jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 18 October 2013

ਇਕ ਰੁਪਏ ਕਿੱਲੋ ਮਿਲੇਗਾ ਆਟਾ


ਇਕ ਰੁਪਏ ਕਿੱਲੋ ਮਿਲੇਗਾ ਆਟਾ

flour one rupees per kg

ਸ਼੍ਰੀ ਰਾਮਤੀਰਥ (ਅੰਮਿ੍ਰਤਸਰ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਕਮਜ਼ੋਰ, ਪੱਛੜੇ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ 'ਆਟਾ-ਦਾਲ ਸਕੀਮ' ਦਾ ਆਟਾ ਇਕ ਰੁਪਏ ਕਿੱਲੋ ਦੇਣ ਦਾ ਐਲਾਨ ਕੀਤਾ ਹੈ। ਪਹਿਲਾਂ ਇਸ ਸਕੀਮ ਦੇ ਆਟੇ ਦੀ ਕੀਮਤ ਚਾਰ ਰੁਪਏ ਪ੍ਰਤੀ ਕਿੱਲੋ ਸੀ। ਇਸ ਦੇ ਨਾਲ ਹੀ 'ਆਟਾ-ਦਾਲ ਸਕੀਮ' ਦਾ ਘੇਰਾ 15 ਲੱਖ ਲੋਕਾਂ ਤੋਂ ਵਧਾ ਕੇ 30 ਲੱਖ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਆਦੀ ਕਾਲ ਦੇ ਧਾਰਮਿਕ ਅਸਥਾਨ ਸ਼੍ਰੀ ਰਾਮਤੀਰਥ 'ਚ ਭਗਵਾਨ ਵਾਲਮੀਕਿ ਜੀ ਦੇ ਵਿਸ਼ਾਲ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ। ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਇਹ ਵਿਸ਼ਾਲ ਮੰਦਰ ਪੂਰੇ ਦੇਸ਼ 'ਚ ਭਾਈਚਾਰੇ ਅਤੇ ਅਮਨ ਦੀ ਲਹਿਰ ਪੈਦਾ ਕਰੇਗਾ। 115 ਕਰੋੜ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਇਹ ਤੀਰਥ ਸਥਾਨ ਵਿਸ਼ਵ ਭਰ 'ਚ ਇਕੋ ਇਕ ਅਜਿਹਾ ਮੰਦਰ ਹੋਵੇਗਾ, ਜਿੱਥੋਂ ਦੇ ਚੱਪੇ ਚੱਪੇ ਤੋਂ ਭਗਵਾਨ ਸ਼੍ਰੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦਾ ਸੰਦੇਸ਼ ਮਨੁੱਖਤਾ ਨੂੰ ਮਿਲੇਗਾ। ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਮੰਦਰ ਦੇ ਨਿਰਮਾਣ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਅੰਦਰੋਂ ਮਿਲੀ ਹੈ। ਭਗਵਾਨ ਵਾਲਮੀਕਿ ਜੀ ਦਾ ਮੰਦਰ 'ਲਾਈਟ ਹਾਊਸ' ਹੋਵੇਗਾ। ਇਹ ਰੋਸ਼ਨੀ ਇੱਥੇ ਆਉਣ ਵਾਲੇ ਲੋਕਾਂ ਨੂੰ ਵਚਨਬੱਧਤਾ ਅਤੇ ਨੈਤਿਕ ਮੁੱਲਾਂ ਦੀ ਸਿੱਖ ਦੇਵੇਗੀ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਇਸ ਪਵਿੱਤਰ ਧਰਤੀ 'ਤੇ ਪ੍ਰਗਟ ਹੋਏ ਭਗਵਾਨ ਵਾਲਮੀਕਿ ਦੇ ਵਿਸ਼ਾਲ ਮੰਦਰ ਦੇ ਨਿਰਮਾਣ ਬਾਰੇ ਕਿਸੇ ਵੀ ਸਰਕਾਰ ਨੇ ਪਰਵਾਹ ਨਹੀਂ ਕੀਤੀ। ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਰਾਮ ਨੇ ਭੀਲਨੀ ਦੇ ਬੇਰ ਖਾਧੇ, ਗੁਰੂ ਨਾਨਕ ਦੇਵ ਜੀ ਨੇ ਮਾਈ ਭਾਗੋ ਅਤੇ ਭਾਈ ਲਾਲੋ ਦਾ ਪਰਸ਼ਾਦਾ ਛੱਕ ਕੇ ਸਮਾਜ ਦੇ ਕਮਜ਼ੋਰ ਲੋਕਾਂ ਦੀ ਬਾਂਹ ਫੜੀ, ਉਸੇ ਤਰ੍ਹਾਂ ਪੰਜਾਬ ਸਰਕਾਰ ਦਲਿਤ, ਕਮਜ਼ੋਰ ਅਤੇ ਪੱਛੜੇ ਲੋਕਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸ੍ਰੀ ਰਾਮਾਇਣ 'ਚ ਸ਼ਾਸਨ ਕਰਨ ਦੀ ਵਿਧੀ ਦੱਸੀ। ਜਿਸ 'ਤੇ ਚੱਲਦਿਆਂ ਭਗਵਾਨ ਰਾਮ ਜੀ ਨੇ ਆਦਰਸ਼ ਰਾਜ ਦਿੱਤਾ। ਇਸੇ ਤਰ੍ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੱਖ ਵੱਖ ਧਰਮਾਂ ਦੀ ਪਾਲਣਾ ਕਰਦੇ ਹੋਏ ਸਿੱਖ ਸ਼ਾਸਨ ਦੀ ਨੀਂਹ ਰੱਖੀ ਸੀ। ਉਸੇ ਤਰ੍ਹਾਂ ਪੰਜਾਬ ਸਰਕਾਰ ਇਨ੍ਹਾਂ ਮਹਾਪੁਰਖਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਸੂਬੇ ਦੀ ਜਨਤਾ ਨੂੰ ਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਪਿਛਲੇ ਛੇ ਸਾਲਾਂ 'ਚ ਵਾਲਮੀਕਿ ਭਾਈਚਾਰੇ ਦੇ 12 ਹਜ਼ਾਰ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਪਹਿਲਾਂ ਦੀ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਵਾਲਮੀਕਿ ਪਰਿਵਾਰਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਗੁਨ, ਆਟਾ-ਦਾਲ ਸਕੀਮ, ਬੱਚਿਆਂ ਨੂੰ ਸਾਈਕਲ ਵੰਡਣ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਪਹਿਲਾਂ ਬਾਦਲ ਨੇ ਵਿਸ਼ਾਲ ਮੰਦਰ ਦਾ ਨੀਂਹ ਪੱਥਰ ਰੱਖਿਆ। ਇਸ ਸਮਾਗਮ 'ਚ ਸ਼੍ਰੀ ਸ਼੍ਰੀ 108 ਰਵੀ ਸ਼ੰਕਰ, ਮੰਤਰੀ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਚੂਨੀ ਲਾਲ ਭਗਤ, ਭਾਜਪਾ ਪ੍ਰਧਾਨ ਕਮਲ ਸ਼ਰਮਾ, ਐਸਸੀਐਸਟੀ ਸੈਲ ਦੇ ਚੇਅਰਮੈਨ ਡਾ. ਰਾਜ ਕੁਮਾਰ, ਸਪੀਕਰ ਚਰਨਜੀਤ ਸਿੰਘ ਅਟਵਾਲ, ਸੰਜੇ ਪਾਸਵਾਨ ਆਦਿ ਨੇ ਸੰਬੋਧਨ ਕੀਤਾ।


No comments: