨਕ ਚੱਕਰਵਾਤੀ ਤੂਫਾਨ ‘ਫੈਲਿਨ’ ਨਾਲ ਪੈਦਾ ਹੋਈ ਸਥਿਤੀ ਨਾਲ ਬਹੁਤ ਹੀ ਸਾਹਸ ਨਾਲ ਨਜਿੱਠਣ ਲਈ ਹਥਿਆਰਬੰਦ ਬਲਾਂ, ਵਿਗਿਆਨੀਆਂ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਸੋਮਵਾਰ ਨੂੰ ਪ੍ਰਸ਼ੰਸਾ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ ਇਕ ਬਿਆਨ ‘ਚ ਕਿਹਾ, ”ਕਾਂਗਰਸ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐਨ. ਡੀ. ਐਮ. ਐਫ), ਰਾਸ਼ਟਰੀ ਆਫਤ ਮੋਚਨ ਬਲ (ਐਨ. ਡੀ. ਆਰ. ਐਫ), ਭਾਰਤੀ ਮੌਸਮ ਵਿਭਾਗ, ਵਿਗਿਆਨੀਆਂ ਅਤੇ ਵੱਖ-ਵੱਖ ਸਰਕਾਰੀਆਂ ਏਜੰਸੀਆਂ ਨੂੰ ਵਧਾਈ ਦੇਣ ਦੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਕੀਤਾ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਮਾਕਨ ਨੇ ਕਿਹਾ ਕਿ ਇਨ੍ਹਾਂ ਏਜੰਸੀਆਂ ਨੇ ਰੇਲ ਮੰਤਰਾਲੇ, ਆਵਾਜਾਈ ਟਰਾਂਸਪੋਰਟ, ਪੈਟਰੋਲੀਅਮ ਅਤੇ ਦੂਰਸੰਚਾਰ ਦੇ ਕਰਮੀਆਂ ਨਾਲ ਮਿਲ ਕੇ ਇਕ ਟੀਚੇ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ, ”ਏਜੰਸੀਆਂ ਵਲੋਂ ਭਿਆਨਕ ਚੱਕਰਵਾਤ ਖਤਰੇ ਦਾ ਮੁਲਾਂਕਣ ਕਰਨਾ ਅਤੇ ਉਸ ਦੇ ਬਾਅਦ ਵਿਵਸਥਾ ਅਤੇ ਹੋਰ ਪ੍ਰਣਾਲੀਆਂ ਦੀ ਤਾਇਨਾਤੀ ਨਾਲ ਚੱਕਰਵਾਤ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਕੰਮ ਨੂੰ ਸੰਭਵ ਕਰ ਕੇ ਦਿਖਾਇਆ।” ਉਨ੍ਹਾਂ ਨੇ ਕਿਹਾ ਕਿ ਇਸ ਕੋਸ਼ਿਸ਼ ਦੇ ਕਾਰਣ ਹੀ ਜਾਨੀ-ਮਾਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਏਜੰਸੀਆਂ ਦੀਆਂ ਕੋਸ਼ਿਸ਼ਾਂ ਨੂੰ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਓਡਿਸ਼ਾ ਵਿਚ 8.73 ਲੱਖ ਲੋਕਾਂ ਅਤੇ ਆਂਧਰਾ ਪ੍ਰਦੇਸ਼ ਵਿਚ 1.35 ਲੱਖ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਿਆ ਗਿਆ

No comments: