www.sabblok.blogspot.com
ਨਵੀਂ ਦਿੱਲੀ. 31 ਮਈ. – 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ
ਦੇ ਕੇਸ ‘ਚ ਜੱਜ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਹਾਲਾਂਕਿ ਉਨ੍ਹਾਂ ਨੇ ਅਜੇ ਇਸ ਗੱਲ
ਦਾ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ। ਜਗਦੀਸ਼ ਟਾਈਲਟਰ ਨੇ
ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਸੰਬੰਧੀ ਫਿਰ ਤੋਂ ਜਾਂਚ ਕਰਨ ਦੇ ਹੇਠਲੀ ਅਦਾਲਤ ਦੇ
ਆਦੇਸ਼ ਖਿਲਾਫ ਹਾਈਕੋਰਟ ‘ਚ ਅਰਜ਼ੀ ਦਿੱਤੀ ਸੀ ਪਰ ਹੁਣ ਟਾਈਟਲਰ ਦੀ ਅਰਜ਼ੀ ਦੀ ਸੁਣਵਾਈ
ਕਰਨ ਵਾਲੇ ਜੱਜ ਕੈਲਾਸ਼ ਗੰਭੀਰ ਇਸ ਕੇਸ ਤੋਂ ਵੱਖ ਹੋ ਗਏ ਹਨ। ਜ਼ਿਕਰਯੋਗ ਹੈ ਕਿ ਟਾਈਟਲਰ
‘ਤੇ ਦਿੱਲੀ ‘ਚ ਹੋਏ 1984 ਦੇ ਸਿੱਖ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਹੈ। ਦਿੱਲੀ ਦੀ
ਕੜਕੜਡੂਮਾ ਅਦਾਲਤ ਨੇ ਟਾਈਟਲਰ ਦੇ ਖਿਲਾਫ ਫਿਰ ਤੋਂ ਜਾਂਚ ਕਰਨ ਦੇ ਸੀ. ਬੀ. ਆਈ. ਆਦੇਸ਼
ਦਿੱਤੇ ਹਨ। ਆਪਣੀ ਅਰਜ਼ੀ ‘ਚ ਕਾਂਗਰਸੀ ਨੇਤਾ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਆਦੇਸ਼ ਸੀ.
ਆਰ. ਪੀ. ਸੀ. ਦੀ ਧਾਰਾ ਦੇ ਉਲਟ ਹੈ। ਜਾਂਚ ਏਜੰਸੀ ਦੀ
ਜਾਂਚ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਏਜੰਸੀ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅਦਾਲਤ
ਏਜੰਸੀ ਨੂੰ ਇਹ ਨਿਰਦੇਸ਼ ਨਹੀਂ ਦੇ ਸਕਦੀ ਕਿ ਕਿਸੇ ਗਵਾਹ ਨਾਲ ਬਹਿਸ ਕੀਤੀ ਜਾਵੇ।
No comments:
Post a Comment