jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਸਲਵਾ ਜੂਡੂਮ ਦੇ ਹੱਥੋਂ ਹੋਈਆਂ ਹੱਤਿਆਵਾਂ ਦਾ ਬਦਲਾ ਲਿਆ – ਮਾਓਵਾਦੀ

www.sabblok.blogspot.com


  
ਛੱਤੀਸਗੜ੍ਹ ਵਿੱਚ ਹੋਏ ਘਾਤਕ ਹਮਲੇ ਦੇ ਤਿੰਨ ਦਿਨ ਬਾਅਦ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਕਿਹਾ ਕਿ  ‘ਦਮਨ ਦੀਆਂ ਨੀਤੀਆਂ’ ਨੂੰ ਲਾਗੂ ਕਰਨ ਵਿੱਚ ਕਾਂਗਰਸ ਅਤੇ ਬੀਜੇਪੀ  ਦੀ ਬਰਾਬਰ ਦੀ ਹਿੱਸੇਦਾਰੀ ਹੈ ਅਤੇ ਇਸ ਲਈ  ਸੰਗਠਨ ਨੇ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਹੈ।
 ਸੋਮਵਾਰ  ਨੂੰ ਬੀਬੀਸੀ ਨੂੰ ਭੇਜੀ ਗਈ ਇੱਕ ਪ੍ਰੈਸ  ਰਿਲੀਜ਼ ਅਤੇ ਰਿਕਾਰਡ ਕੀਤੇ ਗਏ ਬਿਆਨ ਵਿੱਚ ਕਿਹਾ ਹੈ।  ਦੰਡਕਰਨ ਵਿਸ਼ੇਸ਼ ਜੋਨਲ ਕਮੇਟੀ   ਦੇ ਬੁਲਾਰੇ ਗੁਡਸਾ ੳਸੇਂਡੀ ਦਾ ਕਹਿਣਾ ਹੈ ਕਿ ਰਾਜ ਦੇ ਸਾਬਕਾ ਗ੍ਰਹਿ ਮੰਤਰੀ  ਰਹਿ ਚੁੱਕੇ  ਛੱਤੀਸਗੜ੍ਹ  ਪ੍ਰਦੇਸ਼ ਕਾਂਗਰਸ  ਕਮੇਟੀ ਦੇ ਪ੍ਰਧਾਨ   ਨੰਦਕੁਮਾਰ  ਪਟੇਲ ਜਨਤਾ ਉਪਰ ‘ ਦਮਨਚੱਕਰ ਚਲਾਉਣ ਵਿੱਚ ਅੱਗੇ ਰਹੇ ਸਨ ।’
 ਉਸੇਂਡੀ ਦਾ ਕਹਿਣਾ ਹੈ ਕਿ ਪਟੇਲ ਦੇ ਸਮੇਂ ਵਿੱਚ ਹੀ ਬਸਤਰ ਖੇਤਰ ਵਿੱਚ ਪਹਿਲੀ ਵਾਰ ਅਰਧ- ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ ।
 ਬਿਆਨ ਵਿੱਚ ਕਿਹਾ ਗਿਆ  ਹੈ , ‘  ਇਹ ਵੀ ਕਿਸੇ ਤੋਂ ਛਿਪੀ ਹੋਈ ਗੱਲ ਨਹੀਂ ਕਿ ਲੰਬੇ ਸਮੇਂ ਤੱਕ ਕੇਂਦਰੀ  ਮੰਤਰੀ ਮੰਡਲ ਵਿੱਚ ਰਹਿ ਕੇ ਗ੍ਰਹਿ ਵਿਭਾਗ ਸਮੇਤ  ਵੱਖ ਵੱਖ ਅਹਿਮ ਮੰਤਰਾਲਿਆਂ ਨੂੰ ਸੰਭਾਲਣ ਵਾਲੇ  ਬੀ ਸੀ ਸੁ਼ਕਲ ਵੀ  ਜਨਤਾ ਦੇ ਦੁਸ਼ਮਣ ਹਨ, ਜਿਹਂਾਂ ਨੇ  ਸਮਰਾਜਵਾਦੀਆਂ,  ਦਲਾਲ ਪੂੰਜੀਪਤੀ ਅਤੇ ਜਿੰਮੀਦਾਰਾਂ ਦੇ ਵਫਾਦਾਰ ਪ੍ਰਤੀਨਿਧੀ ਦੇ ਰੂਪ ਵਿੱਚ  ਸੋ਼ਸਣਕਾਰੀ ਨੀਤੀਆਂ ਬਣਾਉਣ ਅਤੇ ਲਾਗੂ ਕਰਨ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ ਸੀ।’
 ਪਿਛਲੇ ਹਫ਼ਤੇ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਪਰਿਵਰਤਨ ਯਾਤਰਾ ਉਪਰ ਵੱਡਾ ਹਮਲਾ ਹੋਇਆ ਸੀ ਜਿਸ ਵਿੱਚ  ਪ੍ਰਦੇਸ਼ ਦੇ ਪ੍ਰਧਾਨ  ਨੰਦ ਕੁਮਾਰ ਅਤੇ ਸੀਨੀਅਰ ਨੇਤਾ   ਮਹਿੰਦਰ ਕਰਮਾ ਸਮੇਤ 24 ਲੋਕਾਂ ਦੀ ਮੌਤ ਹੋ ਗਈ ਸੀ ।
 ਹਮਲੇ ਦੀ ਜਿੰਮੇਦਾਰੀ ਲੈਂਦੇ ਹੋਏ ਸੰਗਠਨ ਨੇ ਕਿਹਾ ਕਿ ਆਦਿਵਾਸੀ ਨੇਤਾ ਕਹਾਉਣ ਵਾਲੇ ਮਹਿੰਦਰ ਕਰਮਾ ਦਾ  ਸਬੰਧ ਵੀ  ਇੱਕ ‘ ਇੱਕ ਸਾਮੰਤੀ ਮਾਂਝੀ ਪਰਿਵਾਰ’ ਨਾਲ ਰਿਹਾ ਹੈ।
ਮਾਓਵਾਦੀਆਂ ਦਾ ਦੋਸ਼ ਹੈ ਕਿ  ਕਰਮਾ ਦਾ ਪਰਿਵਾਰ  ‘ ਭੂ-ਸਵਾਮੀ ਹੋਣ ਦੇ ਨਾਲ ਨਾਲ ਆਦਿਵਾਸੀਆਂ ਦਾ ਅਮਾਨਵੀ ਸੋ਼ਸ਼ਕ ਅਤੇ ਉਤਪੀੜਕ’ ਰਿਹਾ ਹੈ।
ੳਸੇਂਡੀ ਨੇ ਕਿਹਾ , ‘ 1996 ਵਿੱਚ ਬਸਤਰ ਵਿੱਚ ਅੱਠਵੀ ਅਨੁਸੂਚੀ ਲਾਗੂ ਕਰਨ ਦੀ ਮੰਗ  ਵਿੱਚ ਇੱਕ ਵੱਡਾ ਅੰਦੋਲਨ ਚਲਿਆ ਸੀ । ਹਾਲਾਂਕਿ  ਉਸ ਅੰਦੋਲਨ ਦੀ ਅਗਵਾਈ ਰੂਪ ਵਿੱਚ  ਭਾਕਪਾ ਨੇ ਕੀਤੀ  ਸੀ , ਪਰ ਉਸ ਸਮੇਂ ਦੀ  ਸਾਡੀ ਪਾਰਟੀ  ਮਾਕਪਾ( ਮਾਲੇ) (ਪੀਪਲਸ ਵਾਰ) ਨੇ ਵੀ  ਉਸ ਵਿੱਚ  ਸਰਗਰਮ ਰੂਪ ਵਿੱਚ ਲੈ ਕੇ ਜਨਤਾ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਸੀ ।’

ਸੰਗਠਨ ਦਾ ਦੋਸ਼ ਹੈ ਕਿ ਮਹਿੰਦਰ ਕਰਮਾ ਨੇ ਉਸ ਅੰਦੋਲਨ ਦਾ ਵਿਰੋਧ ਕੀਤਾ ਸੀ ।
ਮਾਓਵਾਦੀਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਮਨ ਸਿੰਘ ਅਤੇ ਮਹਿੰਦਰ ਕਰਮਾ ਵਿੱਚ ਕਿੰਨਾ ਤਾਲਮਾਲ  ,ਇਸ ਨੂੰ ਸਮਝਣ ਦੇ ਲਈ ਇੱਕ ਹੀ ਤੱਥ ਕਾਫੀ ਹੈ- ਕਿ ਮੀਡੀਆ ਵਿੱਚ ਕਰਮਾ ਨੂੰ ਰਮਨ ਮੰਤਰੀ ਮੰਡਲ ਦਾ 16ਵਾਂ ਮੰਤਰੀ ਕਿਹਾ ਜਾਣ ਲੱਗਾ ਸੀ ।
 ਸਲਵਾ ਜੂਡੂਮ ਦੀ ਚਰਚਾ ਕਰਦੇ ਹੋਏ ੳਸੇਂਡੀ ਦਾ ਕਹਿਣਾ ਸੀ , ‘ਬਸਤਰ ਵਿੱਚ ਜੋ ਤਬਾਹੀ ਮਚਾਈ ਗਈ ਅਤੇ ਜੋ  ਕਰੂਰਤਾ ਵਰਤੀ ਗਈ , ਉਸਦੀ ਤੁਲਨਾ  ਵਿੱਚ ਇਤਿਹਾਸ ਵਿੱਚ ਬਹੁਤ ਘੱਟ ਉਦਾਹਰਨ ਮਿਲਣਗੇ ।
 ਮਾਓਵਾਦੀਆਂ ਨੇ ਸਲਵਾ ਜੂਡੂਮ ਦੇ ਮੈਂਬਰ ਉਪਰ ਬਲਾਤਕਾਰ ਤੇ ਦੂਸਰੇ ਅਤਿਆਚਾਰਾਂ ਦਾ ਦੋਸ਼  ਲਾਏ ਹਨ ।
 ਉਹ ਕਹਿੰਦੇ ਹਨ ,  ‘ ਕੁੱਲ ਇੱਕ ਹਜ਼ਾਰ ਤੋਂ ਜਿ਼ਆਦਾ ਲੋਕਾਂ ਦੀ ਹੱਤਿਆ ਕਰ, 640 ਪਿੰਡਾਂ ਨੂੰ ਕਬਰਗਾਹ ਵਿੱਚ ਤਬਦੀਲ ਕਰ , ਹਜ਼ਾਰਾਂ ਘਰਾਂ ਦੀ  ਲੁੱਟ ਕਰਕੇ , ਮੁਰਗੇ, ਬੱਕਰੇ, ਸੂਅਰਾਂ ਆਦਿ ਨੂੰ  ਖਾ ਕੇ   2 ਲੱਖ ਤੋਂ ਜਿ਼ਆਦਾ ਲੋਕਾਂ ਨੂੰ  ਪ੍ਰਭਾਵਿਤ ਕਰ ਕੇ, 50 ਹਜ਼ਾਰ ਤੋਂ ਜਿ਼ਆਦਾ ਲੋਕਾਂ ਨੂੰ ਧੱਕੇ ਨਾਲ   ਰਾਹਤ ਕੈਂਪਾਂ ਵਿੱਚ ਘਸੀੜ ਕੇ ਸਲਵਾ ਜੁਡੂਮ  ਜਨਤਾ ਲਈ ਸਰਾਪ ਬਣਿਆ ਰਿਹਾ ਸੀ ।’
 ਉਹਨਾ ਦੋਸ਼ ਲਾਇਆ ਕਿ ਸਲਵਾ ਜੁਡੂਮ ਦੇ ਦੌਰਾਨ ਸੈਕੜੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
 ਮਾਓਵਾਦੀਆਂ ਨੇ ਦਾਅਵਾ ਕੀਤਾ  ਕਾਰਵਈ ਦੇ ਜ਼ਰੀਓੇ ਉਹਨਾਂ , ‘ ਇੱਕ ਹਜ਼ਾਰ ਤੋਂ ਜਿ਼ਆਦਾ  ਆਦਿਵਾਸੀਆਂ ਵੱਲੋਂ  ਬਦਲਾ ਲੈ ਲਿਆ ਹੈ ਜਿਹਨਾ ਦੀ ਸਲਵਾ ਜੁਡੂਮ ਦੇ ਗੁੰਡਿਆਂ ਅਤੇ ਸਰਕਾਰੀ  ਹਥਿਆਰ ਦਸਤਿਆਂ ਨੇ ਹੱਥੋਂ ਹੱਤਿਆ ਹੋਈ
 ਮਾਓਵਾਦੀਆਂ ਦਾ ਕਹਿਣਾ ਹੈ  ਇਸ ਹਮਲੇ ਦਾ ਮਨੋਰਥ  ਮਹਿੰਦਰ ਕਰਮਾ ਅਤੇ ਕੁਝ ਹੋਰ ਕਾਂਗਰਸ ਨੇਤਾਵਾਂ  ਦਾ ਖਾਤਮਾ ਕਰਨਾ ਸੀ ।
 

No comments: