ਰਾਹੁਲ ਨੇ ਪ੍ਰਧਾਨ ਮੰਤਰੀ ਅਹੁਦੇ ਨੂੰ ਦਾਗ਼ਦਾਰ ਕੀਤਾ : ਮਜੀਠੀਆ
www.sabblok.blogspot.com
ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਤਾਜਪੋਸ਼ੀਲੁਧਿਆਣਾ, 1 ਅਕਤੂਬਰ ( ਬਿਉਰੋ) : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਦੇ 'ਕਾਕੇ' ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰ ਕੇ ਜਿਥੇ ਪ੍ਰਧਾਨ ਮੰਤਰੀ ਦੀ 'ਪੱਗ' ਨੂੰ ਹੱਥ ਪਾਉਣ ਦੇ ਤੁਲ ਕਾਰਵਾਈ ਕੀਤੀ ਹੈ, ਉਥੇ ਰਾਹੁਲ ਦੇ ਬਿਆਨ ਤੋਂ ਪਾਰਟੀ ਦੀ ਅੰਦਰੂਨੀ ਖ਼ਾਨਾਜੰਗੀ ਵੀ ਜੱਗ ਜ਼ਾਹਰ ਹੋਈ ਹੈ।
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ ਭਾਗ ਸਿੰਘ ਮਾਨਗੜ੍ਹ ਤੇ ਵਾਈਸ ਚੇਅਰਮੈਨ ਸ ਪਰਮਿੰਦਰ ਸਿੰਘ ਰੰਗੀਆਂ ਅਤੇ ਬਲਾਕ ਸੰਮਤੀ ਲੁਧਿਆਣਾ-2 ਦੀ ਚੇਅਰਪਰਸਨ ਸ੍ਰੀਮਤੀ ਹਰਪਾਲ ਕੌਰ ਮੰਗਲੀ ਅਤੇ ਵਾਈਸ ਚੇਅਰਮੈਨ ਸ੍ਰੀ ਸ਼ਾਦੀ ਰਾਮ ਨੂੰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਅਹੁਦੇ ਸੰਭਾਲਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਮਜੀਠੀਆ ਨੇ ਕਿਹਾ, ''ਇੱਕ ਪਾਸੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਦਾਗ਼ਦਾਰ ਕਰ ਰਿਹਾ ਹੈ ਤਾਂ ਦੂਜੇ ਪਾਸੇ ਉਸ ਦੀ ਮਾਤਾ ਸੋਨੀਆ ਗਾਂਧੀ ਕਹਿ ਰਹੀ ਹੈ ਕਿ ਅਸੀ ਪ੍ਰਧਾਨ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਕਾਂਗਰਸ ਦੇ ਇਹ ਦੂਹਰੇ ਮਾਪਦੰਡ ਲੋਕਾਂ ਦੇ ਗਲ 'ਚੋਂ ਨਹੀਂ
ਉਤਰ ਰਹੇ।'' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਨੂੰ ਢਾਹ ਲਾ ਕੇ ਡਾ. ਮਨਮੇੋਹਨ ਸਿੰਘ ਦੀ ਪੱਗ ਨੂੰ ਹੱਥ ਪਾਉਣ ਦੇ ਤੁਲ ਕੀਤੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਨਿਖੇਧੀ ਕਰਦਾ ਹੈ।
ਸ. ਮਜੀਠੀਆ ਨੇ ਨਾਲ ਹੀ ਕਿਹਾ ਕਿ ਕਾਂਗਰਸ ਦਾ ਦੋ-ਮੂੰਹੀ ਹੋਣਾ ਹੀ ਇਸ ਨੂੰ ਆਗਾਮੀ ਚੋਣਾਂ 'ਚ ਲੈ ਡੁੱਬੇਗਾ। ਲਾਲੂ ਪ੍ਰਸ਼ਾਦ ਯਾਦਵ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਿਰਫ਼ ਏਨਾ ਹੀ ਕਹਿ ਸਕਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਾ ਹੈ ਅਤੇ ਇਸ ਕਾਰਵਾਈ ਨਾਲ ਦੋਗਲੀ ਤੇ ਘਪਲੇਬਾਜ਼ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਅਤੇ ਦੂਹਰੇ ਮਾਪਦੰਡ ਲੋਕਾਂ ਸਾਹਵੇਂ ਪ੍ਰਤੱਖ ਹੋਏ ਹਨ।
ਇਸ ਤੋਂ ਪਹਿਲਾਂ ਸ਼ੁਕਰਾਨੇ ਵਜੋਂ ਕਰਵਾਏ ਗਏ ਪਾਠ ਦੇ ਭੋਗ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੇ ਈਮਾਨਦਾਰ, ਮਿਹਨਤੀ ਦੇ ਸਿਦਕੀ ਵਰਕਰਾਂ ਦਾ ਸਨਮਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਬਣਦੇ ਅਹੁਦਿਆਂ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਲੋਕਾਂ ਲਈ ਸੇਵਾ ਭਾਵ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਚੋਣ ਕਰੜੀ ਪਰਖ 'ਤੇ ਕਰ ਕੇ ਅਹੁਦੇ ਦਿੱਤੇ ਜਾਂਦੇ ਹਨ ਜਿਸ ਦਾ ਸਬੂਤ ਲੁਧਿਆਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਹਿ ਚੁੱਕੇ ਤੇ ਮੌਜੂਦਾ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ 'ਚ ਵਧੀਆ ਤੇ ਪ੍ਰੇਰਨਾਤਮਕ ਕੰਮਾਂ ਕਰ ਕੇ ਪ੍ਰਧਾਨ ਮੰਤਰੀ ਐਵਾਰਡ ਨਾਲ ਸਨਮਾਨਿਆ ਗਿਆ ਜਦ ਕਿ ਕਾਂਗਰਸ ਵਿੱਚ ਅਹੁਦੇ ਵੰਡਣ ਸਮੇਂ ਵੱਖਰਾ ਹੀ ਤਰੀਕਾ ਵਰਤਿਆ ਜਾਂਦਾ ਹੈ। ਉਨ੍ਹਾਂ ਸਰਬਸਮੰਤੀ ਨਾਲ ਚੁਣੇ ਗਏ ਉਕਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਅਹੁਦੇਦਾਰਾਂ ਨੂੰ ਇਲਾਕੇ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹੋਰਨਾਂ ਆਗੂਆਂ ਦਾ ਸਹਿਯੋਗ ਤੇ ਸਲਾਹ ਲੈ ਕੇ ਅਤੇ ਲੋਕਾਂ ਦੀ ਮਰਜ ਪਛਾਣ ਕੇ ਈਮਾਨਦਾਰੀ ਤੇ ਸ਼ਿੱਦਤ ਨਾਲ ਕੰਮ ਕਰਨ ਲਈ ਕਿਹਾ ਅਤੇ ਉਮੀਦ ਜਤਾਈ ਕਿ ਉਹ ਵੀ ਪਿਛਲੀ ਜ਼ਿਲ੍ਹਾ ਪ੍ਰੀਸ਼ਦ ਟੀਮ ਵਾਂਗ ਪੰਜਾਬ ਲਈ ਇਸ ਤੋਂ ਵੱਡਾ ਐਵਾਰਡ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ 'ਤੇ ਪਹਿਰਾ ਦਿੰਦਿਆਂ ਉਕਤ ਅਹੁਦੇਦਾਰਾਂ ਦਾ ਸਰਬਸੰਮਤੀ ਨਾਲ ਚੁਣੇ ਜਾਣਾ ਲੁਧਿਆਣਾ ਜ਼ਿਲ੍ਹੇ 'ਚ ਪਾਰਟੀ ਦੀ ਇਕਜੁਟਤਾ ਨੂੰ ਭਲੀਭਾਂਤ ਦਰਸਾਉਂਦਾ ਹੈ। ਉਨ੍ਹਾਂ ਪਿਛਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਉਮੀਦ ਪ੍ਰਗਟਾਈ ਕਿ ਲੁਧਿਆਣਾ ਜ਼ਿਲ੍ਹੇ ਦੇ ਦਿਹਾਤੀ ਖੇਤਰ ਦਾ ਵੱਧ ਤੋਂ ਵੱਧ ਵਿਕਾਸ ਕਰਨ ਲਈ ਨਵੇਂ ਅਹੁਦੇਦਾਰ ਇਕਜੁਟ ਹੋ ਕੇ ਕੰਮ ਕਰਨਗੇ ਅਤੇ ਲੋਕਾਂ ਦੀ ਆਸਾਂ 'ਤੇ ਖਰਾ ਉਤਰਨਗੇ।
ਸਮਾਗਮ ਨੂੰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਦਾਖਾ ਸ. ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਜਗਰਾਉ. ਸ੍ਰੀ ਐਸ.ਆਰ. ਕਲੇਰ, ਵਿਧਾਇਕ ਲੁਧਿਆਣਾ ਪੂਰਬੀ ਸ. ਰਣਜੀਤ ਸਿੰਘ ਢਿੱਲੋ, ਵਿਧਾਇਕ ਹਲਕਾ ਗਿੱਲ ਸ. ਦਰਸ਼ਨ ਸਿੰਘ ਸ਼ਿਵਾਲਿਕ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਜਗਜੀਵਨ ਸਿੰਘ ਖੀਰਨੀਆ, ਰਾਏਕੋਟ ਦੇ ਇੰਚਾਰਜ ਸ. ਬਿਕਰਮਜੀਤ ਸਿੰਘ ਖ਼ਾਲਸਾ, ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਦਿਹਾਤੀ ਤੇ ਚੇਅਰਮੈਨ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਸ. ਸੰਤਾ ਸਿੰਘ ਉਮੈਦਪੁਰੀ, ਸ. ਭਾਗ ਸਿੰਘ ਮਾਨਗੜ੍ਹ ਅਤੇ ਸ੍ਰੀ ਪਰਮਿੰਦਰ ਸਿੰਘ ਰੰਗੀਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਨਵੇਂ ਅਹੁਦੇਦਾਰਾਂ ਨੇ ਮੁੱਖ ਮਹਿਮਾਨ ਸਣੇ ਪੁੱਜੇ ਹੋਰਨਾਂ ਪਤਵੰਤਿਆਂ ਨੂੰ ਸਿਰੋਪਾਉ ਅਤੇ ਸ੍ਰੀ ਸਾਹਿਬ ਭੇਟ ਕੇ ਸਨਮਾਨਤ ਕੀਤਾ।
ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਸ. ਗੁਰਚਰਨ ਸਿੰਘ ਗੋਹਲਵੜੀਆ, ਸ. ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਸ. ਸੁਖਵਿੰਦਰ ਸਿੰਘ ਗਰੇਵਾਲ ਤੇ ਸ. ਚਰਨ ਸਿੰਘ ਆਲਮਗੀਰ (ਦੋਵੇ ਐਸ.ਜੀ.ਪੀ.ਸੀ ਮੈਬਰ), ਸ. ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਟ, ਸ. ਸਿਮਰਨਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਸ਼ਾ, ਸ. ਯਾਦਵਿੰਦਰ ਸਿੰਘ ਯਾਦੂ (ਤਿੰਨੋ ਸੀਨੀਅਰ ਯੂਥ ਅਕਾਲੀ ਆਗੂ), ਸ੍ਰੀ ਹਰਪ੍ਰੀਤ ਸਿੰਘ ਸ਼ਿਵਾਲਿਕ, ਬਾਬਾ ਜਗਰੂਪ ਸਿੰਘ, ਸ੍ਰੀ ਇੰਦਰਮੋਹਨ ਸਿੰਘ ਕਾਦੀਆ, ਸ੍ਰੀ ਰਛਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਬਰ ਅਤੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਮੌਜੂਦ ਸਨ।
No comments:
Post a Comment