jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 January 2014

ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਕਿਸਾਨ ਪੱਖੀ ਨੀਤੀ ਦੀ ਲੋੜ-ਬਾਦਲ

www.sabblok.blogspot.com


ਬਾਇਓਮਾਸ ਪ੍ਰਾਜੈਕਟ ਵਿਕਸਤ ਕਰਨ ਲਈ ਕੌਮੀ ਏਜੰਸੀਆਂ ਤੋਂ ਤਕਨੀਕੀ ਸਹਿਯੋਗ ਦੀ ਮੰਗ 
ਚੰਡੀਗੜ੍ਹ,  ਜਨਵਰੀ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਭਰ ਵਿਚ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਛੇਤੀ ਹੀ ਆਰਥਿਕ ਤੌਰ 'ਤੇ ਹੰਢਣਸਾਰ ਅਤੇ ਕਿਸਾਨ ਪੱਖੀ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਇੱਕ ਪਾਸੇ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਨਾਲ ਨਿਪਟਿਆ ਜਾ ਸਕੇ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਪਰਾਲੀ ਵੇਚ ਕੇ ਚੰਗੀ ਆਮਦਨ ਹੋ ਸਕੇ | ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਾਸਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਂਝੇ ਤੌਰ 'ਤੇ ਪਰਾਲੀ ਦੇ ਨਿਪਟਾਰੇ ਅਤੇ ਇਸ ਦੀ ਵਰਤੋਂ ਲਈ ਨੀਤੀ ਬਣਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਬੁਲਾਈ ਦੋ ਦਿਨਾ ਕਾਨਫਰੰਸ ਨੂੰ ਸੰਬੋਧਨ ਕਰਦਿਆ ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਪਰਾਲੀ ਸਮੇਤ ਵੱਡੇ ਪੱਧਰ 'ਤੇ ਬਾਇਓਮਾਸ ਪੈਦਾ ਹੁੰਦਾ ਹੈ ਜਿਸ ਦੀ ਰਾਜ ਵਿਚ ਬਿਜਲੀ ਪੈਦਾ ਕਰਨ ਲਈ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕਦੀ ਹੈ |
ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਹ ਮਾਮਲਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਤੇ ਵਾਤਾਵਰਣ ਅਤੇ ਜੰਗਲਾਤ ਦੇ ਕੇਂਦਰੀ ਮੰਤਰੀਆਂ ਕੋਲ ਉਠਾਉਣਗੇ | ਮੁੱਖ ਮੰਤਰੀ ਨੇ ਬਾਅਦ ਵਿਚ ਦੁਪਹਿਰ ਦੇ ਸੈਸ਼ਨ ਦੌਰਾਨ ਉਦਯੋਗਪਤੀਆਂ ਅਤੇ ਇਸ ਸਮੱਸਿਆ ਦੇ ਹੋਰਨਾਂ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ | ਮੁੱਖ ਮੰਤਰੀ ਨੇ ਟਰਾਈ, ਆਈ. ਆਈ. ਟੀ, ਡੀ. ਵੀ. ਟੀ. ਅਤੇ ਸ: ਸਰਵਣ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰਿਨਿਊਏਬਲ ਐਨਰਜੀ, ਕਪੂਰਥਲਾ ਵਰਗੀਆਂ ਰਾਸ਼ਟਰੀ ਏਜੰਸੀਆਂ ਕੋਲੋਂ ਪੇਡਾ ਅਤੇ ਪੀ.ਐਸ.ਐਸ.ਪੀ.ਸੀ. ਨਾਲ ਸਾਂਝੇ ਤੌਰ 'ਤੇ ਬਾਇਓਮਾਸ ਪ੍ਰਾਜੈਕਟ ਵਿਕਸਤ ਕਰਨ ਲਈ ਤਕਨੀਕੀ ਸਹਿਯੋਗ ਦੀ ਵੀ ਮੰਗ ਕੀਤੀ ਹੈ | ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਸ. ਬਾਦਲ ਵੱਲੋਂ ਝੋਨੇ ਦੀ ਪਰਾਲੀ ਦੀ ਚੰਗੀ ਤਰ੍ਹਾਂ ਵਰਤੋਂ ਅਤੇ ਢੁੱਕਵੇਂ ਪ੍ਰਬੰਧਾਂ ਲਈ ਕਿਸਾਨਾਂ ਪੱਖੀ ਇੱਕ ਨੀਤੀ ਤਿਆਰ ਕਰਨ ਲਈ ਰੱਖੇ ਗਏ ਵਿਚਾਰਾਂ 'ਤੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ | ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਸਕੱਤਰ ਸ੍ਰੀਮਤੀ ਸੀਮਾ ਜੈਨ ਨੇ ਪੰਜਾਬ ਵਿੱਚ ਪਰਾਲੀ ਦੇ ਪ੍ਰਬੰਧਨ ਅਤੇ ਵਰਤੋਂ ਲਈ ਨੀਤੀ ਖਰੜੇ ਦੀ ਪੇਸ਼ਕਾਰੀ ਕੀਤੀ | ਇਸੇ ਦੌਰਾਨ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੇ ਡਾਇਰੈਕਟਰ ਡਾ. ਸੁਰਿੰਦਰ ਕੁਮਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦੇ ਸ੍ਰੀ ਤਰੁਣ ਦਰਬਾਰੀ, ਭਾਰਤੀ ਖੇਤੀ ਖੋਜ ਕੇਂਦਰ ਦੇ ਪੋ੍ਰਫ਼ੈਸਰ ਡਾ. ਹਿਮਾਂਸ਼ੂ ਪਾਠਕ, ਡਾਇਰੈਕਟਰ ਡੀ.ਵੀ.ਟੀ.ਆਈ.ਸੀ.ਟੀ. ਊਰਜਾ ਕੇਂਦਰ ਮੁੰਬਈ ਡਾ. ਅਰਵਿੰਦਰ ਲਾਲੀ, ਆਈ.ਆਈ.ਟੀ. ਰੂਪਨਗਰ ਡਾ. ਸੁਧਾਕਰ, ਡਾਇਰੈਕਟਰ ਸਰਦਾਰ ਸਰਵਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰਿਨਿਊਏਬਲ ਐਨਰਜੀ, ਕਪੂਰਥਲਾ ਡਾ. ਵਾਈ.ਕੇ.ਯਾਦਵ, ਡਾਇਰੈਕਟਰ ਥਾਪਰ ਸੈਂਟਰ ਫ਼ਾਰ ਇੰਡਸਟਰੀਅਲ ਰਿਸਰਚ ਐਾਡ ਡਿਵੈਲਪਮੈਂਟ, ਯਮੁਨਾਨਗਰ ਡਾ. ਆਰ.ਵਰਧਨ, ਡਾ. ਪੀ. ਰਮਨ ਤੇ ਡਾ. ਰੀਨਾ ਸਿੰਘ, ਏਰੀਆ ਕਨਵੀਨਰ ਟੇਰੀ ਆਦਿ ਮਾਹਿਰਾਂ ਨੇ ਵੀ ਆਪਣੇ ਵਿਚਾਰ ਰੱਖੇ | ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਡਾ. ਐਸ.ਪੀ. ਸਿੰਘ ਨੇ ਵੀ ਬਾਇਓਮਾਸ ਦੀ ਵਿਗਿਆਨਕ ਤਰੀਕੇ ਨਾਲ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ |


No comments: