jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਕਾਂਗਰਸ ਸਰਕਾਰ ਆਉਣ ‘ਤੇ ਪ੍ਰਾਪਰਟੀ ਟੈਕਸ ਮੁਆਫ ਕਰ ਦੇਵਾਂਗੇ : ਬਾਜਵਾ

www.sabblok.blogspot.com


ਬਾਜਵਾ ਨੇ ਕਿਹਾ ਹੈ ਕਿ ਨਾਜਾਇਜ਼ ਕਾਲੋਨੀਆਂ ਦੇ ਨਿਰਮਾਣ ਲਈ ਸਰਕਾਰ ਅਤੇ ਸਰਕਾਰ ਦੇ ਅਫਸਰ ਹੀ ਜ਼ਿੰਮੇਵਾਰ ਹਨ। ਇਸ ਲਈ ਜੇ ਕਿਸੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਹ ਸਰਕਾਰ ਨੂੰ ਜਾਂ ਸਰਕਾਰੀ ਅਫਸਰਾਂ ਨੂੰ ਮਿਲਣੀ ਚਾਹੀਦੀ ਹੈ। ਆਮ ਜਨਤਾ ਨੂੰ ਨਹੀਂ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਸਰਕਾਰ ਸੂਬੇ ਦੀ ਜਨਤਾ ਨੂੰ ਡਰਾ-ਧਮਕਾ ਰਹੀ ਹੈ ਕਿ ਜੇਕਰ ਮਿਥੇ ਸਮੇਂ ਤਕ ਟੈਕਸ ਜਮ੍ਹਾ ਨਾ ਕਰਵਾਇਆ ਗਿਆ ਤਾਂ ਲੋਕਾਂ ਦੇ ਖਿਲਾਫ ਕਾਨੂੰਨੀ  ਕਾਰਵਾਈ  ਕੀਤੀ ਜਾਵੇਗੀ ਅਤੇ ਮੁਕੱਦਮੇ ਬਣਾਏ ਜਾਣਗੇ। ਬਾਜਵਾ ਨੇ ਕਿਹਾ ਕਿ ਬੇਅੰਤ ਸਰਕਾਰ ਨੇ 1995 ਤੋਂ ਪਹਿਲਾਂ  ਬਣੀਆਂ ਸਭ ਕਾਲੋਨੀਆਂ ਰੈਗੂਲਰ ਕਰ ਦਿੱਤੀਆਂ ਸਨ ਪਰ ਇਹ ਸਰਕਾਰ  ਉਸ ਤੋਂ ਪਹਿਲਾਂ ਬਣੀਆਂ ਕਾਲੋਨੀਆਂ ‘ਤੇ ਵੀ ਟੈਕਸ ਲਗਾ ਰਹੀ ਹੈ ਜੋ ਕਿ ਸਰਾਸਰ ਨਾ-ਇਨਸਾਫੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਕਾਲੋਨੀਆਂ ‘ਚ ਰਹਿ ਰਹੇ 90 ਫੀਸਦੀ ਲੋਕਾਂ ਨੂੰ ਐੈੱਨ.ਓ. ਸੀ. ਦੀ ਲੋੜ ਹੀ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਬਿਜਲੀ, ਪਾਣੀ ਆਦਿ ਦੇ ਕੁਨੈਕਸ਼ਨ ਵੀ ਹਨ ਅਤੇ ਨਕਸ਼ੇ ਵੀ ਪਾਸ ਹਨ।
ਜਿਨ੍ਹਾਂ ਲੋਕਾਂ  ਨੇ ਆਪਣੇ ਪਲਾਟ ਜਾਂ ਮਕਾਨ ਵੇਚਣੇ ਹਨ ਸਿਰਫ ਉਨ੍ਹਾਂ ਨੂੰ ਹੀ ਐੱਨ. ਓ. ਸੀ. ਦੀ ਜ਼ਰੂਰਤ ਹੈ। ਬਾਜਵਾ ਨੇ ਪ੍ਰਦੇਸ਼ ਦੀ ਜਨਤਾ ਨੂੰ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਸਿਰਫ 3 ਸਾਲ ਤਕ ਇੰਤਜ਼ਾਰ ਕਰੋ ਅਤੇ ਸਾਡੀ ਸਰਕਾਰ ਆਉਂਦਿਆਂ ਹੀ ਸਾਰੇ ਨਾਜਾਇਜ਼  ਟੈਕਸ   ਮੁਆਫ  ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜੇਲ ਜਾਣਾ ਪਿਆ ਤਾਂ ਜਨਤਾ ਦੀ ਥਾਂ ਮੈਂ ਅਤੇ ਮੇਰੀ ਪਾਰਟੀ ਦੇ ਵਰਕਰ ਵੀ ਜੇਲ ਜਾਣਗੇ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਕਾਲੋਨਾਈਜ਼ਰਾਂ ਨੂੰ ਜੇਲ ਦਾ ਡਰ ਦਿਖਾ ਕੇ ਧਮਕਾਇਆ ਤੇ ਫਿਰ ਉਨ੍ਹਾਂ ਨਾਲ ਸੌਦਾ ਕਰ ਲਿਆ। ਹੁਣ ਇਹ ਸਰਕਾਰ ਗਰੀਬ ਪਲਾਟ ਹੋਲਡਰਾਂ ਕੋਲੋਂ ਕਰੋੜਾਂ ਰੁਪਏ ਇਕੱਠੇ ਕਰਨਾ ਚਾਹੁੰਦੀ ਹੈ। ਕਾਂਗਰਸ ਆਮ ਜਨਤਾ  ਦੇ ਨਾਲ ਖੜ੍ਹੀ ਹੋ ਕੇ ਸਰਕਾਰ ਦੇ ਇਸ ਲੋਕ ਮਾਰੂ ਮਨਸੂਬੇ  ਨੂੰ ਪੂਰਾ  ਨਹੀਂ ਹੋਣ     ਦੇਵੇਗੀ । ਬਾਜਵਾ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜਿਨ੍ਹਾਂ ਕਾਲੋਨੀਆਂ ‘ਚ ਸੜਕਾਂ ਬਣ ਚੁੱਕੀਆਂ ਹਨ ਸਟ੍ਰੀਟ ਲਾਈਟਾਂ ਲੱਗ ਚੁੱਕੀਆਂ ਹਨ , ਨਕਸ਼ੇ ਪਾਸ ਹੋ ਚੁੱਕੇ ਹਨ ਅਤੇ ਲੋਕ ਡਿਵੈਲਪਮੈਂਟ ਚਾਰਜਿਜ਼ ਜਮ੍ਹਾ ਕਰਵਾ ਚੁੱਕੇ ਹਨ ਉਹ ਕਾਲੋਨੀਆਂ ਨਾਜਾਇਜ਼ ਕਿਵੇਂ ਮੰਨੀਆਂ ਜਾ ਸਕਦੀਆਂ ਹਨ? ਬਾਜਵਾ ਨੇ ਕਿਹਾ ਕਿ ਕਾਲੋਨੀਆਂ ਦੇ ਅੰਦਰ ਕਿਸੇ ਕੋਲ ਵੀ 7-8 ਮਰਲੇ ਤੋਂ ਛੋਟਾ ਪਲਾਟ ਨਹੀਂ ਹੈ, ਇਸ ਹਿਸਾਬ ਨਾਲ ਪਲਾਟ ਹੋਲਡਰਾਂ ਨੂੰ 40,000 ਤੋਂ ਲੈ ਕੇ 2 ਲੱਖ ਤਕ ਦੀ ਰਕਮ ਜਮ੍ਹਾ ਕਰਾਉਣੀ ਪਵੇਗੀ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ। ਕਾਂਗਰਸ ਇਸ ਗੱਲ ਦਾ ਡਟ ਕੇ ਵਿਰੋਧ ਕਰੇਗੀ।

No comments: