jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਇਕ ਹਜ਼ਾਰ ਟਨ ਸੋਨੇ ਦੀ ਖੁਦਾਈ ਦਾ ਕੰਮ ਸ਼ੁਰੂ

www.sabblok.blogspot.com  

Digging for treasure start
ਇਕ ਹਜ਼ਾਰ ਟਨ ਸੋਨੇ ਦੀ ਖੁਦਾਈ ਦਾ ਕੰਮ ਸ਼ੁਰੂ
ਉਂਨਾਵ : ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੀ ਟੀਮ ਨੇ ਸ਼ੁੱਕਰਵਾਰ ਨੂੰ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਿਕ ਡੌਂਡੀਆਖੇੜਾ ਸਥਿਤ ਰਾਜਾ ਰਾਓ ਰਾਮਬਖ਼ਸ਼ ਸਿੰਘ ਦੇ ਕਿਲ੍ਹੇ 'ਚ ਖ਼ਜ਼ਾਨੇ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ। ਸੰਤ ਸ਼ੋਭਨ ਸਰਕਾਰ ਦੀ ਸੂਚਨਾ ਦੇ ਆਧਾਰ 'ਤੇ ਕੀਤੀ ਜਾ ਰਹੀ ਇਸ ਖੁਦਾਈ 'ਚ ਇਕ ਹਜ਼ਾਰ ਟਨ ਸੋਨਾ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਸੰਤ ਸ਼ੋਭਨ ਸਰਕਾਰ ਨੇ ਮੰਤਰ ਉਚਾਰਨ ਦੇ ਨਾਲ ਵਿਧੀ-ਵਿਧਾਨ ਨਾਲ ਭੂਮੀ ਪੂਜਨ ਕੀਤਾ ਅਤੇ ਉਨ੍ਹਾਂ ਥਾਵਾਂ 'ਤੇ ਨਿਸ਼ਾਨ ਲਗਾਏ-ਜਿਥੇ ਏਐਸਆਈ ਨੇ ਖੁਦਾਈ ਕਰਨੀ ਹੈ। ਇਸ ਤੋਂ ਬਾਅਦ ਏਐਸਆਈ ਦੇ ਡਿਪਟੀ ਡਾਇਰੈਕਟਰ ਪੀਕੇ ਮਿਸ਼ਰ ਦੀ ਅਗਵਾਈ 'ਚ 12 ਮੈਂਬਰਾਂ ਦੀ ਟੀਮ ਨੇ ਖੁਦਾਈ ਸ਼ੁਰੂ ਕਰਵਾਈ। ਪਹਿਲੀ ਕਹੀ ਉਂਨਾਵ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਜੇ ਕਿਰਨ ਆਨੰਦ ਨੇ ਚਲਾ ਕੇ ਖਨਨ ਕਾਰਜ ਦਾ ਆਗਾਜ਼ ਕੀਤਾ। ਖ਼ਜ਼ਾਨਾ ਨਿਕਲਣ ਦੀ ਸਮੇਂ-ਸੀਮਾ ਪੁੱਛੇ ਜਾਣ 'ਤੇ ਸੰਤ ਸ਼ੋਭਨ ਸਰਕਾਰ ਨੇ ਕਿਹਾ ਕਿ ਇਸ ਬਾਰੇ ਸਹੀ ਜਾਣਕਾਰੀ ਭਾਰਤੀ ਭੂ-ਗਰਭ ਸਰਵੇਖਣ (ਜੀਐਸਆਈ) ਦੇ ਮਾਹਰ ਦੇ ਸਕਦੇ ਹਨ। ਉਨ੍ਹਾਂ ਨੇ ਜ਼ਮੀਨ ਦੇ ਅੰਦਰ ਧਾਤੂ ਦੱਬੀ ਹੋਣ ਦੀ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਇਕ ਹਜ਼ਾਰ ਟਨ ਸੋਨਾ ਇਕ ਥਾਂ 'ਤੇ ਹੀ ਦੱਬਿਆ ਹੋਇਆ ਹੈ ਪਰ ਉਸ ਲਈ ਖੁਦਾਈ ਕਈ ਥਾਵਾਂ ਤੋਂ ਕਰਨੀ ਪਵੇਗੀ। ਖੁਦਾਈ ਸਥਲ 'ਤੇ ਸੁਰੱਖਿਆ ਦੇ ਵਿਆਪਕ ਬੰਦੋਬਸਤ ਕੀਤੇ ਗਏ ਹਨ। ਕਿਲ੍ਹੇ ਦੇ ਚਾਰੋਂ ਪਾਸੇ ਪੁਲਸ ਦਾ ਘੇਰਾ ਹੈ। ਕਿਲ੍ਹੇ ਦੇ ਆਲੇ-ਦੁਆਲੇ ਲੋਕਾਂ ਦਾ ਭਾਰੀ ਜਮਾਵੜਾ ਲੱਗਾ ਹੋਇਆ ਹੈ। ਲੋਕਾਂ ਅਤੇ ਮੀਡੀਆ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰਨ ਲਈ ਇਲਾਕੇ 'ਚ ਬੈਰੀਕੇਡਿੰਗ ਵੀ ਕੀਤੀ ਗਈ ਹੈ। ਖ਼ਜ਼ਾਨੇ ਪ੍ਰਤੀ ਉਤਸ਼ਾਹ ਦਾ ਭਾਵ ਲੈ ਕੇ ਹਜ਼ਾਰਾਂ ਲੋਕ ਰੋਜ਼ ਕਿਲ੍ਹੇ ਨੇੜੇ ਜੁੱਟ ਰਹੇ ਹਨ। ਖਾਣ-ਪੀਣ ਅਤੇ ਜ਼ਰੂਰੀ ਸਾਮਾਨ ਦੀਆਂ ਤਮਾਮ ਦੁਕਾਨਾਂ ਸੱਜ ਜਾਣ ਨਾਲ ਉਥੇ ਮੇਲੇ ਵਰਗੇ ਹਾਲਾਤ ਬਣ ਗਏ ਹਨ। ਆਜ਼ਾਦੀ ਘੁਲਾਟੀਏ ਰਹੇ ਰਾਜਾ ਰਾਓ ਰਾਮਬਖ਼ਸ਼ ਸਿੰਘ ਸਾਲ 1857 'ਚ ਅੰਗਰੇਜ਼ਾਂ ਨਾਲ ਲੜਾਈ 'ਚ ਸ਼ਹੀਦ ਹੋ ਗਏ ਸਨ। ਇਹ ਖ਼ਜ਼ਾਨਾ ਉਨ੍ਹਾਂ ਦਾ ਹੀ ਮੰਨਿਆ ਜਾ ਰਿਹਾ ਹੈ। ਬੀਤੇ ਦਿਨੀਂ ਇਸ ਦੀ ਜਾਣਕਾਰੀ ਸੰਤ ਸ਼ੋਭਨ ਸਰਕਾਰ ਨੇ ਕੇਂਦਰੀ ਮੰਤਰੀ ਚਰਨਦਾਸ ਮਹੰਤ ਨੂੰ ਦਿੱਤੀ। ਉਸ ਤੋਂ ਬਾਅਦ ਜੀਐਸਆਈ ਅਤੇ ਏਐਸਆਈ ਸਰਗਰਮ ਹੋਏ।
ਖ਼ਜ਼ਾਨਾ ਮਿਲੇ ਤਾਂ ਕਿਲ੍ਹੇ ਦੀ ਮਰੰਮਤ ਵੀ ਹੋਵੇ
19ਵੀਂ ਸਦੀ ਦੇ ਸ਼ਾਸਕ ਰਾਜਾ ਰਾਓ ਰਾਮਬਖ਼ਸ਼ ਸਿੰਘ ਦੇ ਵੰਸ਼ਜ ਚੰਡੀ ਵੀਰ ਪ੍ਰਤਾਪ ਸਿੰਘ (56) ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਖ਼ਜ਼ਾਨਾ ਮਿਲਦਾ ਹੈ ਤਾਂ ਉਸਦਾ 20 ਫ਼ੀਸਦੀ ਹਿੱਸਾ ਕਿਲ੍ਹੇ ਦੀ ਮਰੰਮਤ ਅਤੇ ਨੇੜਲੇ ਕਸਬਿਆਂ ਦੇ ਵਿਕਸਾ ਕਾਰਜਾਂ 'ਤੇ ਵੀ ਖ਼ਰਚ ਕੀਤਾ ਜਾਵੇ। ਉਨ੍ਹਾਂ ਖੁਦਾਈ ਕਾਰਜ ਦੀ ਦੇਖਰੇਖ ਲਈ ਇਕ ਕਮੇਟੀ ਗਿਠਤ ਕਰਨ ਦੀ ਮੰਗ ਯੂਪੀ ਸਰਕਾਰ ਕੋਲੋਂ ਕੀਤੀ ਹੈ

No comments: