jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਜੰਮੂ ਕਸ਼ਮੀਰ ਸਰਹੱਦ ‘ਚ ਗੋਲੀਬਾਰੀ ‘ਚ ਬੀ. ਐਸ. ਐਫ. ਜਵਾਨ ਜ਼ਖਮੀ

www.sabblok.blogspot.com
ਜੰਮੂ ਕਸ਼ਮੀਰ ਸਰਹੱਦ 'ਚ ਗੋਲੀਬਾਰੀ 'ਚ ਬੀ. ਐਸ. ਐਫ. ਜਵਾਨ ਜ਼ਖਮੀ 
ਜੰਮੂ- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲੇ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਸੈਨਿਕਾਂ ਨੇ ਸੋਮਵਾਰ ਨੂੰ ਇਕ ਵਾਰ ਫਿਰ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ। ਜਿਸ ‘ਚ ਬੀ. ਐਸ. ਐਫ. ਦਾ ਇਕ ਜਵਾਨ ਜ਼ਖਮੀ ਹੋ ਗਿਆ। ਬਾਰਡਰ ਸਕਿਓਰਿਟੀ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਤੜਕੇ ਕਰੀਬ ਡੇਢ ਵਜੇ ਤੋਂ ਸਾਂਬਾ ਜ਼ਿਲੇ ‘ਚ ਕੌਮਾਂਤਰੀ ਸਰਹੱਦ ਵਲੋਂ ਕਟਾਵ ਸਰਹੱਦ ਚੌਕੀ (ਬਾਰਡਰ ਆਊਟ ਪੋਸਟ) ‘ਤੇ ਅਚਾਨਕ ਗੋਲੀਬਾਰੀ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਫੋਰਸ ਦਾ ਸਿਪਾਹੀ ਐਸ. ਬਾਸੂ ਢਿੱਡ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਬਾਅਦ ‘ਚ ਵੀ ਸਰਹੱਦੀ ਇਲਾਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ। ਬੀ. ਐਸ. ਐਫ. ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਦੋਹਾਂ ਪਾਸਿਓਂ ਰੁਕ-ਰੁਕ ਕੇ ਗੋਲੀਬਾਰੀ ਦਾ ਸਿਲਸਿਲਾ ਅਜੇ ਵੀ ਜਾਰੀ ਹੈ।  ਪੰਜ ਅਗਸਤ ਨੂੰ ਕੌਮਾਂਤਰੀ ਸਰਹੱਦ ‘ਤੇ ਸਾਂਬਾ ਜ਼ਿਲੇ ‘ਚ ਨਾਰਾਇਣਪੁਰ ਬੀ. ਓ. ਪੀ. ਇਲਾਕੇ ‘ਚ ਪਾਕਿਸਤਾਨ ਵਲੋਂ ਅਚਾਨਕ ਗੋਲੀਬਾਰੀ ਕੀਤੇ ਜਾਣ ਕਾਰਨ 200ਵੀਂ ਬਟਾਲੀਅਨ ਦਾ ਬੀ. ਐਸ. ਐਫ. ਹੈੱਡ ਕਾਂਸਟੇਬਲ ਰਾਮ ਨਿਵਾਸ ਮੀਨਾ ਜ਼ਖਮੀ ਹੋ ਗਿਆ ਸੀ। ਛਾਤੀ ‘ਤੇ ਗੋਲੀ ਲੱਗਣ ਨਾਲ ਜ਼ਖਮੀ ਮੀਨਾ ਨੇ 11 ਅਗਸਤ ਨੂੰ ਦਿੱਲੀ ਸਥਿਤ ਅਖਿਲ  ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਸ) ‘ਚ ਦਮ ਤੋੜ ਦਿੱਤਾ ਸੀ। ਉਸੇ ਦਿਨ ਇਕ ਹੋਰ ਜਵਾਨ ਜੰਮੂ ਸੈਕਟਰ ਦੇ ਅਲਫਾ ਮਾਚਿਲ ਬੀ. ਓ. ਪੀ. ‘ਚ ਅਚਾਨਕ ਪਾਕਿਸਤਾਨ ਵਲੋਂ ਹੋਈ ਗੋਲੀਬਾਰੀ ‘ਚ ਜ਼ਖਮੀ ਹੋ ਗਿਆ ਸੀ। ਉਸ ਨੂੰ ਵੀ ਦਿੱਲੀ ਸਥਿਤ ਏਮਸ ਭੇਜਿਆ ਗਿਆ ਸੀ

No comments: