jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਸਿੱਖਿਆ ਮੰਤਰੀ ਦੀ ਨੂੰ ਹ ਨੇ ਡੀ. ਜੀ. ਐਸ. ਈ. ਦਫ਼ਤਰ ਨੂੰ ਅਲਵਿਦਾ ਆਖੀ...?

www.sabblok.blogspot.com

ਚੰਡੀਗੜ੍ਹ, 29 ਮਈ (ਗੁਰਸੇਵਕ ਸਿੰਘ ਸੋਹਲ)-ਲਾਇਬ੍ਰੇਰੀ ਕਿੱਟਾਂ ਦੀ ਖਰੀਦਦਾਰੀ ਵਿਚ ਕਥਿਤ ਘਪਲੇਬਾਜ਼ੀ ਦੇ ਮਾਮਲੇ 'ਚ ਸਰਕਾਰ ਵੱਲੋਂ ਬੀਤੇ ਕੱਲ੍ਹ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਸਰਵ ਸਿੱਖਿਆ ਅਭਿਆਨ ਪੰਜਾਬ ਦਫ਼ਤਰ 'ਚੋਂ ਵਾਪਿਸ ਉਨ੍ਹਾਂ ਦੇ ਪਿੱਤਰੀ ਵਿਭਾਗ ਪੇਂਡੂ ਵਿਕਾਸ ਤੇ ਪੰਚਾਇਤ 'ਚ ਭੇਜਣ ਦੇ ਦਿੱਤੇ ਸੰਕੇਤਾਂ ਮਗਰੋਂ ਸ੍ਰੀਮਤੀ ਸਿੱਧੂ ਅੱਜ ਦਫ਼ਤਰ ਨਹੀਂ ਆਏ | ਇਹ ਜਾਣਕਾਰੀ ਦਿੰਦਿਆਂ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ੍ਰੀਮਤੀ ਸਿੱਧੂ ਤੋਂ ਬਾਅਦ ਸਰਵ ਸਿੱਖਿਆ ਅਭਿਆਨ ਦਫ਼ਤਰ ਵਿਚ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਅੰਗਰੇਜ਼ੀ ਅਧਿਆਪਕਾ ਗਿੰਨੀ ਦੁੱਗਲ ਅਤੇ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ (ਰਮਸਾ) ਰਾਮ ਮੂਰਤੀ ਗੋਇਲ ਨੂੰ ਵੀ ਸਕੂਲਾਂ ਵਿਚ ਪੜ੍ਹਾਉਣ ਲਈ ਵਾਪਿਸ ਭੇਜਿਆ ਜਾ ਸਕਦਾ ਹੈ | ਰਾਮ ਮੂਰਤੀ ਗੋਇਲ ਅਤੇ ਗਿੰਨੀ ਦੁੱਗਲ ਬਾਰੇ ਅਧਿਆਪਕ ਵਰਗ 'ਚ ਅਕਸਰ ਇਹ ਚਰਚਾ ਸੁਣੀ ਗਈ ਹੈ ਕਿ ਇਹ ਦੋਵੇਂ ਮੈਡਮ ਸਿੱਧੂ ਦੇ ਕਰੀਬੀਆਂ 'ਚ ਸ਼ੁਮਾਰ ਹਨ | ਚੇਤੇ ਰਹੇ ਕਿ ਸ: ਮਲੂਕਾ ਦੇ ਸਿੱਖਿਆ ਮੰਤਰੀ ਬਣਨ ਮਗਰੋਂ ਉਨ੍ਹਾਂ ਦੀ ਨੂੰਹ, ਜੋਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਬੀ. ਡੀ. ਪੀ. ਓ. ਹਨ, ਨੂੰ ਸਰਵ ਸਿੱਖਿਆ ਅਭਿਆਨ ਦਫ਼ਤਰ 'ਚ ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਕਰ ਦਿੱਤਾ ਗਿਆ | ਸੂਤਰਾਂ ਅਨੁਸਾਰ ਉਨ੍ਹਾਂ ਕੋਲ ਅਧਿਆਪਕਾਂ ਦੀਆਂ ਬਦਲੀਆਂ, ਚਾਰਜਸ਼ੀਟ ਜਾਰੀ ਕਰਨ, ਸਜ਼ਾਵਾਂ ਅਤੇ ਵਿੱਤੀ ਸ਼ਕਤੀਆਂ ਹਾਸਿਲ ਸਨ ਅਤੇ ਕਈ ਅਹਿਮ ਫਾਈਲਾਂ ਉਨ੍ਹਾਂ ਰਾਹੀਂ ਹੀ ਪ੍ਰਵਾਨ ਚੜ੍ਹਦੀਆਂ ਸਨ |

No comments: