jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਗ਼ਦਰ ਸ਼ਤਾਬਦੀ ਮੇਲੇ 'ਚ ਵੰਨ-ਸੁਵੰਨੀਆਂ ਕਲਾ-ਵੰਨਗੀਆਂ ਦੇ ਮੁਕਾਬਲਿਆਂ ਦੀ ਉਲੀਕੀ ਰੂਪ-ਰੇਖਾ

www.sabblok.blogspot.com
ਜਲੰਧਰ:9 ਅਕਤੂਬਰ-----  28 ਅਕਤੂਬਰ ਤੋਂ 1 ਨਵੰਬਰ ਤੱਕ ਲੱਗ ਰਿਹਾ ਪੰਜ ਰੋਜ਼ਾ 'ਮੇਲਾ ਗ਼ਦਰ ਸ਼ਤਾਬਦੀ ਦਾ' ਜਿੱਥੇ 29 ਅਕਤੂਬਰ ਨੂੰ ਦੋ ਸੈਮੀਨਾਰ, ਕਵੀਸ਼ਰੀ ਢਾਡੀ ਰੰਗ, 30 ਨੂੰ ਦਸਤਾਵੇਜ਼ੀ ਫ਼ਿਲਮ ਸ਼ੋਅ, 31 ਅਕਤੂਬਰ ਕਵੀ ਦਰਬਾਰ, ਪਹਿਲੀ ਨਵੰਬਰ 10 ਵਜੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਵੱਲੋਂ ਝੰਡੇ ਦੀ ਰਸਮ ਅਦਾ ਕਰਨ ਉਪਰੰਤ 3 ਵਜੇ ਗ਼ਦਰੀ ਮਾਰਚ, ਸਾਰਾ ਦਿਨ ਕਲਾ ਕਿਰਤਾਂ, ਵਿਚਾਰਾਂ ਕਰਨ ਉਪਰੰਤ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ ਨੂੰ ਸਮੋਏਗਾ, ਉਥੇ ਗਾਇਨ, ਭਾਸ਼ਣ, ਕੁਇਜ਼ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਪਣਾ ਹੀ ਵਿਸ਼ੇਸ਼ ਖਿੱਚ ਭਰਪੂਰ ਰੰਗ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ, ਜਨਰਲ ਬਾਡੀ, ਸਭਿਆਚਾਰਕ ਵਿੰਗ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੀਆਂ ਮੀਟਿੰਗਾਂ 'ਚ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਮੁਕਾਬਲਿਆਂ ਦੀਆਂ ਇਨ•ਾਂ ਚਾਰਾਂ ਵੰਨਗੀਆਂ ਦੇ ਨਿਯਮਾਂ ਆਦਿ ਨੂੰ ਅੰਤਿਮ ਛੋਹਾਂ ਦਿੰਦੀਆਂ ਚਿੱਠੀਆਂ ਅੱਜ ਪ੍ਰੈਸ ਲਈ ਜਾਰੀ ਕੀਤੀਆਂ ਗਈਆਂ।
ਇਹ ਚਿੱਠੀਆਂ ਪੰਜਾਬ ਦੀਆਂ ਸਭਨਾਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਨੌਜਵਾਨ-ਵਿਦਿਆਰਥੀ, ਸਮਾਜ ਸੇਵੀ ਸੰਸਥਾਵਾਂ ਨੂੰ ਭੇਜੀਆਂ ਜਾ ਰਹੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਹਨਾਂ ਵੱਖ-ਵੱਖ ਮੁਕਾਬਲਿਆਂ ਦੀ ਤਫ਼ਸੀਲ ਪ੍ਰੈਸ ਨਾਲ ਸਾਂਝੀ ਕੀਤੀ।  
ਉਹਨਾਂ ਦੱਸਿਆ ਕਿ 28 ਅਕਤੂਬਰ ਮੇਲੇ ਦੇ ਆਗਾਜ਼ ਵਾਲੇ ਦਿਨ ਸੀਨੀਅਰ (ਉਮਰ 25 ਸਾਲ ਤੱਕ) ਅਤੇ ਜੂਨੀਅਰ (ਉਮਰ 15 ਸਾਲ ਤੱਕ) ਦੇ ਗਾਇਨ ਮੁਕਾਬਲੇ ਹੋਣਗੇ।
ਸੀਨੀਅਰ ਗਰੁੱਪ ਲਈ ਗਾਇਨ ਮੁਕਾਬਲਾ 'ਗ਼ਦਰ ਦੀ ਗੂੰਜ' (ਸੰਪਾਦਕ: ਅਮੋਲਕ ਸਿੰਘ, ਪ੍ਰਕਾਸ਼ਕ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ) ਪੁਸਤਕ ਵਿਚੋਂ ਹੀ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਜੂਨੀਅਰ ਗਰੁੱਪ ਲਈ ਗਾਇਨ ਮੁਕਾਬਲੇ ਲਈ 'ਗ਼ਦਰ ਦੀ ਗੂੰਜ' ਤੋਂ ਇਲਾਵਾ 'ਦਾਇਰਾ' (ਸੰਪਾਦਕ: ਪ੍ਰੋ. ਵਰਿਆਮ ਸਿੰਘ ਸੰਧੂ) ਅਤੇ 'ਗੀਤ ਚਿਰਾਗਾਂ ਦੇ' (ਸੰਪਾਦਕ: ਅਮੋਲਕ ਸਿੰਘ) ਦੀਆਂ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਹੀ ਹੋਵੇਗਾ।
30 ਅਕਤੂਬਰ ਨੂੰ 'ਅਜੋਕੀ ਸਮਾਜਕ ਸਥਿਤੀ ਵਿੱਚ ਔਰਤ ਵਿਰੁੱਧ ਹਿੰਸਾ' ਵਿਸ਼ੇ 'ਤੇ ਭਾਸ਼ਣ ਮੁਕਾਬਲਾ ਹੋਏਗਾ।  ਮੁਕਾਬਲੇ 'ਚ 25 ਸਾਲ ਦੀ ਉਮਰ ਤੱਕ ਦੇ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈਣਗੇ।
31 ਅਕਤੂਰ ਨੂੰ ਸੀਨੀਅਰ ਅਤੇ ਜੂਨੀਅਰ ਗਰੁੱਪ ਦਾ 'ਗ਼ਦਰ ਲਹਿਰ ਦਾ ਇਤਿਹਾਸ' ਵਿਸ਼ੇ 'ਤੇ ਕੁਇਜ਼ ਮੁਕਾਬਲਾ ਹੋਏਗਾ।  ਮੁਕਾਬਲੇ 'ਚ ਸੀਨੀਅਰ ਗਰੁੱਪ ਲਈ 'ਗ਼ਦਰ ਪਾਰਟੀ ਦਾ ਇਤਿਹਾਸ' (ਗੁਰਚਰਨ ਸਿੰਘ ਸਹਿੰਸਰਾ), 'ਗ਼ਦਰ ਅੰਦੋਲਨ: ਸੰਖੇਪ ਇਤਿਹਾਸ' (ਹਰੀਸ਼ ਕੇ. ਪੁਰੀ) ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ।  ਜੂਨੀਅਰ ਗਰੁੱਪ ਦਾ ਮੁਕਾਬਲਾ ਸਿਰਫ਼ 'ਗ਼ਦਰ ਲਹਿਰ ਦੀ ਗਾਥਾ' (ਪ੍ਰੋ. ਵਰਿਆਮ ਸਿੰਘ ਸੰਧੂ) ਦੀ ਪੁਸਤਕ ਵਿਚੋਂ ਹੋਵੇਗਾ।
ਚਿਤ੍ਰਕਲਾ ਮੁਕਾਬਲਾ 31 ਅਕਤੂਬਰ ਨੂੰ ਹੋਏਗਾ।  ਇਸ ਮੁਕਾਬਲੇ 'ਚ ਸੀਨੀਅਰ, ਜੂਨੀਅਰ, ਸਬ-ਜੂਨੀਅਰ ਤਿੰਨ ਗਰੁੱਪ ਰੱਖੇ ਗਏ ਹਨ।  ਸੀਨੀਅਰ ਗਰੁੱਪ ਨੇ ਆਪਣੀ ਕਲਾ ਰਾਹੀਂ ਇਹ ਦਰਸਾਉਣਾ ਹੋਏਗਾ ਕਿ 'ਕਿਹੋ ਜਿਹੇ ਸਨ ਗ਼ਦਰੀਆਂ ਦੇ ਸੁਪਨੇ'।  ਜੂਨੀਅਰ ਵਰਗ ਦੇ ਪ੍ਰਤੀਯੋਗੀਆਂ ਅੱਗੇ ਗ਼ਦਰੀ ਇਨਕਲਾਬੀਆਂ ਦੀਆਂ ਤਸਵੀਰਾਂ ਰੱਖੀਆਂ ਜਾਣਗੀਆਂ।  ਸਬ-ਜੂਨੀਅਰ 'ਚ ਬਾਲ-ਕਲਾਕਾਰਾਂ ਉਪਰ ਵਿਸ਼ੇ ਦੀ ਕੋਈ ਪਾਬੰਦੀ ਨਹੀਂ ਰੱਖੀ ਗਈ।

ਸਭਨਾਂ ਮੁਕਾਬਲਿਆਂ 'ਚ ਪ੍ਰਤੀਯੋਗੀਆਂ ਨੇ ਆਪਣੀ ਹਾਜ਼ਰੀ ਠੀਕ 9 ਵਜੇ ਦੇਸ਼ ਭਗਤ ਯਾਦਗਾਰ ਹਾਲ ਪਹੁੰਚਕੇ ਲਗਾਉਣੀ ਹੋਵੇਗੀ।
ਸਭਨਾ ਮੁਕਾਬਲਿਆਂ 'ਚ ਜੇਤੂਆਂ ਤੋਂ ਇਲਾਵਾ ਹੌਸਲਾ ਵਧਾਊ ਅਤੇ ਸਮੂਹ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।  ਜੇਤੂਆਂ ਨੂੰ ਨਕਦ ਰਾਸ਼ੀ, ਮੋਮੈਂਟੋ, ਸਰਟੀਫਿਕੇਟ ਤੋਂ ਇਲਾਵਾ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਵੀ ਦਿੱਤੀਆਂ ਜਾਣਗੀਆਂ।
ਕਮੇਟੀ ਦੇ ਪ੍ਰਤੀਨਿਧਾਂ ਨੇ ਦਸਿਆ ਕਿ ਮੁਕਾਬਲਿਆਂ ਅਤੇ 1 ਨਵੰਬਰ ਦੇ ਸਿਖਰ ਸਮਾਗਮ ਦੀਆਂ ਜ਼ੋਰਦਾਰ ਤਿਆਰੀਆਂ ਦੀ ਲੜੀ 'ਚ 'ਗ਼ਦਰੀ ਕਾਫ਼ਲਾ ਮਾਰਚ', ਸਮਾਗਮ, ਜਾਗੋਆਂ ਆਦਿ ਕੱਢਣ ਦੀਆਂ ਜ਼ੋਰਦਾਰ ਸਰਗਰਮੀਆਂ ਚੱਲ ਰਹੀਆਂ ਹਨ।  ਪੰਜਾਬ, ਦੇਸ਼ ਦੇ ਹੋਰਨਾਂ ਖਿਤਿਆਂ ਅਤੇ ਵਿਦੇਸ਼ ਅੰਦਰ ਗ਼ਦਰ ਸ਼ਤਾਬਦੀ ਦੀ ਸਫ਼ਲਤਾ ਲਈ ਜ਼ੋਰਦਾਰ ਉੱਦਮ ਜੁਟਾਏ ਜਾ ਰਹੇ ਹਨ।

No comments: