www.sabblok.blogspot.com
30ਮਈ-- ਕਸਬਾ ਬੀਜਾ ਦੇ 36 ਸਾਲਾ ਨੌਜਵਾਨ ਦੇ ਕੈਨੇਡਾ 'ਚ ਭੇਦ ਭਰੀ ਹਾਲਤ 'ਚ ਗੁੰਮ ਹੋ ਜਾਣ
ਦੀ ਖਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬੀਜਾ ਦਾ ਨੌਜਵਾਨ ਗੁਰਪ੍ਰੀਤ ਸਿੰਘ
ਪੁੱਤਰ ਗੁਰਦਿਆਲ ਸਿੰਘ ਪਿਛਲੇ 12 ਸਾਲ ਤੋਂ ਕੈਨੇਡਾ ਦੇ ਸ਼ਹਿਰ ਬੀ. ਸੀ. ਸਰੀ ਵਿਖੇ
ਰਹਿ ਰਿਹਾ ਸੀ ਤੇ ਸਾਲ ਦੋ ਸਾਲ ਬਾਅਦ ਆਪਣੀ ਪਤਨੀ ਅਤੇ ਲੜਕੇ ਸਮੇਤ ਬੀਜਾ ਆਉਂਦਾ ਰਹਿੰਦਾ
ਸੀ | ਹੁਣ ਵੀ ਢਾਈ ਮਹੀਨੇ ਪਹਿਲਾਂ ਦੋ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਕੈਨੇਡਾ ਗਿਆ
ਸੀ | ਅੱਜ ਆਪਣੇ ਗ੍ਰਹਿ ਕਸਬਾ ਬੀਜਾ ਵਿਖੇ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਦਿਆਲ ਸਿੰਘ,
ਭਰਾ ਕੁਲਵੰਤ ਸਿੰਘ ਅਤੇ ਨਜ਼ਦੀਕੀ ਰਿਸ਼ਤੇਦਾਰ ਸੁਖਵੰਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ
ਸਿੰਘ ਦੀ ਪਤਨੀ ਰਵਿੰਦਰਜੀਤ ਕੌਰ ਨੇ ਕੈਨੇਡਾ ਤੋਂ ਫੋਨ 'ਤੇ ਦੱਸਿਆ ਕਿ ਗੁਰਪ੍ਰੀਤ ਸਿੰਘ
18 ਮਈ ਨੂੰ ਅਚਾਨਕ ਟੈਕਸੀ ਕਰਕੇ ਸਮੁੰਦਰ ਬਰਿਜ ਜੋ ਵੈਨਕੂਵਰ ਅਤੇ ਸਰੀਂ ਪੁਲ ਨੂੰ ਜੋੜਦਾ
ਹੈ 'ਤੇ ਚਲਾ ਗਿਆ ਤੇ ਟੈਕਸੀ ਵਾਲਾ ਉਸਨੂੰ ਉਥੇ ਛੱਡ ਕੇ ਵਾਪਿਸ ਆ ਗਿਆ | ਉਸਦੇ ਘਰ ਜਾਣ
ਤੋਂ ਇਕ ਘੰਟੇ ਬਾਅਦ ਉਸਦਾ ਮੋਬਾਈਲ ਫੋਨ ਬੰਦ ਆਉਣ ਲੱਗ ਪਿਆ | ਕੈਨੇਡਾ ਪੁਲਿਸ ਨੇ
ਟੈਕਸੀ ਡਰਾਇਵਰ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਸਨੇ ਪੁਲਿਸ ਨੂੰ ਦੱਸਿਆ ਕਿ ਗੁਰਪ੍ਰੀਤ
ਸਿੰਘ ਨੇ ਸਮੁੰਦਰ 'ਚ ਛਾਲ ਮਾਰ ਦਿੱਤੀ ਹੈ, ਪ੍ਰੰਤੂ ਕੈਨੇਡਾ ਪੁਲਿਸ ਨੇ ਅਜੇ ਤੱਕ ਛਾਲ
ਮਾਰਨ ਦੀ ਪੁਸ਼ਟੀ ਨਹੀਂ ਕੀਤੀ |
No comments:
Post a Comment