jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 January 2014

ਖਾਕੀ ਵਰਦੀ ਨੂੰ ਦਾਗਦਾਰ ਕਰਨ ਤੇ ਸੱਭਿਅਕ ਸਮਾਜ ਲਈ ਸਰਮਨਾਕ ਮਾਮਲਾ ਬੇਨਕਾਬ

www.sabblok.blogspot.com


ਡੀ ਐਸ ਪੀ ਵੱਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੇ ਮਕਾਨ ਦਾ ਇਕਰਾਰਨਾਮਾ ਕਰਵਾਇਆ

ਬਠਿੰਡਾ/4 ਜਨਵਰੀ/ ਬੀ ਐਸ ਭੁੱਲਰ


        ਗਰੀਬ ਔਰਤ ਨੂੰ ਵਸਤਰਹੀਣ ਕਰਕੇ ਥਾਨੇ ’ਚ ਕੁੱਟਣ ਦਾ ਮਾਮਲਾ ਅਜੇ ਤੱਕ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਸਬੰਧੀ ਕੌਮੀ ਕਮਿਸਨ ਦੇ ਵਿਚਾਰ ਅਧੀਨ ਹੀ ਹੈ, ਕਿ ਇਸ ਜਿਲ੍ਹੇ ਦੀ ਮੌੜ ਸਬ ਡਵੀਜਨ ਦੇ ਡੀ ਐਸ ਪੀ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਕੀਤੀ ਜੱਗੋਂ ਤੇਰਵੀਂ ਦਾ ਇੱਕ ਅਜਿਹਾ ਘਿਨਾਉਣਾ ਮਾਮਲਾ ਬੇਨਕਾਬ ਹੋਇਆ ਹੈ, ਜੋ ਖਾਕੀ ਵਰਦੀ ਨੂੰ ਦਾਗਦਾਰ ਕਰਨ ਤੋਂ ਇਲਾਵਾ ਸੱਭਿਅਕ ਸਮਾਜ ਲਈ ਵੀ ਸਰਮਨਾਕ ਹੈ।

        ਇਸ ਦਰਦਨਾਕ ਕਹਾਣੀ ਦਾ ਪਿਛੋਕੜ ਇਹ ਹੈ ਕਿ ਬਾਲਿਆਂਵਾਲੀ ਦੇ ਵਸਨੀਕ ਇੱਕ ਦਲਿਤ ਜੋੜੇ ਨੇ ਤਪਾ ਮੰਡੀ ਤੋਂ ਦਵਾਈ ਲੈਣ ਲਈ ਜਾਣ ਵਾਸਤੇ ਆਪਣੇ ਹੀ ਪਿੰਡ ਦੇ ਦੋ ਦਲਿਤਾਂ ਦੇ ਮੋਟਰ ਸਾਈਕਲਾਂ ਤੇ ਪਿਛਲੇ ਵਰ੍ਹੇ ਦੀ 21 ਜੂਨ ਨੂੰ ਲਿਫਟ ਲੈ ਲਈ। ਜੇਠੂਕੇ ਪਿੰਡ ਦੇ ਡਰੇਨ ਦੇ ਪੁਲ ਤੋਂ ਥੋੜਾ ਜਿਹਾ ਅੱਗੇ ਰਾਮਪੁਰਾ ਵਾਲੀ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਮੂਹਰੇ ਜਾ ਰਹੇ ਮੋਟਰ ਸਾਈਕਲ ਨੂੰ ਪਿੱਛੇ ਤੋਂ ਫੇਟ ਮਾਰ ਦਿੱਤੀ, ਜਿਸਦੀ ਵਜ੍ਹਾ ਕਾਰਨ ਚਾਲਕ ਕਰਮਜੀਤ ਸਿੰਘ ਅਤੇ ਅਮਨਦੀਪ ਕੌਰ ਜਖਮੀ ਹੋ ਗਏ, ਜਿਹਨਾਂ ਨੂੰ ਪਿੱਛੋਂ ਮੋਟਰ ਸਾਈਕਲ ਤੇ ਆ ਰਹੇ ਉਸਦੇ ਪਤੀ ਕਸਮੀਰ ਸਿੰਘ ਅਤੇ ਜਸਵੀਰ ਸਿੰਘ ਨੇ ਸੰਭਾਲਣਾ ਸੁਰੂ ਕਰ ਦਿੱਤਾ।

        ਇਸੇ ਦੌਰਾਨ ਸਹਾਰਾ ਕਲੱਬ ਦੇ ਵਾ¦ਟੀਅਰਾਂ ਨੇ ਦੋਵਾਂ ਜਖ਼ਮੀਆਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ, ਅਮਨਦੀਪ ਕੌਰ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਾਰਨ ਉਸਨੂੰ ਕਿਸੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰੰਤੂ ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਮ੍ਰਿਤਕ ਦੇ ਪਤੀ ਕਸਮੀਰ ਸਿੰਘ ਦੇ ਬਿਆਨ ਦੇ ਅਧਾਰ ਤੇ ਥਾਨਾ ਸਦਰ ਰਾਮਪੁਰਾ ਦੀ ਪੁਲਿਸ ਨੇ ਅਗਲੇ ਦਿਨ 22 ਜੂਨ ਨੂੰ ਅਣਪਛਾਤੇ ਟਰੱਕ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 304 ਏ, 279 ਅਤੇ 337 ਅਧੀਨ ਮੁਕੱਦਮਾ ਦਰਜ ਕਰ ਲਿਆ।

        ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜੀਗਰ ਭਾਈਚਾਰੇ ਨਾਲ ਸਬੰਧਤ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਕਮ ਧਿਰ ਨਾਲ ਸਬੰਧਤ ਉਸਦੇ ਪਿੰਡ ਦੇ ਕੁਝ ਬਾਰਸੂਖ ਵਿਅਕਤੀ ਪਿਛਲੇ ਕਾਫ਼ੀ ਸਮੇਂ ਤੋਂ ਉਸਤੇ ਇਹ ਦਬਾਅ ਬਣਾਉਂਦੇ ਆ ਰਹੇ ਸਨ, ਕਿ ਮ੍ਰਿਤਕ ਦੀ ਮੌਤ ਬਦਲੇ ਉਹ ਉਹਨਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਇਸ ਲਈ ਅਦਾ ਕਰੇ ਕਿ ਉਸਨੇ ਘਟਨਾ ਵਾਪਰਨ ਸਮੇਂ ਵਾਅਦਾ ਕੀਤਾ ਸੀ। ਕਰਮਜੀਤ ਦੇ ਦਾਅਵੇ ਅਨੁਸਾਰ ਅਜਿਹਾ ਉ¤ਕਾ ਹੀ ਨਿਰਮੂਲ ਹੈ, ਕਿਉਂਕਿ ਮ੍ਰਿਤਕ ਦੇ ਪਰਿਵਾਰ ਨੇ ਵੀ ਉਸ ਤੋਂ ਕਿਸੇ ਕਿਸਮ ਦੀ ਰਕਮ ਕਦੇ ਵੀ ਨਹੀਂ ਮੰਗੀ।

        ਕਰਮਜੀਤ ਦੇ ਦੋਸ ਅਨੁਸਾਰ ਪਿਛਲੇ ਵਰ੍ਹੇ ਦੀ 26 ਦਸੰਬਰ ਨੂੰ ਉਹ ਆਪਣੇ ਪਿੰਡ ਬਾਲਿਆਂਵਾਲੀ ਦੇ ਬੱਸ ਅੱਡੇ ਤੇ ਖੜਾ ਸੀ, ਕੁਝ ਹੋਰ ਪੁਲਿਸ ਵਾਲਿਆਂ ਸਮੇਤ ਜਦ ਸਵੇਰ ਦੇ ਸਮੇਂ ਡੀ ਐਸ ਪੀ ਮੌੜ ਜਸਪਾਲ ਸਿੰਘ ਔਲਖ ਉਸਨੂੰ ਕਥਿਤ ਤੌਰ ਤੇ ਜਬਰੀ ਚੁੱਕ ਕੇ ਲੈ ਗਿਆ। ਕੁਝ ਸਮਾਂ ਥਾਨਾ ਸਦਰ ਰਾਮਪੁਰਾ ਵਿਖੇ ਮਾਰਕੁੱਟ ਕਰਨ ਉਪਰੰਤ ਉਸਨੂੰ ਪੁਲਿਸ ਚੌਕੀ ਚੌ ਕੇ ਭੇਜ ਦਿੱਤਾ ਪੂਰੇ ਦਿਨ ਉ¤ਥੇ ਰੱਖਣ ਉਪਰੰਤ 30 ਦਸੰਬਰ ਨੂੰ ਉਸਨੂੰ ਥਾਨਾ ਮੌੜ ਵਿਖੇ ਲਿਜਾਇਆ ਗਿਆ। ਕੁਝ ਸਮੇਂ ਬਾਅਦ ਪੁਲਿਸ ਉਸਨੂੰ ਡੀ ਐਸ ਪੀ ਮੌੜ ਦੇ ਦਫ਼ਤਰ ਵਿਖੇ ਲੈ ਗਈ, ਜਿੱਥੇ ਪਹਿਲਾਂ ਤੋਂ ਹੀ ਆਪਣੇ ਪੁੱਤਰ ਰਣਜੀਤ ਸਿੰਘ ਸਮੇਤ ਉਸਦੇ ਪਿੰਡ ਦਾ ਜਗਦੇਵ ਸਿੰਘ, ਸੁਖਜਿੰਦਰ ਸਿੰਘ, ਫੌਜਾ ਸਿੰਘ, ਦਰਸਨ ਸਿੰਘ ਅਤੇ ਰਜਿੰਦਰ ਸਿੰਘ ਮੌਜੂਦ ਸਨ।

        ਕਰਮਜੀਤ ਨੇ ਦੱਸਿਆ ਕਿ ਪੁਲਸੀਆ ਤਸੱਦਦ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੇ ਨੂੰ ਡੀ ਐਸ ਪੀ ਮੌੜ ਨੇ ਮੌਕੇ ਤੇ ਮੌਜੂਦ ਉਸਦੇ ਪਿੰਡ ਦੇ ਵਸਨੀਕਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਅਦਾ ਕਰਨ ਲਈ ਦਬਕਾਇਆ। ਏਨੀ ਰਕਮ ਨਾ ਹੋਣ ਦਾ ਵਾਸਤਾ ਪਾਉਣ ਤੇ ਡੀ ਐਸ ਪੀ ਨੇ ਉਸਤੇ ਇਹ ਦਬਾਅ ਪਾਇਆ ਕਿ ਉਹ ਆਪਣੇ ਕਬਜੇ ਹੇਠਲੀ ਦਸ ਮਰਲੇ ਰਿਹਾਇਸੀ ਜਗਾਹ ਉਹਨਾਂ ਦੇ ਨਾਂ ਤਬਦੀਲ ਕਰ ਦੇਵੇ। ਕੋਈ ਚਾਰਾ ਬਾਕੀ ਨਾ ਬਚਣ ਤੇ ਉਸਨੂੰ ਅਜਿਹਾ ਪ੍ਰਵਾਨ ਕਰਨਾ ਪਿਆ, ਨਤੀਜੇ ਵਜੋਂ ਏ ਐਸ ਆਈ ਚਮਨ ਲਾਲ ਤੇ ਉਸਦੇ ਪਿੰਡ ਵਾਲੇ ਉਸਨੂੰ ਰਾਮਪੁਰਾ ਵਿਖੇ ਸਾਮ ਦੇ ਪੰਜ ਕੁ ਵਜੇ ਅਸਟਾਮ ਫਰੋਸ ਧਰਮਪਾਲ ਢੱਡਾ ਦੇ ਦਫਤਰ ਲੈ ਗਏ।

        ਕਰਮਜੀਤ ਨੇ ਦੱਸਿਆ ਕਿ 2 ਹਜਾਰ ਰੁਪਏ ਦੇ ਅਸਟਾਮ ਲੈਣ ਉਪਰੰਤ ਉਸਤੋਂ ਇੱਕ ਅਜਿਹੇ ਇਕਰਾਰਨਾਮੇ ਉਪਰ ਜਬਰੀ ਸਹੀ ਪੁਆ ਲਈ ਕਿ ਉਸਨੇ ਆਪਣੀ ਦਸ ਮਰਲੇ ਜਗਾਹ ਜਗਦੇਵ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੂੰ ਇੱਕ ਲੱਖ ਸਤੱਤਰ ਹਜਾਰ ਰੁਪਏ ਲੈ ਕੇ ਵੇਚ ਦਿੱਤੀ ਹੈ, ਹਾਲਾਂਕਿ ਉਸਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਸੀ ਦਿੱਤੀ। ਇਸ ਇਕਰਾਰਨਾਮੇ ਉਪਰ ਗਵਾਹਾਂ ਵਜੋਂ ਸਹੀ ਪਾਉਣ ਵਾਲਿਆਂ ਵਿੱਚ ਮਾਲਵਾ ਖੇਤਰ ਨਾਲ ਸਬੰਧਤ ਇੱਕ ਉਘੇ ਅਕਾਲੀ ਆਗੂ ਦਾ ਕਰੀਬੀ ਰਿਸਤੇਦਾਰ ਵੀ ਸਾਮਲ ਹੈ, ਜਿਸਤੋਂ ਇਹ ਸਪਸਟ ਹੋ ਜਾਂਦਾ ਹੈ ਕਿ ਇੱਕ ਗਰੀਬ ਨੂੰ ਘਰੋਂ ਬੇਘਰ ਕਰਨ ਦੇ ਅਮਲ ਵਿੱਚ ਪੁਲਿਸ ਤੇ ਸਿਆਸੀ ਗੱਠਜੋੜ ਦੀ ਸਰਗਰਮ ਭਿਆਲੀ ਹੈ।

