jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 11 October 2013

ਵਿਸ਼ਵ ਪੱਧਰ ਦਾ ਕੈਂਸਰ ਇਲਾਜ ਮੁਹੱਈਆ ਕਰਾਉਣ ਦੇ ਕੇਂਦਰ ਵਜੋਂ ਉਭਰੇਗਾ ਪੰਜਾਬ-ਬਾਦਲ

www.sabblok.blogspot.com
ਚੰਡੀਗੜ੍ਹ, 11 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦੀ ਰੋਕਥਾਮ ਲਈ ਬਿਹਤਰੀਨ ਬੁਨਿਆਦੀ ਢਾਂਚਾ ਤੇ ਮਨੁੱਖੀ ਸਾਧਨ ਕਾਇਮ ਕਰਕੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਵਧੀਆ ਸੂਬੇ ਵਜੋਂ ਵਿਕਸਤ ਕਰਨ ਦਾ ਪ੍ਰਣ ਕੀਤਾ ਤਾਂ ਜੋ ਲੋਕਾਂ ਨੂੰ ਵਾਜਬ ਕੀਮਤਾਂ 'ਤੇ ਇਸ ਬਿਮਾਰੀ ਦਾ ਬਿਹਤਰ ਇਲਾਜ ਮੁਹੱਈਆ ਕਰਾਇਆ ਜਾ ਸਕੇ | ਅੱਜ ਇਥੇ ਪੀ. ਜੀ. ਆਈ. ਦੇ ਭਾਰਗਵ ਆਡੀਟੋਰੀਅਮ ਵਿਖੇ ਕੈਂਸਰ ਰਜਿਸਟ੍ਰੇਸ਼ਨ ਤੇ ਰੋਕਥਾਮ ਲਈ ਟਾਟਾ ਮੈਮੋਰੀਅਲ ਸੈਂਟਰ (ਟੀ. ਐਮ. ਸੀ.) ਮੁੰਬਈ ਵੱਲੋਂ ਪੀ. ਜੀ. ਆਈ. ਤੇ ਪੰਜਾਬ ਸਰਕਾਰ ਨਾਲ ਮਿਲ ਕੇ ਕਰਵਾਈ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਇਸ ਘਾਤਕ ਬਿਮਾਰੀ ਦੇ ਕਾਰਨਾਂ ਤੇ ਇਲਾਜ ਤੋਂ ਜਾਣੂ ਕਰਵਾਉਣ ਲਈ ਵੱਡੇ ਪੱਧਰ 'ਤੇ ਪ੍ਰਚਾਰ ਮੁਹਿੰਮ ਚਲਾਏ ਜਾਣ ਦੀ ਲੋੜ ਹੈ | ਇਹ ਪ੍ਰਚਾਰ ਆਮ ਆਦਮੀ ਦੀ ਭਾਸ਼ਾ 'ਚ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ 'ਚ ਕਿਸੇ ਤਰੀਕੇ ਦਾ ਡਰ ਪੈਦਾ ਨਾ ਹੋਵੇ | ਟਾਟਾ ਮੈਮੋਰੀਅਲ ਸੈਂਟਰ ਦੇ ਡਾਇਰੈਕਟਰ ਡਾ: ਆਰ. ਏ. ਬਦਵੇ ਨੇ ਕਿਹਾ ਕਿ ਮੁੱਲਾਂਪੁਰ ਵਿਖੇ ਕੈਂਸਰ ਹਸਪਤਾਲ ਢਾਈ ਸਾਲਾਂ 'ਚ ਤਿਆਰ ਕਰ ਦਿੱਤਾ ਜਾਵੇਗਾ | ਕੈਂਸਰ ਦੀ ਰੋਕਥਾਮ ਲਈ ਕੈਂਸਰ ਰਜਿਸਟਰੀਆਂ ਦੇ ਯੋਗਦਾਨ ਨੂੰ ਉਭਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਪਾਪੂਲੇਸ਼ਨ ਬੇਸਡ ਕੈਂਸਰ ਰਜਿਸਟ੍ਰੇਸ਼ਨ' (ਪੀ. ਬੀ. ਸੀ. ਆਰ.) ਸੂਬਾ ਸਰਕਾਰ ਵੱਲੋਂ ਚੰਡੀਗੜ੍ਹ, ਅਜੀਤਗੜ੍ਹ, ਮਾਨਸਾ ਤੇ ਸੰਗਰੂਰ 'ਚ ਟੀ. ਐਮ. ਸੀ. ਤੇ ਪੀ. ਜੀ. ਆਈ. ਦੇ ਸਹਿਯੋਗ ਨਾਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਔਰਤਾਂ ਅਤੇ ਮਰਦਾਂ ਵਿਚ ਪਾਏ ਜਾਂਦੇ ਵੱਖ-ਵੱਖ ਕੈਂਸਰਾਂ ਦੇ ਬਾਰੇ ਜਾਣਕਾਰੀ ਦੇਣ ਵਿਚ ਅਹਿਮ ਰੋਲ ਅਦਾ ਕਰਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੈਂਸਰ ਵਿਰੁੱਧ 'ਪੰਜਾਬ ਸਟੇਟ ਕੈਂਸਰ ਐਾਡ ਡਰੱਗ ਐਡੀਕਸ਼ਨ ਟਰੀਟਮੈਂਟ ਇਨਫਰਾਸਟਰਕਚਰ' ਐਕਟ ਬਣਾ ਕੇ ਜੰਗ ਸ਼ੁਰੂ ਕਰ ਦਿੱਤੀ ਹੈ | ਇਸ ਐਕਟ ਰਾਹੀਂ ਇਕ ਸਮਰਪਿਤ ਫ਼ੰਡ ਸਥਾਪਤ ਕਰਕੇ ਹਰ ਸਾਲ ਇਸ 'ਚ 300 ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ ਜੋ ਕਿ ਕੈਂਸਰ ਦੇ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਤਰਜ਼ 'ਤੇ ਛੇਤੀ ਹੀ ਇਕ ਕੈਂਸਰ ਹਸਪਤਾਲ ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿਖੇ ਖੋਲਿ੍ਹਆ ਜਾਵੇਗਾ ਜਿਸ ਲਈ ਸੂਬਾ ਸਰਕਾਰ ਨੇ 50 ਏਕੜ ਜ਼ਮੀਨ ਮੁਫ਼ਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਵਜ਼ਾਰਤ ਨੇ ਇਹ ਪ੍ਰੋਜੈਕਟ ਉਨ੍ਹਾਂ ਵੱਲੋਂ ਜ਼ੋਰ-ਸ਼ੋਰ ਨਾਲ ਚੁੱਕੇ ਜਾਣ ਉਪਰੰਤ ਮਨਜ਼ੂਰ ਕਰ ਦਿੱਤਾ ਹੈ | ਇਸ ਮੌਕੇ ਭਾਰਤੀ ਸਿਹਤ ਸੰਸਥਾ ਦੀ ਕੈਂਸਰ ਖੋਜ ਬਾਰੇ ਕੌਮਾਂਤਰੀ ਏਜੰਸੀ ਦੇ ਡਿਪਟੀ ਸੈਕਸ਼ਨ ਹੈੱਡ ਡਾ: ਐਫ. ਬਰੇਅ, ਪੀ. ਜੀ. ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਐਡੀਸ਼ਨ ਪ੍ਰੋਫੈਸਰ ਡਾ: ਜੇ. ਐੱਸ. ਠਾਕੁਰ, ਟਾਟਾ ਮੈਮੋਰੀਅਲ ਹਸਪਤਾਲ ਦੇ ਡਾ: ਆਰ. ਦੀਕਸ਼ਤ ਤੇ ਦੱਖਣੀ ਅਫ਼ਰੀਕਾ ਤੋਂ ਡਾ: ਸੀ. ਸਟੇਫਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਤੇ ਪੀ.

No comments: