jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

'ਗਾਡ ਪਾਰਟੀਕਲ' ਖੋਜਣ ਵਾਲੇ ਦੋ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ


ਸਟਾਕਹੋਮ, 8 ਅਕਤੂਬਰ (ਏਜੰਸੀਆਂ ਰਾਹੀਂ)-ਬਰਤਾਨੀਆ ਦੇ ਪੀਟਰ ਹਿਗਸ ਅਤੇ ਬੈਲਜੀਅਸ ਦੇ ਫਰਾਂਕੋਸ ਐਂਗਲਰਟ ਨੂੰ 'ਗਾਡ ਪਾਰਟੀਕਲ' ਹਿਗਸ ਬੋਸੋਨ ਦੀ ਖੋਜ ਲਈ ਇਸ ਸਾਲ ਦੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਹਿਗਸ ਬੋਸੋਨ ਨੂੰ ਇਸ ਸੰਸਾਰ ਦਾ ਮੂਲ ਤੱਤ ਮੰਨਿਆਂ ਜਾਂਦਾ ਹੈ ਜਿਸ ਨੇ ਪੂਰੇ ਬ੍ਰਹਿਮੰਡ ਦਾ ਨਿਰਮਾਣ ਕੀਤਾ ਹੈ। ਸਵੀਡਨ 'ਚ ਸਟਾਕਹੋਮ ਸਥਿਤ ਰਾਇਲ ਸਵਿਡਸ਼ ਅਕਾਦਮੀ ਵਿਚ ਪੁਰਸਕਾਰਾਂ ਦਾ ਐਲਾਨ ਕਰਦਿਆਂ ਅਕਾਦਮੀ ਦੇ ਸਥਾਈ ਸਕੱਤਰ ਸਟਾਫਨ ਨਾਰਮਾਰਕ ਨੇ ਦੱਸਿਆ ਕਿ ਉਪ ਪ੍ਰਮਾਣੂ ਕਣਾਂ ਵਿਚ ਪਾਣੀ ਦੀ ਹੋਂਦ ਨੂੰ ਸਮਝਣ ਵਿਚ ਮਦਦ ਕਰਨ ਵਾਲੀ ਪ੍ਰਕਿਰਿਆ ਦੇ ਸਿਧਾਂਤਕ ਵਿਕਾਸ ਲਈ ਜੋੜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਕਾਲਪਨਿਕ ਬੋਸੋਨ ਦੇ ਸਬੰਧ ਵਿਚ ਹਿਗਸ ਨੇ 1964 ਵਿਚ ਸਿਧਾਂਤਕ ਵਿਚਾਰ ਪੇਸ਼ ਕੀਤਾ ਸੀ। ਭਾਵੇਂ ਵਿਗਿਆਨੀਆਂ ਨੇ ਬ੍ਰਹਿਮੰਡ ਕਣ ਦਾ ਸਿਧਾਂਤ ਕਾਫੀ ਪਹਿਲਾਂ ਪੇਸ਼ ਕੀਤਾ ਸੀ ਪ੍ਰੰਤੂ ਐਂਗਲਰਟ ਅਤੇ ਹਿਗਸ ਇਸ ਸਿਧਾਂਤ 'ਤੇ ਪ੍ਰਯੋਗ ਕਰਨ ਲਈ ਪਿਛਲੇ ਤਿੰਨ ਸਾਲਾਂ ਤੋਂ ਕੇਰਨ ਲੈਬਾਰੇਟਰੀ ਵਿਚ ਐਟਮ ਸਮੈਸ਼ਿੰਗ ਲਾਰਜ ਹੈਡਰੋਨ ਕਲੋਰਾਈਡਰ 'ਤੇ ਕੰਮ ਕਰ ਰਹੇ ਸਨ ਜਿਥੇ ਇਸ ਤੱਤ ਦੀ ਪਹਿਲੀ ਵਾਰ ਅਸਲ ਰੂਪ ਵਿਚ ਪਛਾਣ ਕੀਤੀ ਗਈ। ਦੋਵਾਂ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ਵਿਚ 10 ਦਸੰਬਰ ਨੂੰ ਸਟਾਕਹੋਮ ਵਿਚ ਇਕ ਸਮਾਰੋਹ 'ਚ ਪੁਰਸਕਾਰ ਦਿੱਤਾ ਜਾਵੇਗਾ।

No comments: