jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 11 October 2013

ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਦੇ ਕਿਰਾਏ ਹੋਰ ਵਧਾਏ

www.sabblok.blogspot.com

ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਰੇਲਵੇ ਨੇ ਰਾਜਧਾਨੀ ਐਕਸਪ੍ਰੈਸ, ਸ਼ਤਾਬਦੀ ਤੇ ਦੁਰੰਤੋ ਗੱਡੀਆਂ ਦੇ ਕਿਰਾਏ ਵਿਚ 17 ਅਕਤੂਬਰ ਤੋਂ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਹੁਣ ਮੁਸਾਫਿਰਾਂ ਨੂੰ ਭੋਜਨ ਵਾਸਤੇ ਵਧੇਰੇ ਪੈਸੇ ਖਰਚਣੇ ਪੈਣਗੇ। ਇਸ ਸਬੰਧੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਗੱਡੀਆਂ ਦੀਆਂ ਟਿਕਟਾਂ ਵਿਚ 25 ਤੋਂ 27 ਰੁਪਏ ਤੱਕ ਦਾ ਵਾਧਾ ਹੋਵੇਗਾ। ਇਸ ਸਬੰਧ ਵਿਚ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਿਰਾਏ ਵਿਚ ਨਹੀਂ ਸਗੋਂ ਗੱਡੀਆਂ ਵਿਚ ਮਿਲਣ ਵਾਲੇ ਭੋਜਨ ਪਦਾਰਥਾਂ ਦੇ ਮੁੱਲ ਵਿਚ ਵਾਧਾ ਕੀਤਾ ਗਿਆ ਹੈ ਜਿਸ ਕਰਕੇ ਟਿਕਟ ਮੁੱਲ ਵਿਚ ਵਾਧਾ ਹੋਵੇਗਾ। ਵਧਾਏ ਗਏ ਕਿਰਾਏ ਅਨੁਸਾਰ ਉਕਤ ਗੱਡੀਆਂ ਦੇ ਏ. ਸੀ.-2, ਏ. ਸੀ.-3 ਅਤੇ ਚੇਅਰ ਕਾਰ ਸ਼੍ਰੇਣੀ ਦੇ ਕਿਰਾਇਆਂ ਵਿਚ ਪ੍ਰਤੀ ਟਿਕਟ 25 ਰੁਪਏ ਦਾ ਵਾਧਾ ਹੋਵੇਗਾ ਜਦਕਿ ਏ. ਸੀ.-1. ਐਗਜ਼ੀਕਿਊਟਿਵ ਸ਼੍ਰੇਣੀ, ਦੁਰੰਤੋ ਸਲੀਪਰ ਕਲਾਸ ਦੇ ਕਿਰਾਏ ਵਿਚ ਪ੍ਰਤੀ ਟਿਕਟ 40 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਨ੍ਹਾਂ ਨੇ ਪਹਿਲਾਂ ਤੋਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਹਨ, ਉਨ੍ਹਾਂ ਨੂੰ ਸਫ਼ਰ ਦੌਰਾਨ ਟੀ.ਟੀ.ਈ. ਨੂੰ ਹੋਰ ਪੈਸੇ ਦੇ ਕੇ ਸਫ਼ਰ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਥੋੜ੍ਹੇ ਸਮੇਂ ਵਿਚ ਦੂਜੀ ਵਾਰ ਕੁਝ ਚੋਣਵੀਆਂ ਰੇਲ ਗੱਡੀਆਂ ਦੇ ਯਾਤਰੀ ਕਿਰਾਏ ਵਿਚ ਵਾਧਾ ਕੀਤਾ ਹੈ। ਇਸ ਤੋਂ ਰੇਲਵੇ ਵੱਲੋਂ ਸਾਰੀਆਂ ਗੱਡੀਆਂ ਦੇ ਕਿਰਾਏ ਵਿਚ 2 ਫੀਸਦੀ ਵਾਧਾ ਕੀਤਾ ਜਾ ਚੁੱਕਾ ਹੈ।
ਮਹਿੰਗਾਈ ਦੀ ਹੋਰ ਮਾਰ-ਗੱਡੀਆਂ 'ਚ ਖਾਣਾ ਹੋਇਆ ਮਹਿੰਗਾ
ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈਸ ਗੱਡੀਆਂ ਵਿਚ 17 ਅਕਤੂਬਰ ਤੋਂ ਖਾਣਾ ਮਹਿੰਗਾ ਹੋ ਜਾਵੇਗਾ। ਰੇਲਵੇ ਨੇ ਭੋਜਨ ਦਰਾਂ ਵਿਚ 40 ਫੀਸਦੀ ਵਾਧੇ ਦਾ ਫ਼ੈਸਲਾ ਕੀਤਾ ਹੈ। ਏ. ਸੀ.-2, ਏ. ਸੀ.-3 ਤੇ ਏ. ਸੀ. ਚੇਅਰ ਕਾਰ ਵਿਚ 8 ਰੁਪਏ ਵਿਚ ਮਿਲਣ ਵਾਲੀ ਚਾਹ ਹੁਣ 10 ਰੁਪਏ ਵਿਚ ਮਿਲੇਗੀ। ਸਵੇਰ ਦਾ ਭੋਜਨ 66 ਰੁਪਏ 50 ਪੈਸੇ ਦੀ ਥਾਂ 75 ਰੁਪਏ, ਦੁਪਹਿਰ ਦਾ ਖਾਣਾ 112 ਰੁਪਏ ਦੀ ਬਜਾਏ 125 ਰੁਪਏ, ਰਾਤ ਦਾ ਖਾਣਾ 112 ਰੁਪਏ ਦੀ ਥਾਂ 125 ਰੁਪਏ ਵਿਚ ਮਿਲੇਗਾ। ਦੁਰੰਤੋ ਐਕਸਪ੍ਰੈਸ ਵਿਚ ਸਵੇਰ ਦੀ ਚਾਹ 6 ਰੁਪਏ 50 ਪੈਸੇ ਦੀ ਥਾਂ ਹੁਣ 10 ਰੁਪਏ ਦੀ ਮਿਲੇਗੀ। ਸਵੇਰ ਦਾ ਖਾਣਾ 34 ਰੁਪਏ ਦੀ ਥਾਂ 40 ਰੁਪਏ, ਦੁਪਹਿਰ ਦਾ ਖਾਣਾ 71 ਦੀ ਥਾਂ 80 ਰੁਪਏ ਅਤੇ ਰਾਤ ਦਾ ਖਾਣਾ 71 ਰੁਪਏ ਦੀ ਥਾਂ 80 ਰੁਪਏ ਵਿਚ ਮਿਲੇਗਾ। ਖਾਣੇ ਦੇ ਪੈਸੇ ਕਿਰਾਏ ਵਿਚ ਸ਼ਾਮਿਲ ਹੋਣਗੇ।

No comments: