jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਅਧਿਆਪਕਾ ਨਾਲ ਛੇੜਛਾੜ ਕਰਨ ਵਾਲਾ ਡੀ.ਈ.ਓ. ਅੱਜ ਵੀ ਕਰ ਰਿਹਾ ਹੈ ਸਕੂਲਾਂ ਦੇ ਸ਼ਰੇਆਮ ਦੌਰੇ

www.sabblok.blogspot.com
ਹੁਸ਼ਿਆਰਪੁਰ, 12 ਅਕਤੂਬਰ- ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਜ਼ਿਲ੍ਹਾ ਪ੍ਰੀਸ਼ਦ) ਪਰਮਜੀਤ ਕੁਮਾਰ ਵਲੋਂ ਇਕ ਮਹਿਲਾ ਅਧਿਆਪਕਾ ਨਾਲ ਛੇੜਛਾੜ ਕਰਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਵਲੋਂ ਡੀ.ਈ.ਓ ਦੀ ਪੁਸ਼ਤਪਨਾਹੀ ਕਰਨ ਦੀ ਸ਼ਰਮਨਾਕ ਘਟਨਾ ਦੇ ਸਿੱਟੇ ਵਜੋਂ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ | ਬੀਤੇ ਦਿਨ ਇਹ ਅਧਿਕਾਰੀ ਹੁਸ਼ਿਆਰਪੁਰ ਬਲਾਕ ਦੇ ਕਈ ਸਕੂਲਾਂ 'ਚ ਗਿਆ 'ਤੇ ਔਰਤ ਅਧਿਆਪਕਾਂ ਨੂੰ ਆਪਣੇ ਰਵੱਈਏ ਪ੍ਰਤੀ ਠੀਕ ਲਿਖ ਕੇ ਦੇਣ ਲਈ ਕਿਹਾ | ਜਦ ਸਕੂਲਾਂ 'ਚ ਤੈਨਾਤ ਔਰਤ ਅਧਿਆਪਕਾਵਾਂ ਨੇ ਲਿਖ ਕੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਕਿਹਾ ਕਿ ਉਹਨਾਂ ਨੂੰ ਦਫ਼ਤਰ ਆ ਕੇ ਇਹ ਗੱਲ ਲਿਖ ਕੇ ਦੇਣੀ ਪਵੇਗੀ | ਇਸ ਘਟਨਾਂ ਸਬੰਧੀ ਇੱਕ ਲਿਖਤੀ ਬਿਆਨ ਰਾਹੀਂ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬੇ ਕਮੇਟੀ ਮੈਂਬਰ ਅਜੀਬ ਦਿਵੇਦੀ, ਸੂਬਾਈ ਆਗੂ ਰਮੇਸ਼ ਹੁਸ਼ਿਆਰਪੁਰੀ, ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ 'ਤੇ ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ ਨੇ ਕਿਹਾ ਕਿ ਇੰਨਾ ਕੁਝ ਹੋਣ 'ਤੇ ਵੀ ਡੀ.ਈ.ਓ ਸਕੂਲਾਂ 'ਚ ਸ਼ਰੇਆਮ ਘੁੰਮ ਰਿਹਾ ਹੈ, ਜੋ ਕਿ ਜ਼ਿਲ੍ਹਾ ਪੀ੍ਰਸ਼ਦ ਅਧਿਕਾਰੀਆਂ ਦੀ ਸਹਿਮਤੀ ਤੋਂ ਬਿਨਾਂ ਸੰਭਵ ਨਹੀਂ | ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ 'ਤੇ ਜਬਰੀ ਕੀਤੀਆਂ ਬਦਲੀਆਂ ਅਜੇ ਤੱਕ ਰੱਦ ਨਹੀਂ ਕੀਤੀਆਂ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਦੋਸ਼ੀ ਡੀ.ਈ.ਓ ਤੇ ਉਸ ਦੇ ਮਦਦਗਾਰ ਅਫ਼ਸਰਾਂ ਨੂੰ ਨੱਥ ਨਾ ਪਈ ਤਾਂ ਮੁੜ ਅਧਿਆਪਕਾਂ ਦੇ ਰੋਸ ਸਾਹਮਣਾ ਕਰਨਾ ਪਵੇਗਾ |

No comments: