jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਫੇਸਬੁੱਕ : ਐੱਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਦੀ ਭਰਮਾਰ

www.sabblok.blogspot.com



 
*ਫੇਕ ਪ੍ਰੋਫਾਈਲ ਬਣਾ ਕੇ ਬਲੈਕਮੇਲਿੰਗ ਦੇ ਦਰਜ ਮਾਮਲਿਆਂ ਵਿਚ ਜ਼ਿਆਦਾਤਰ ਹਨ ਪੰਜਾਬੀ

ਮੋਹਾਲੀ (ਪ੍ਰਦੀਪ ਹੈਪੀ)-ਸਾਈਬਰ ਦੇ ਯੁੱਗ ਵਿਚ ਮਨੁੱਖ ਵਲੋਂ ਕ੍ਰਾਈਮ ਕਰਨ ਦੇ ਢੰਗ ਤਰੀਕਿਆਂ ਵਿਚ ਬਦਲਾਅ ਆ ਗਿਆ ਹੈ। ਫੇਸਬੁੱਕ ਅਤੇ ਟਿਵਟਰ ਜਿਹੇ ਐਪਲੀਕੇਸ਼ਨਜ਼ ਮਨੁੱਖ ਦੇ ਅੰਦਰ ਪਨਪਦੇ ਬੁਲਬਲਿਆਂ ਦੇ ਪ੍ਰਗਟਾਵੇ ਦਾ ਸਾਧਾਨ ਬਣ ਰਹੇ ਹਨ ਅਤੇ ਅਜਿਹੀਆਂ ਭਾਵਨਾਵਾਂ ਦੇ ਬਹਾਅ ਵਿਚ ਮਨੁੱਖ ਅਜਿਹੇ ਪ੍ਰਗਟਾਵੇ ਵੀ ਕਰ ਰਿਹਾ ਹੈ, ਜਿਸ ਨੂੰ ਕਾਨੂੰਨ ਦੀ ਭਾਸ਼ਾ ਵਿਚ ਕ੍ਰਾਈਮ ਕਿਹਾ ਜਾਂਦਾ ਹੈ। ਫੇਸਬੁੱਕ ਦੇ ਸ਼ਬਦੀ ਮਸਲਿਆਂ ਤੋਂ ਨੌਜਵਾਨ ਪੀੜ੍ਹੀ ਇਸ ਦੇ ਬੂਰੇ ਪ੍ਰਭਾਵ ਤੋਂ ਬਿਲਕੁਲ ਅਣਜਾਣ ਹੈ ਅਤੇ ਅੱਜ ਅਸੀਂ ਸਾਰੀ ਦੁਨੀਆ ਵਿਚ ਫਿਰਦੇ ਹੋਏ ਵੀ ਇਕ ਪਿੰਡ ਦਾ ਹਿੱਸਾ ਹੋ ਰਹੇ ਹਨ, ‘ਤੇ ਸਾਧਨਾਂ ਨਾਲ ਭਰਪੂਰ ਨਵੀਂ ਨੌਜਵਾਨ ਪੀੜ੍ਹੀ ਨੂੰ ਸਾਈਬਰ ਯੁੱਗ ਦੀਆਂ ਇਨ੍ਹਾਂ ਬਾਰੀਕੀਆਂ ਦਾ ਸ਼ਾਇਦ ਅਹਿਸਾਸ ਹੀ ਨਹੀਂ ਹੈ ਅਤੇ ਉਹ ਆਪਣੀ ਇਕ ਚਲਾਕੀ ਨੂੰ ਆਪਣੀ ਬੁੱਧੀਮਤਾ ਸਾਬਿਤ ਕਰਨ ‘ਤੇ ਤੁਲੀ ਹੋਈ ਹੈ, ਜਦੋਂਕਿ ਸਾਈਬਰ ਯੁੱਗ ਵਿਚ ਇਕ ਪਿੰਡ ਦਾ ਹਿੱਸਾ ਹੁੰਦੇ ਹੋਏ ਕਿਸੇ ਵੀ ਐਪਲੀਕੇਸ਼ਨਜ਼ ਨੂੰ ਇਕ ਹੀ ਹਰਕਤ ਦਾ ਰਿਕਾਰਡ ਹੁੰਦਾ ਹੈ ਅਤੇ ਕੋਈ ਵੀ ਗੈਰ-ਕਾਨੂੰਨੀ ਹਰਕਤ ਨੌਜਵਾਨ ਪੀੜ੍ਹੀ ਨੂੰ ਜੇਲ ਦੀਆਂ ਸਲਾਖਾਂ ਪਿਛਲੇ ਲੈ ਜਾਂਦੀ ਹੈ। ਕਿਸੇ ਫਿਲਾਸਫਰ ਨੇ ਕਿਹਾ ਹੈ ਕਿ ਇਰਖਾਲੂ ਲੋਗ ਬਦਲਾ ਲੈਂਦੇ ਹਨ, ਜਦੋਂਕਿ ਸ਼ਕਤੀਸ਼ਾਲੀ ਲੋਕ ਮੁਆਫ਼ ਕਰ ਦਿੰਦੇ ਹਨ, ਤੇ ਬੁੱਧੀਮਾਨੀ ਲੋਕ ਹਮੇਸ਼ਾ ਗਲਤੀ ਕਰਨ ਵਾਲੇ ਨੂੰ ਮੁਆਫ਼ੀ ਤੋਂ ਦੂਰ ਅਣਦੇਖਾ ਕਰ ਦਿੰਦੇ ਹਨ। ਇੰਟਰਨੈੱਟ ਦੇ ਦੌਰੇ ਵਿਚ ਸਾਈਬਰ ਕ੍ਰਾਈਮ ਮਾਹਿਰਾਂ ਨੂੰ ਉਮੀਦ ਸੀ ਕਿ ਕ੍ਰਾਈਮ ਦਾ ਗ੍ਰਾਫ਼ ਘਟੇਗਾ ਪਰ ਹੈਰਾਨੀ ਦੀ ਗੱਲ ਹੈ ਕਿ ਇੰਟਰਨੈੱਟ ਦੇ ਇਸ ਦੌਰ ਵਿਚ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜੋ 18ਵੀਂ ਅਤੇ 19ਵੀਂ ਸਦੀ ਦੇ ਯੁੱਗ ਵਿਚ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਕਾਰਨ ਅਕਸਰ ਹੀ ਜੇਲ ਪਹੁੰਚ ਜਾਂਦੇ ਹਨ।
ਫੇਸਬੁੱਕ : ਐੱਨ. ਆਰ. ਆਈਜ਼ ਬੇਹੱਦ ਪ੍ਰੇਸ਼ਾਨ : ਮੋਹਾਲੀ ਸਥਿਤ ਪੰਜਾਬ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਐੱਨ. ਆਰ. ਆਈਜ਼ ਵਲੋਂ ਫੇਕ ਪ੍ਰੋਫਾਈਲ ਬਣਾ ਕੇ ਬਲੈਕਮੇਲਿੰਗ ਤੇ ਫੇਸਬੁੱਕ ‘ਤੇ ਦੋਸਤੀ ਤੋਂ ਬਾਅਦ ਬਲੈਕਮੇਲਿੰਗ ਦੀ ਅਜਿਹੀ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਅਤੇ ਸਾਈਬਰ ਕ੍ਰਾਈਮ ਸੈੱਲ ਵਿਚ ਆ ਰਹੀਆਂ ਇਹ ਸ਼ਿਕਾਇਤਾਂ ਯੂਰੋਪੀਅਨ ਕੰਟਰੀ ਤੇ ਅਮਰੀਕਾ ਨਾਲ ਸੰਬੰਧਿਤ ਉਨ੍ਹਾਂ ਐੱਨ. ਆਰ. ਆਈਜ਼ ਦੀਆਂ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬ ਪ੍ਰਦੇਸ਼ ਨਾਲ ਸੰਬੰਧਿਤ ਹਨ ਅਤੇ ਸ਼ਰਾਰਤੀ ਤੱਥਾਂ ਵਲੋਂ ਸਾਈਬਰ ਕ੍ਰਾਈਮ ਲਗਾਤਾਰ ਜਾਰੀ ਹੈ। ਇਨ੍ਹਾਂ ਸ਼ਿਕਾਇਤਾਂ ਵਿਚ ਉਦਾਹਰਣ ਦੇ ਤੌਰ ‘ਤੇ ਇਕ ਸ਼ਾਦੀਸ਼ੁਦਾ ਔਰਤ ਵਲੋਂ, ਜੋ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸੰਬੰਧਿਤ ਹਨ ਅਤੇ ਜੋ ਆਪਣੇ ਪਤੀ ਨਾਲ ਅਮਰੀਕਾ ਵਿਚ ਰਹਿੰਦੀ ਸੀ ਅਤੇ ਇਕ ਅਣਮੈਰੀਡ ਲੜਕੇ ਨਾਲ ਫੇਸਬੁੱਕ ਜ਼ਰੀਏ ਉਸ ਦੀ ਦੋਸਤੀ ਹੋ ਗਈ ਅਤੇ ਦੋਸਤੀ ਪਿਆਰ ਵਿਚ ਬਦਲ ਗਈ ਪਰ ਹੁਣ ਉਹ ਲੜਕਾ ਉਸ ਨੂੰ ਫੇਸਬੁੱਕ ‘ਤੇ ਗਲਤ ਪ੍ਰੋਫਾਈਲ ਬਣਾ ਕੇ ਉਸ ਦੀ ਕਿਸੇ ਹੋਰ ਦੇ ਨੰਗੇ ਸਰੀਰ ‘ਤੇ ਉਸ ਦਾ ਚਿਹਰਾ ਲਗਾ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ ਅਤੇ ਉਹ ਲੜਕਾ ਫੇਸਬੁੱਕ ਦੀ ਇਸ ਗਲਤ ਪ੍ਰੋਫਾਈਲ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਲ ਵੀ ਟੈਗ ਕਰਕੇ ਉਸ ਨੂੰ ਬਦਨਾਮ ਕਰ ਰਿਹਾ ਹੈ ਅਤੇ ਉਹ ਲੜਕਾ ਉਸ ਨੂੰ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਨਾਲ ਰੱਖਣ ਲਈ ਬਾਜਿੱਦ ਹੈ। ਇਸ ਔਰਤ ਨੇ ਪੰਜਾਬ ਸਟੇਟ ਸਾਈਬਰ ਸੈੱਲ ਮੋਹਾਲੀ ਵਿਚ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਪੰਜਾਬ ਸਟੇਟ ਸਾਈਬਰ ਕ੍ਰਾਈਮ ਸੈੱਲ ਕੋਲੋਂ ਆਈਆਂ ਹਜ਼ਾਰਾਂ ਸ਼ਿਕਾਇਤਾਂ ਵਿਚ ਇਕ ਸ਼ਿਕਾਹਿਤ ਅਜਿਹੀ ਵੀ ਹੈ, ਜਿਸ ਵਿਚ ਇਕ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦੇ ਚੁੱਕਾ ਹੈ ਪਰ ਤਲਾਕ ਤੋਂ ਬਾਅਦ ਵੀ ਉਹ ਉਸ ਦੀ ਗਲਤ ਪ੍ਰੋਫਾਈਲ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਉਸ ਦੀ ਪੁਰਾਣੀ ਫੋਟੋਆਂ ਉਸ ਦੇ ਰਿਸ਼ਤੇਦਾਰਾਂ ਨੂੰ ਫੇਸਬੁੱਕ ‘ਤੇ ਅਪਲੋਡ ਕਰ ਰਿਹਾ ਹੈ। ਪੰਜਾਬ ਸਟੇਟ ਸਾਈਬਰ ਸੈੱਲ ਮੋਹਾਲੀ ਕੋਲ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ, ਜੋ ਐੱਨ. ਆਰ. ਆਈਜ਼ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਲੋਕਾਂ ਦੀਆਂ ਹਨ ਅਤੇ ਪੰਜਾਬ ਸਟੇਟ ਸਾਈਬਰ ਕ੍ਰਾਈਮ ਸੈੱਲ ਪਰਤ ਦਰ ਪਰਤ ਦੇਸ਼ਾਂ-ਵਿਦੇਸ਼ਾਂ ਤੋਂ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿਚ ਜੁੱਟ ਗਿਆ ਹੈ।

No comments: