jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਪੀਐਫ ਖਾਤਿਆਂ 'ਚ ਲੱਗੀ ਸੰਨ੍ਹ, ਕਰੋੜਾਂ ਰੁਪਏ ਦਾ ਫਰਜ਼ੀਵਾੜਾ

www.sabblok.blogspot.com  

Farud in PF
ਪੀਐਫ ਖਾਤਿਆਂ 'ਚ ਲੱਗੀ ਸੰਨ੍ਹ, ਕਰੋੜਾਂ ਰੁਪਏ ਦਾ ਫਰਜ਼ੀਵਾੜਾ
ਨਵੀਂ ਦਿੱਲੀ : ਪ੍ਰੋਵੀਡੈਂਟ ਫੰਡ (ਪੀਐਫ) ਖਾਤਿਆਂ ਦਾ 30 ਫ਼ੀਸਦੀ ਜਾਂ ਕਰੀਬ 2.5 ਕਰੋੜ ਖਾਤਿਆਂ 'ਚ ਨੈਗੇਟਿਵ ਬੈਲੇਂਸ ਹੈ। ਧੋਖਾਦੇਹੀ ਕਰਨ ਵਾਲੇ ਲੋਕਾਂ ਨੇ ਫਰਜ਼ੀ ਵਿਡਰਾਲ ਕਲੇਮ ਜ਼ਰੀਏ ਮੁਲਾਜ਼ਮਾਂ ਦੀ ਸੇਵਾ ਮੁਕਤ ਬੱਚਤ 'ਚ ਸੰਨ੍ਹ ਲਗਾ ਦਿੱਤੀ ਹੈ। ਇਸ ਲਈ ਫਰਜ਼ੀ ਆਇਡੈਂਟਿਟੀ ਡਾਕੂਮੈਂਟਸ ਦੀ ਮਦਦ ਨਾਲ ਬੈਂਕ ਖਾਤੇ ਖੋਲ੍ਹੇ ਗਏ ਹਨ। ਪੀਐਫ ਡਿਪਾਰਟਮੈਂਟ ਪਿਛਲੇ ਕੁਝ ਦਿਨਾਂ 'ਚ ਵੱਖ-ਵੱਖ ਦੋ ਨਤੀਜਿਆਂ ਤੋਂ ਹੈਰਾਨ ਹਨ। ਹੁਣ ਡਿਪਾਰਟਮੈਂਟ ਡੈਮੇਜ ਕੰਟਰੋਲ ਕਰਨ 'ਚ ਲੱਗਾ ਹੈ। ਇਸ ਨੇ ਸਾਰੇ ਫੀਲਡ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਇਨ੍ਹਾਂ ਗੜਬੜੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਡਿਪਾਰਟਮੈਂਟ ਨੇ ਨੈਗੇਟਿਵ ਬੈਲੇਂਸ ਠੀਕ ਕਰਨ ਅਤੇ ਸਿਸਟਮ ਜ਼ਰੀਏ ਕੋਈ ਫਰਜ਼ੀ ਦਾਅਵਾ ਨਾ ਹੋਣ ਨੂੰ ਯਕੀਨੀ ਕਰਨ ਨੂੰ ਕਿਹਾ ਹੈ। ਕਰੀਬ 8.15 ਕਰੋੜ ਫਾਰਮਲ ਸੈਕਟਰ ਇੰਪਲਾਈਜ਼ ਦੇ ਪੀਐਫ ਅਕਾਊਂਟ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਨ੍ਹਾਂ ਵਿਚ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਜ਼ਿਆਦਾ ਵੱਧ ਸਕਦੀਆਂ ਹਨ, ਜਿਹੜੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਨੌਕਰੀਆਂ 'ਚ ਸ਼ਿਫਟ ਹੋਏ ਹੋਣ ਅਤੇ ਪੀਐਫ ਬੈਲੰਸ ਨਹੀਂ ਕੱਢ ਸਕੇ ਹੋਣ ਜਾਂ ਉਸ ਨੂੰ ਟਰਾਂਸਫਰ ਨਾ ਕਰਵਾ ਸਕੇ ਹੋਣ। ਈਪੀਐਫਓ ਦੇ ਚੀਫ ਵਿਜੀਲੈਂਸ ਅਧਿਕਾਰੀ ਸੰਜੇ ਕੁਮਾਰ ਨੇ ਅੰਦਰੂਨੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਵਿਚ ਫਰਜ਼ੀ ਨਿਕਾਸੀ ਅਤੇ ਲਮੇਂ ਸਮੇਂ ਤੋਂ ਬਿਨਾਂ ਫਰੈਸ਼ ਇਨਫਲੋ ਵਾਲੇ ਅਕਾਊਂਟ ਨਾਲ ਗੜਬੜੀ ਹੋਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਦਾਅਵਿਆਂ 'ਚ ਸਿਸਟਮ ਦੀ ਜਾਂਚ ਅਤੇ ਬੈਲੰਸ ਨਾਲ ਪਕੜ 'ਚ ਨਾ ਆਉਣ ਵਾਲੇ ਹੱਥਕੰਡੇ ਅਪਣਾਏ ਗਏ ਹਨ। ਸਮਿਝਆ ਜਾਂਦਾ ਹੈ ਕਿ ਪੀਐਫ ਸਟਾਫ 'ਤੇ ਇਨ੍ਹਾਂ ਸਾਰੇ ਫਰਜ਼ੀ ਦਾਅਵਿਆਂ ਨੂੰ ਆਸਾਨੀ ਨਾਲ ਕਲੀਅਰ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਹਨ। ਅਜਿਹੇ 'ਚ ਧੋਖੇਬਾਜ਼ਾਂ ਅਤੇ ਡੋਰਮੈਂਟ ਅਕਾਊਂਟਸ ਦੀ ਜਾਣਕਾਰੀ ਸਾਂਝੀ ਕਰਨ ਅਤੇ ਇਸ ਲੁੱਟ 'ਚ ਸਰਗਰਮ ਹਿੱਸੇਦਾਰੀ 'ਚ ਇਨਸਾਈਡਰਜ਼ ਦੇ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਫਰਜ਼ੀਵਾੜੇ ਨਾਲ ਬੈਂਕਾਂ ਦੇ ਨੋ ਯੁਅਰ ਕਸਟਮਰ ਜਾਂ ਕੇਵਾਈਸੀ ਨਾਰਮਜ਼ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਪਿਛਲੇ ਕਈ ਸਾਲਾਂ ਤੋਂ ਈਪੀਐਫ ਆਫਿਸ 'ਚ ਅਜਿਹੀਆਂ ਗੜਬੜੀਆਂ ਹੋ ਰਹੀਆਂ ਹਨ। ਅਸੀਂ ਇਸ 'ਤੇ ਸਖ਼ਤੀ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।' ਹਾਲਾਂਕਿ ਉਨ੍ਹਾਂ ਇਹ ਵੀ ਕਿਹਾ, ਇਹ ਸੰਭਵ ਹੈ ਕਿ ਧੋਖਾਦੇਹੀ ਦੇ ਸਾਰੇ ਮਾਮਲੇ ਅਪਰਾਧਿਕ ਨਹੀਂ ਵੀ ਹੋ ਸਕਦੇ ਹਨ। ਕਈ ਵਾਰ ਇੰਪਲਾਇਰ ਆਪਣੇ ਰਿਸ਼ਤੇਦਾਰਾਂ ਨੂੰ ਇੰਪਲਾਈਜ਼ ਦੱਸ ਕੇ ਪੀਐਫ ਅਕਾਊਂਟ ਬਣਾ ਦਿੰਦੀ ਹੈ।' ਈਪੀਐਫਓ ਨੇ ਅਪ੍ਰੈਲ 2011 'ਚ ਤਿੰਨ ਸਾਲ ਤੋਂ ਵੱਧ ਸਮੇਂ ਤਕ ਡੋਰਮੈਂਟ ਸਥਿਤੀ ਵਾਲੇ ਅਕਾਊਂਟਸ 'ਚ ਵਿਆਜ ਕ੍ਰੈਡਿਟ ਕਰਨਾ ਬੰਦ ਕਰ ਦਿੱਤਾ ਹੈ। ਇਸ ਵੇਲੇ ਕਰੀਬ 3.04 ਕਰੋੜ ਪੀਐਫ ਖਾਤਿਆਂ ਨੂੰ ਡੋਰਮੈਂਟ ਸਟੇਟ ਜਾਂ ਇਨਆਪਰੇਟਿਵ ਮੰਨਿਆ ਗਿਆ ਹੈ। ਇਨ੍ਹਾਂ ਖਾਤਿਆਂ 'ਚ ਕਰੀਬ 16,000 ਕਰੋੜ ਰੁਪਏ ਦਾ ਬਕਾਇਆ ਹੈ।

No comments: