www.sabblok.blogspot.com
ਚਪੜਾਸੀ ਦੇ ਸਾਇਕਲ ਦੀ ਹਵਾ ਕੱਡਣ ਦੇ ਸਬੰਧ 'ਚ ਮਾਸਟਰ ਨੇ ਅੰਨੇਵਾਹ ਕੁੱਟੇ ਜਵਾਕ ਬਆਦ ਵਿੱਚ ਮੰਗੀ ਮਾਅਫੀ
ਭਦੌੜ/ਸ਼ਹਿਣਾ,
30 ਮਈ, (ਸਾਹਿਬ ਸੰਧੂ) - ਸਥਾਨਿਕ ਸ਼ਹਿਣਾ ਦੇ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਵਿਖੇ
ਇੱਕ ਆਧਿਆਪਕ ਵੱਲੋਂ ਕੁੱਝ ਵਿਦਿਆਰਥੀਆਂ ਨੂੰ ਬੇਤਾਸ਼ਾ ਕੁੱਟਣ ਦਾ ਮਾਮਲਾ ਸਾਹਮਣੇ ਆਇਆ
ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਣਾ ਦੇ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਵਿਖੇ ਇੱਕ
ਅਧਿਆਪਕ ਕੁੱਝ ਦਿਨ ਪਹਿਲਾਂ ਹੀ ਨਵਾਂ ਆਇਆ ਸੀ ਤੇ ਬੀਤੀ ਕੱਲ੍ਹ ਕੁੱਝ ਵਿਦਿਆਰਥੀਆਂ ਨੇ
ਸਕੂਲ ਦੇ ਪੀਅਨ ਦੇ ਸਾਇਕਲ ਦੀ ਹਵਾ ਕੱਡ ਦਿੱਤੀ ਤੇ ਮਾਸਟਰ ਨੇ ਇਸ ਮਾਮਲੇ ਵਿੱਚ ਸ਼ੱਕ ਦੇ
ਅਧਾਰ ਤੇ ਨੌਂਵੀ ਕਲਾਸ ਦੇ ਲੜਕੇ ਵਿਦਿਆਰਥੀਆਂ ਨੂੰ ਮੁਰਗਾ ਬਣਾ ਚੰਗਾ ਕੁੱਟਾਪਾ
ਚਾੜ੍ਹਿਆ। ਇਸ ਕੁੱਟਮਾਰ ਵਿੱਚ ਸੁਨੀਲ ਕੁਮਾਰ ਪੁੱਤਰ ਪਵਨ ਕੁਮਾਰ ਦੇ ਸਰੀਰ ਤੇ ਨੀਲ ਪੈ
ਗਏ ਤੇ ਉਸ ਨੇ ਆਪਣੇ ਘਰ ਸਿਕਾਇਤ ਕੀਤੀ ਤਾਂ ਪਿੰਡ ਦੇ ਮੋਹਤਬਾਰ ਵਿਅਕਤੀ ਤੇ ਮਾਪੇ ਅਗਲੇ
ਦਿਨ ਸਕੂਲ ਪੁੱਜ਼ ਗਏ ਮਾਮਲੇ ਨੇ ਤੂਲ ਫੜ੍ਹ ਲਿਆ ਤੇ ਜਿਆਦਾ ਗੱਲ ਖਿਲਰਦੀ ਦੇਖ ਉਕਤ
ਅਧਿਆਪਕ ਨੇ ਮਾਅਫੀ ਮੰਗ ਲਈ ਤੇ ਇਸ ਤਰ੍ਹਾਂ ਮਾਮਲਾ ਸਾਂਤ ਹੋਇਆ। ਜ਼ਿਕਰਯੋਗ ਹੈ ਕਿ ਇਸ
ਤਰ੍ਹਾਂ ਦੇ ਘਟੀਆਂ ਕੰਮਾਂ ਪ੍ਰਤੀ ਮਾਸਟਰ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਪਲਾਂ ਵਿੱਚ
ਡੰਗਰਾਂ ਵਾਂਗ ਕੁਟਾਪਾ ਚਾੜ੍ਹ ਦਿੰਦੇ ਹਨ ਅਜਿਹੇ ਬੁੱਚੜ ਅਧਿਆਪਕਾਂ ਪ੍ਰਤੀ ਸਖ਼ਤ ਤੋਂ
ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
No comments:
Post a Comment