jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ’ਚ ਪੜ੍ਹਾਈ ਹੋਵੇਗੀ ਹੋਰ ਮਹਿੰਗੀ?

www.sabblok.blogspot.com

ਚੰਡੀਗੜ੍ਹ, 29 ਮਈ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਅਗਲੇ ਵਿਦਿਅਕ ਸਾਲ ਤੋਂ ਪੜ੍ਹਾਈ ਹੋਰ ਮਹਿੰਗੀ ਹੋ ਜਾਵੇਗੀ। ਯੂਨੀਵਰਸਿਟੀ ਵੱਲੋਂ ਫੀਸ ਵਿੱਚ 10 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਪ੍ਰੀਖਿਆ ਫੀਸਾਂ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ।
ਯੂਨੀਵਰਸਿਟੀ ਦਾ ਇਹ ਫੈਸਲਾ ਸਬੰਧਤ ਕਾਲਜਾਂ ਤੇ ਕੈਂਪਸ ਦੇ ਵੱਖ ਵੱਖ ਵਿਭਾਗਾਂ ਉੱਤੇ ਲਾਗੂ ਹੋਵੇਗਾ। ਅਗਲੇ ਵਿਦਿਅਕ ਸਾਲ ਤੋਂ ਦਾਖ਼ਲੇ ਨਾਲ ਸਬੰਧਤ ਕਈ ਤਰ੍ਹਾਂ ਦੇ ਫੰਡਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਨਵੇਂ ਵਿਦਿਅਕ ਸਾਲ ਲਈ ਦਾਖ਼ਲਾ ਨਵੇਂ ਫੀਸ ਢਾਂਚੇ ਮੁਤਾਬਕ ਕਰਨ ਦੀਆਂ ਹਦਾਇਤਾਂ ਜਲਦ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਯੂਨੀਵਰਸਿਟੀ ਦੇ ਨਾਲ ਹੀ ਕਾਲਜਾਂ ਨੇ ਵੀ ਦਾਖ਼ਲਾ ਫੀਸ ਨਾਲ ਸਬੰਧਤ ਫੰਡਾਂ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਰਕਮ ਵਿੱਚ 15 ਤੋਂ 20 ਫੀਸਦੀ ਦਾ ਵਾਧਾ ਹੋ ਰਿਹਾ ਹੈ। ਕਾਲਜਾਂ ਦੀ ਟਿਊਸ਼ਨ ਫੀਸ ਯੂਨੀਵਰਸਿਟੀ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਕਿ ਫੰਡ ਨਿਰਧਾਰਤ ਕਰਨ ਦਾ ਅਧਿਕਾਰ ਕਾਲਜ ਪ੍ਰਬੰਧਕ ਕਮੇਟੀਆਂ ’ਤੇ ਛੱਡਿਆ ਗਿਆ ਹੈ।
ਪੰਜਾਬ ਯੂਨੀਵਰਸਿਟੀ ਸੈਨੇਟ ਵੱਲੋਂ ਫੀਸਾਂ ਵਿੱਚ ਵਾਧੇ ਲਈ ਡੀ.ਯੂ.ਆਈ. ਰਾਕਾ ਗੇਰਾ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਫੀਸਾਂ ਵਿੱਚ 10 ਫੀਸਦੀ ਵਾਧੇ ਦੀ ਸਿਫਾਰਸ਼ ਕਰ ਦਿੱਤੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੈਨੇਟ ਵੱਲੋਂ ਗਠਿਤ ਕਮੇਟੀ ਦੀ ਸਿਫਾਰਸ਼ ਨੂੰ ਅੰਤਿਮ ਮੰਨਿਆ ਜਾਂਦਾ ਹੈ। ਕਮੇਟੀ ਨੇ ਟਿਊਸ਼ਨ ਫੀਸ ਦੇ ਨਾਲ ਰਜਿਸਟ੍ਰੇਸ਼ਨ ਫੀਸ, ਐਨਰੋਲਮੈਂਟ ਫੀਸ, ਯੁਵਕ ਭਲਾਈ ਫੰਡ ਅਤੇ ਵਿਦਿਆਰਥੀ ਭਲਾਈ ਫੰਡ ਵਿੱਚ ਵਾਧਾ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। ਪਤਾ ਲੱਗਾ ਹੈ ਕਿ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਸ ਨੂੰ ਸਿੰਡੀਕੇਟ ਵਿੱਚ ਰਸਮੀ ਪ੍ਰਵਾਨਗੀ ਲਈ ਰੱਖਿਆ ਜਾ ਰਿਹਾ ਹੈ।
