ਚੰਡੀਗੜ੍ਹ ਹਰੀਸ਼ ਚੰਦਰ ਬਾਗਾਂ ਵਾਲਾ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਕੂਲਾਂ ਚ ਅਸ਼ਲੀਲ ਕਿਤਾਬਾਂ ਭੇਜਣ ਤੇ ਇਕ ਵਿਸ਼ੇਸ਼ ਪਬਲਿਸ਼ਰ ਨੂੰ ਲਾਭ ਪੁਚਾਏ ਜਾਣ ਕਾਰਨ ਸ਼ੱਕ ਦੇ ਘੇਰੇ ਚ ਆਏ ਸਿੱਖਿਆ ਮੰਤਰੀ ਮਲੂਕਾ ਖਿਲਾਫ ਰਿਟਾਇਰਡ ਜੱਜ ਦੀ ਜਾਂਚ ਨੂੰ ਸਹੀ ਠਹਿਰਾਉਂਦਿਆਂ ਕਾਂਗਰਸ ਵਲੋਂ ਉਨ੍ਹਾਂ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ ਨੂੰ ਰੱਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿਰਫ ਅਖਬਾਰੀ ਰਿਪੋਰਟਾਂ ਦੇ ਅਧਾਰ ਤੇ ਅਸਤੀਫਾ ਨਹੀਂ ਲਿਆ ਜਾ ਸਕਦਾ। ਇਸ ਦੇ ਨਾਲ ਹੀ ਮਾਨ ਪਿੰਡ ਬਾਰੇ ਕਾਂਗਰਸੀਆਂ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ ਹੈ। ਅੱਜ ਪੰਜਾਬ ਸੈਕਟਰੀਏਟ ਵਿਖੇ ਕੈਬਨਿਟ ਦੀ ਮੀਟਿੰਗ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਮਲੂਕਾ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਇਕ ਜੱਜ ਨਿਰਪੱਖ ਤੌਰ ਤੇ ਇਸ ਦੀ ਜਾਂਚ ਕਰ ਰਿਹਾ ਹੈ। ਦੂਜੇ ਪਾਸੇ ਕਾਂਗਰਸ ਵਲੋਂ ਰਿਟਾਇਰਡ ਮਲੂਕਾ ਖਿਲਾਫ ਜਾਂਚ ਲਈ ਨਿਯੁਕਤ ਜੱਜ ਤੇ ਉਠਾਏ ਸਵਾਲਾਂ ਦੇ ਜਵਾਬ ਚ ਬਾਦਲ ਨੇ ਕਿਹਾ ਕਿ ਜਾਂਚ ਤੋਂ ਕਾਂਗਰਸ ਤਾ ਹੀ ਖੁਸ਼ ਹੋਵੇਗੀ ਜੇਕਰ ਪ੍ਰਤਾਪ ਸਿੰਘ ਬਾਜਵਾ ਤੋਂ ਇਸ ਦੀ ਜਾਂਚ ਕਰਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਮਲੂਕਾ ਖਿਲਾਫ ਜਾਂ ਤਾਂ ਵਿਭਾਗੀ ਜਾਂਚ ਹੋ ਸਕਦੀ ਸੀ, ਜਾਂ ਫਿਰ ਵਿਜੀਲੈਂਸ ਦੀ ਤੇ ਜਾਂ ਰਿਟਾਇਰਡ ਜੱਜ ਦੀ। ਵਿਭਾਗੀ ਤੇ ਵਿਜੀਲੈਂਸ ਦੀ ਜਾਂਚ ਕਾਂਗਰਸੀਆਂ ਵਲੋਂ ਮੰਨੀ ਨਹੀਂ ਜਾਣੀ ਸੀ ਇਸ ਕਾਰਨ ਮੈਂ ਐਡਵੋਕੇਟ ਜਨਰਲ ਨੂੰ ਜਾਂਚ ਲਈ ਰਿਟਾਇਰਡ ਜੱਜ ਦੇ ਨਾਂ ਦਾ ਸੁਝਾਅ ਦੇਣ ਲਈ ਕਿਹਾ ਤੇ ਜਿਹੜਾ ਨਾਂ ਉਨ੍ਹਾਂ ਵਲੋਂ ਮੈਨੂੰ ਦਿਤਾ ਗਿਆ, ਉਸ ਨੂੰ ਮੈਂ ਜਾਂਚ ਅਧਿਕਾਰੀ ਨਿਯੁਕਤ ਕਰ ਦਿਤਾ ਹੈ।

www.sabblok.blogspot.com
No comments:
Post a Comment