www.sabblok.blogspot.com
ਅੰਮ੍ਰਿਤਸਰ,
30 ਮਈ (ਸਤਵਿੰਦਰ ਜੱਜ): ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ
ਨੇ ਬੁ¤ਧਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ‘ਚ ਪੱਤਰਕਾਰਾਂ ਨਾਲ ਗੱਲਬਾਤ
ਦੌਰਾਨ ਸਮੂਹ ਫੋਟੋਗ੍ਰਾਫਰਾਂ ਨੂੰ ਸਖਤ ਆਦੇਸ਼ ਦਿ¤ਤੇ ਹਨ। ਉੁਨ੍ਹਾਂ ਫੋਟੋਗ੍ਰਾਫਰਾਂ ਨੂੰ
ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਫੋਟੋਗ੍ਰਾਫਰ ਆਨੰਦ ਕਾਰਜ ਦੀ ਜਿਹੜੀ ਐਲਬਮ ਬਣਾਉਂਦੇ
ਹਨ, ਉਸ ‘ਚ ਦਸ ਗੁਰੂਆਂ ਦੀਆਂ ਤਸਵੀਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਅਤੇ
ਗੁਰਬਾਣੀ ਦੀਆਂ ਤੁਕਾਂ ਛਾਪਣ ਤੋਂ ਉਹ ਗੁਰੇਜ਼ ਕਰਨ। ਗਿਆਨੀ ਗੁਰਬਚਨ ਸਿੰਘ ਨੇ ਇਹ ਵੀ
ਕਿਹਾ ਕਿ ਜੇਕਰ ਭਵਿ¤ਖ ‘ਚ ਕਿਸੇ ਵੀ ਫੋਟੋਗ੍ਰਾਫਰ ਵੱਲੋਂ ਕੋਈ ਅਜਿਹੀ ਕਾਰਵਾਈ ਕੀਤੀ
ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ
ਫੋਟੋਗ੍ਰਾਫਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਖਿਲਾਫ ਕਾਨੂੰਨੀ ਕਾਰਵਾਈ
ਕੀਤੀ ਜਾਵੇਗੀ।
No comments:
Post a Comment