ਕਮੇਟੀ ਦੇ ਇੱਕ ਮੈਂਬਰ ਦਾ ਦੱਸਣਾ ਹੈ ਕਿ ਇਹ ਵਾਧਾ ਕੇਵਲ ਨਵੇਂ ਵਿਦਿਆਰਥੀਆਂ ਉੱਤੇ ਲਾਗੂ ਹੋਵੇਗਾ। ਉਸ ਨੇ ਇਹ ਵੀ ਦੱਸਿਆ ਕਿ ਟਿਊਸ਼ਨ ਫੀਸ ਵਿੱਚ ਵਾਧਾ ਤਿੰਨ ਸਾਲਾਂ ਤੋਂ ਬਾਅਦ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰੁਨ ਗਰੋਵਰ ਟਿਊਸ਼ਨ ਫੀਸ ਵਿੱਚ ਵਾਧਾ ਕਰਨ ਲਈ ਪਹਿਲਾਂ ਹੀ ਆਪਣੀ ਸਹਿਮਤੀ ਦੇ ਚੁੱਕੇ ਹਨ।
ਇੱਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਨਾਲ ਸਬੰਧਤ ਫਾਰਮਾਂ ਦੀ ਫੀਸ ਵਿੱਚ 10 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਪ੍ਰਬੰਧਕੀ ਬਲਾਕ ਵੱਲੋਂ 20 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਪੁਰਾਣੇ ਫਾਰਮਾਂ ਉੱਤੇ ਵਧੀ ਹੋਈ ਰਕਮ ਦੀ ਮੋਹਰ ਲਾ ਕੇ ਵਿੱਕਰੀ ਕੀਤੀ ਜਾ ਰਹੀ ਹੈ। ਪ੍ਰੀਖਿਆ ਸ਼ਾਖ਼ਾ ਵਿੱਚ 50 ਰੁਪਏ ਵਾਲਾ ਫਾਰਮ 55 ਰੁਪਏ ਦੀ ਥਾਂ 60 ਰੁਪਏ ਅਤੇ 200 ਰੁਪਏ ਦਾ ਫਾਰਮ 220 ਦੀ ਥਾਂ 250 ਰੁਪਏ ’ਚ ਮਿਲ ਰਿਹਾ ਹੈ। ਯੂਨੀਵਰਸਿਟੀ ਵੱਲੋਂ ਕੈਂਪਸ ਦੇ ਹੋਸਟਲਾਂ ਦੇ ਖਾਣੇ ਦੇ ਭਾਅ ਵਿੱਚ ਅਜੇ ਪਿਛਲੇ ਵਿਦਿਅਕ ਸਾਲ ਦੇ ਅੱਧ ਵਿੱਚ ਵਾਧਾ ਕੀਤਾ ਗਿਆ ਸੀ।
ਯੂਨੀਵਰਸਿਟੀ ਦੇ ਫੀਸ ਵਿੱਚ ਵਾਧੇ ਸਬੰਧੀ ਫੈਸਲਾ ’ਚੋਂ ਸੈਲਫ ਫਾਈਨਾਂਸ ਕੋਰਸਾਂ ਨੂੰ ਅਲੱਗ ਰੱਖਿਆ ਗਿਆ ਹੈ। ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ’ਚ ਵਾਧੇ ਲਈ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ਆਮ ਪੜ੍ਹਾਈ ਨਾਲੋਂ ਮਹਿੰਗੀ ਹੁੰਦੀ ਹੈ ਤੇ ਕਾਲਜ ਆਪਣੀ ਮਰਜ਼ੀ ਨਾਲ ਫੀਸ ਵਿੱਚ ਲਗਾਤਾਰ ਵਾਧਾ ਕਰਦੇ ਆ ਰਹੇ ਹਨ। ਯੂਨੀਵਰਸਿਟੀ ਨੇ ਇਸ ਵਾਰ ਸਾਰੇ ਕਾਲਜਾਂ ਦੇ ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ਵਿੱਚ ਇਕਸਾਰ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਗਿਣਤੀ ਦਾ ਅਨੁਪਾਤ ਮੁਕਰਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਪ ਕੁਲਪਤੀ ਪ੍ਰੋ. ਅਰੁਨ ਗਰੋਵਰ ਨੇ ਕਿਹਾ ਹੈ ਕਿ ਟਿਊਸ਼ਨ ਫੀਸ ਵਿੱਚ 9 ਤੋਂ 11 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਦਿਆਰਥੀਆਂ ’ਤੇ ਘਟੋ ਘੱਟ ਬੋਝ ਪਾਇਆ ਗਿਆ ਹੈ।

No comments: