www.sabblok.blogspot.com
ਲੁਧਿਆਣਾ, 30 ਮਈ (ਰਵਿੰਦਰ ਸਿੰਘ ਨਿੱਝਰ)-ਸਾਂਝਾ ਅਧਿਆਪਕ ਮੋਰਚਾ ਦਾ ਇਕ ਵਫ਼ਦ ਸ੍ਰੀ ਭੂਸ਼ਨ ਖੰਨਾ ਦੀ ਅਗਵਾਈ ਹੇਠ ਸ: ਰਣਜੀਤ ਸਿੰਘ ਮੱਲ੍ਹੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਮਿਲਿਆ ਅਤੇ ਮੰਗ ਕੀਤੀ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਰੈਸ਼ਨੇਲਾਈਜੇਸ਼ਨ ਵਿਚ 98 ਬੱਚਿਆਂ ਤੋਂ ਘੱਟ ਵਾਲੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਂਦੇ ਹੈਡ ਟੀਚਰਾਂ ਨੂੰ ਉਥੋਂ ਨਾ ਬਦਲਿਆ ਜਾਵੇ | ਮੰਗ ਪੱਤਰ ਦੇਣ ਵਾਲੇ ਵਫ਼ਦ ਵਿਚ ਸ੍ਰੀ ਭੂਸ਼ਣ ਤੋਂ ਇਲਾਵਾ ਨਰਿੰਦਰ ਸਿੰਘ, ਚਰਨ ਸਿੰਘ, ਸ਼ਿੰਗਾਰਾ ਸਿੰਘ, ਪ੍ਰਵੀਨ ਕੁਮਾਰ, ਜਰਨੈਲ ਸਿੰਘ, ਬਲਵੀਰ ਸਿੰਘ ਤੇ ਕਰਨੈਲ ਸਿੰਘ ਆਦਿ ਵੀ ਸ਼ਾਮਿਲ ਸਨ | ਸ੍ਰੀ ਖੰਨਾ ਨੇ ਦੱਸਿਆ ਕਿ ਇਸ ਸਬੰਧੀ 3 ਜੂਨ ਨੂੰ ਮਿੰਨੀ ਸਕੱਤਰੇਤ ਦੇ ਸਾਹਮਣੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾਵੇਗਾ

No comments:
Post a Comment