www.sabblok.blogspot.com
ਸੂਲੀ ਚੜਨ ਤੋਂ ਪਹਿਲਾਂ ਭਗਤ ਸਿੰਘ ਪੜ ਰਿਹਾ ਸੀ ਮਹਾਨ ਲੈਨਿਨ ਦੀ ਕਿਤਾਬ
ਅਵਾਜ ਪਈ ਤਾਂ ਉਸ ਵਰਕਾ ਮੋੜਿਆ ਤੇ ਜਲਾਦ ਦੇ ਮਗਰ ਹੋ ਲਿਆ
ਜਿਵੇਂ ਕਿ ਉਸਨੇ ਉਹ ਕਿਤਾਬ ਫਿਰ ਆ ਕੇ ਪੜਣੀ ਹੋਵੇ
ਜਾਂ ਛੱਡ ਗਿਆ ਹੋਵੇ ਸੁਨੇਹਾ ਸਾਡੇ ਲਈ
ਕਿ ਇਸ ਤੋਂ ਅਗਾਂਹ ਹੁਣ ਇਹ ਕਿਤਾਬ ਤੁਸੀਂ ਪੜਿਓ
ਉਸ ਕਿਤਾਬ ਦਾ ਵਰਕਾ ਅਜੇ ਵੀ ਮੁੜਿਆ ਹੋਇਆ ਹੈ
ਕਿਉਂਕਿ ਅਸੀਂ ਤਾਂ ਖੋਹਲ ਕੇ ਹੀ ਦੇਖੀ ਮਹਾਨ ਲੈਨਿਨ ਦੀ ਉਹ ਕਿਤਾਬ
ਅਸਾਨੂੰ ਕ੍ਰਿਕਟ ਦੇ ਸੱਟੇ ਬਾਜ ਮੈਚ ਦੇਖਣ ਅਤੇ ਕਿਸਸਮਤ ਵਾਦੀ ਬਾਬਿਆਂ ਦੇ ਪ੍ਰਵਚਨ
ਸੁਨਣ ਤੋ ਹੀ ਵਿਹਲ ਨਹੀਂ ਮਿਲੀ
ਹੁਣ ਤਾਂ ਘੋੜੇਬਾਜ ਸੱਟੇਬਾਜੀ ਅਤੇ ਸਿੱਧੀ ਲਾਟਰੀ ਦੇ ਕੈਸੀਨੋ ਵੀ
ਖੋਹਲਣ ਦਾ ਐਲਾਨ ਕਰ ਦਿਤਾ ਹੈ ਪੰਥਕ ਸਰਕਾਰ ਨੇ
ਦੂਰ ਦਰਸ਼ਨ ਚੈਨਲ ਕਿਸਮਤ ਵਾਦੀ ਬਾਬਿਆਂ ਅਤੇ ਜੋਤਸ਼ੀਆਂ ਲਈ ਹਨ
ਕਾਮਿਕ ਫਿਲਮਾਂ ਅਤੇ ਚੁੰਮਨਾ ਦੀ ਭਰਮਾਰ ਵਾਲੇ ਸੀਰੀਅਲ ਆਮ ਹਨ
ਸਾਡੇ ਕੋਲ ਕਿਥੇ ਵਿਹਲ ਹੈ ਭਗਤ ਸਿੰਘ ਦੀ ਵਰਕਾ ਮੋੜੀ ਹੋਈ ਕਿਤਾਬ ਪੜਣ ਦੀ
ਨਾਲੇ ਭਗਤ ਸਿੰਘ ਤਾਂ ਕਮਲਾ ਸੀ ਸਰਫ਼ਰੋਸ਼ੀ ਦੇ ਗੀਤ ਗਾਉਣ ਵਾਲਾ
ਅਸੀਂ ਤਾਂ ਅਜੇ ਮਾਇਆ ਦੇ ਢੇਰ ਇਕੱਠੇ ਕਰਨੇ ਹਨ
ਆਉਣ ਵਾਲੀਆਂ ਪੀੜੀਆਂ ਲਈ
ਜੇ 85 ਕਰੋੜ ਲੋਕ ਭੁੱਖੇ ਮਰਦੇ ਐ ਤਾਂ ਮਰੀ ਜਾਣ, ਸਾਨੂੰ ਕੀ
ਉਹਨਾਂ ਦੀ ਕਿਸਮਤ ਵਿਚ ਹੀ ਇੰਜ ਲਿਖਿਆ ਹੋਣੈ
ਮੁਆਫ ਕਰਂੀਂ ਬਾਈ ਭਗਤ ਸਿਹਾਂ
ਅਸੀਂ ਤੇਰੇ ਕਰਜ਼ਦਾਰ ਹਾਂ, ਆਪਣੀ ਜ਼ਮੀਰ ਦੇ ਗ਼ਦਾਰ ਹਾਂ
ਸਿਰਫ ਕੋਸੇ ਅਥਰੂ ਵਹਾਉਣ ਤੋਂ ਸਿਵਾ ਕੁਝ ਵੀ ਨਹੀਂ ਕਰ ਸਕਦੇ
ਕੁਝ ਵੀ ਨਹੀਂ ਕਰ ਸਕਦੇ--------ਅਮਰਜੀਤ ਢਿੱਲੋਂ
No comments:
Post a Comment