        ਆਪਣੇ ਨਾਲ ਹੋਈ ਜੱਗੋਂ ਤੇਰਵੀਂ ਸਬੰਧੀ ਉਚ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਭੇਜੀਆਂ ਦਰਖਾਸਤਾਂ ਤੋਂ ਇਲਾਵਾ ਕਰਮਜੀਤ ਨੇ ਉਸਦੀ ਪਤਨੀ ਰਾਜਪਾਲ ਕੌਰ ਉਰਫ ਮਨਜੀਤ ਕੌਰ ਵੱਲੋਂ ਸੀਨੀਅਰ ਪੁਲਿਸ ਅਫ਼ਸਰਾਂ ਤੇ ਮਨੁੱਖੀ ਅਧਿਕਾਰ ਕਮਿਸਨ ਨੂੰ ਫੈਕਸ ਕੀਤੇ ਉਹਨਾਂ ਪੱਤਰਾਂ ਦੀਆਂ ਨਕਲਾਂ ਵੀ ਪੱਤਰਕਾਰਾਂ ਨੂੰ ਤਕਸੀਮ ਕੀਤੀਆਂ, ਬਾਲਿਆਂਵਾਲੀ ਦੇ ਬੱਸ ਅੱਡੇ ਤੋਂ ਚੁੱਕ ਕੇ ਲਿਜਾਣ ਤੋਂ ਇੱਕ ਦਿਨ ਬਾਅਦ ਭਾਵ ਜੋ 27 ਦਸੰਬਰ ਨੂੰ ਭੇਜੇ ਸਨ। ਇਸ ਮੌਕੇ ਉਸ ਨਾਲ ਪਿੰਡ ਬਾਲਿਆਂਵਾਲੀ ਦਾ ਸਾਬਕਾ ਸਰਪੰਚ ਉਹ ਗੁਲਜਾਰ ਸਿੰਘ ਵੀ ਮੌਜੂਦ ਸੀ, ਜਿਸਨੇ ਆਪਣੇ ਲਈ ਖਤਰਾ ਸਹੇੜ ਕੇ ਇਸ ਗਰੀਬ ਦੀ ਬਾਂਹ ਫੜਣ ਦਾ ਹੀਆ ਕੀਤਾ ਹੈ।

        ਪੱਖ ਜਾਣਨ ਲਈ ਜਦ ਡੀ ਐਸ ਪੀ ਮੌੜ ਸ੍ਰੀ ਜਸਪਾਲ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਸਮੁੱਚੇ ਘਟਨਾਕ੍ਰਮ ਤੋਂ ਇਨਕਾਰ ਕਰਦਿਆਂ ਉਹਨਾਂ ਕਿਹਾ ਕਿ ਨਾ ਤਾਂ ਕਦੇ ਪੁਲਿਸ ਨੇ ਕਰਮਜੀਤ ਨੂੰ ਚੁੱਕਿਆ ਹੈ ਅਤੇ ਨਾ ਹੀ ਉਸਦੀ ਜਗਾਹ ਦਾ ਇਕਰਾਰਨਾਮਾ ਕਰਵਾਉਣ ਵਿੱਚ ਕਿਸੇ ਕਿਸਮ ਦੀ ਭੂਮਿਕਾ ਅਦਾ ਕੀਤੀ ਹੈ।

No comments: