jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਹੁਣ ਇਟਲੀ ਦੀ ਇੱਕ ਅਖਬਾਰ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ

www.sabblok.blogspot.com



italy
ਇਟੱਲੀ ਦੀ ਇੱਕ ਅਖਬਾਰ http://www.dagospia.com/ ਵਲੋਂ ਫੋਟੋਸ਼ਾਪ ਦੀ ਵਰਤੋਂ  ਕਰਕੇ ਗੁਰੂ ਸਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਮਜ਼ਾਕ ਉਡਾਇਆ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਫੋਟੋਸ਼ਾਪ ਨਾਲ ਐਡਿਟ ਕਰਕੇ ਰਾਜਨੀਤਿਕ ਬੰਦਿਆ ਦੇ ਚਿਹਰੇ ਲਾ ਕੇ ਇਸ ਅਖਬਾਰ ਨੇ ਕੋਝੀ ਹਰਕਤ ਦਾ ਸਬੂਤ ਦਿੱਤਾ ਹੈ। ਇਸ ਅਖਬਾਰ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਤਸਵੀਰ ਤੇ ਰਾਜਨੀਤਿਕ ਲੋਕਾਂ ਦੀ ਫੋਟੋ ਲਗਾ ਕੇ ਰਾਜਨੀਤਿਕ ਟੀਕਾ ਟਿੱਪਣੀ ਕੀਤੀ ਗਈ ਹੈ। ਭਾਵੇਂ ਕਿ ਸਿੱਖ ਫੋਟੋ ਪੂਜਕ ਜਾਂ ਮੂਰਤੀ ਪੂਜਕ ਨਹੀਂ ਹਨ, ਪਰ ਬਿਨ੍ਹਾਂ ਸ਼ੱਕ ਇਹ ਤਸਵੀਰਾਂ ਗੁਰੂ ਸਹਿਬਾਨ ਦੀਆਂ ਬਣਾਈਆਂ ਗਈਆਂ ਹਨ।ਇਸ ਲਈ ਗੁਰੂ ਸਾਹਿਬਾਨ ਦੇ ਕਿਸੇ ਵੀ ਸਰੂਪ ਨਾਲ ਅਜਿਹਾ ਕੋਝਾ ਮਜ਼ਾਕ ਬਰਦਾਸ਼ਤ ਕਰਨ ਯੋਗ ਨਹੀਂ ਹੈ।  ਸਿੱਖੀ ਸਰੂਪ ਨਾਲ ਕਿਸੇ ਤਰ੍ਹਾਂ ਦਾ ਮਜ਼ਾਕ, ਸਿੱਖ ਧਰਮ ਵਿਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ।

No comments: