www.sabblok.blogspot.com
ਕਿਹਾ, ਸੁਪਰੀਮ ਕੋਰਟ ਦੀਆਂ ਫਿਟਕਾਰਾਂ ਨਾਲ ਕਾਂਗਰਸੀਆਂ ਦਾ ਦਿਮਾਗੀ ਤਵਾਜ਼ਨ ਵਿਗੜਿਆ
ਪੰਜਾਬ ਕਾਂਗਰਸ ਨੂੰ ਯੂ.ਪੀ.ਏ. ਦੇ ਅਰਬਾਂ ਦੇ ਘੁਟਾਲਿਆਂ ਦੀ ਜਾਂਚ ਵੱਲ ਧਿਆਨ ਦੇਣ ਨੂੰ ਕਿਹਾ
ਚੰਡੀਗੜ੍ਹ, 30 ਮਈ (ਗਗਨਦੀਪ ਸੋਹਲ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਸ. ਮਨਤਾਰ
ਸਿੰਘ ਬਰਾੜ, ਸ੍ਰੀ ਸਰੂਪ ਚੰਦ ਸਿੰਗਲਾ (ਦੋਵੇਂ ਮੁੱਖ ਸੰਸਦੀ ਸਕੱਤਰ), ਸ. ਦਰਸ਼ਨ ਸਿੰਘ
ਕੋਟਫੱਤਾ ਤੇ ਸ. ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਾਂਗਰਸ ਦੇ ਬੜਬੋਲੇ ਬੁਲਾਰੇ
ਸੁਖਪਾਲ ਸਿੰਘ ਖਹਿਰਾ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਹੁਣ ਕਾਂਗਰਸੀਆਂ ਨੂੰ ਸੰਵਿਧਾਨਕ
ਤੇ ਨਿਆਂਇਕ ਸੰਸਥਾਵਾਂ 'ਤੇ ਵੀ ਵਿਸ਼ਵਾਸ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ
ਤਾਂ ਸਿਰਫ ਆਪਣੇ ਹੱਥਾਂ ਦੀ ਕਠਪੁਤਲੀ ਬਣਨ ਵਾਲੀ ਸੀ.ਬੀ.ਆਈ. ਹੀ ਰਾਸ ਆਉਂਦੀ ਹੈ।
ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ
ਕਿਹਾ ਕਿ ਕਾਂਗਰਸੀ ਆਗੂ ਹੁਣ ਆਪਣੇ ਆਪ ਨੂੰ ਦੇਸ਼ ਦੇ ਸੰਵਿਧਾਨ ਅਤੇ ਨਿਆਂਇਕ ਸੰਸਥਾਵਾਂ
ਤੋਂ ਉਪਰ ਸਮਝਣ ਲੱਗ ਪਏ ਹਨ। ਸਿੱਖਿਆ ਵਿਭਾਗ ਦੀਆਂ ਪੁਸਤਕਾਂ ਖਰੀਦਣ ਦੇ ਮਾਮਲੇ ਸਬੰਧੀ
ਖਹਿਰਾ ਵੱਲੋਂ ਕੀਤੀ ਜਾ ਰਹੀ ਹੋਛੀ ਰਾਜਨੀਤੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ
ਆਗੂ ਹਾਈ ਕੋਰਟ ਦੇ ਸਾਬਕਾ ਜੱਜ ਦੀ ਦਿਆਨਦਾਰੀ ਉਪਰ ਵੀ ਸ਼ੱਕ ਕਰਨ ਲੱਗ ਗਏ ਹਨ ਇਸ ਲਈ ਉਹ
ਤਾਂ ਖਹਿਰਾ ਨੂੰ ਇਹ ਹੀ ਸਲਾਹ ਦੇਣਗੇ ਕਿ ਉਹ ਹੁਣ ਸੰਯੁਕਤ ਰਾਸ਼ਟਰ ਤੋਂ ਇਸ ਮਾਮਲੇ ਦੀ
ਜਾਂਚ ਦੀ ਮੰਗ ਕਰ ਲੈਣ।
ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪਰਤਾਪ ਸਿੰਘ
ਬਾਜਵਾ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਦਮੇ ਵਿੱਚੋਂ ਬਾਹਰ ਆਉਣ ਦੀ
ਨਸੀਹਤ ਦਿੰਦਿਆਂ ਅਰਦਾਸ ਵੀ ਕੀਤੀ ਕਿ ਉਹ ਚੋਣਾਂ ਦੇ ਸਦਮੇਂ ਤੋਂ ਜਲਦੀ ਬਾਹਰ ਨਿਕਲ ਆਉਣ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜੇਕਰ ਕੇਂਦਰੀ ਮੰਤਰੀ ਨੂੰ ਮਿਲਣਾ ਹੀ ਚਾਹੁੰਦੇ
ਹਨ ਤਾਂ ਕੇਂਦਰ ਸਰਕਾਰ ਵੱਲੋਂ ਕੀਤੇ ਅਰਬਾਂ ਦੇ ਘੁਟਾਲਿਆਂ ਦੀ ਜਾਂਚ ਦੀ ਮੰਗ ਵੀ ਰੱਖ
ਲੈਣ।
ਕੋਟਕਪੂਰਾ, ਬਠਿੰਡਾ ਸ਼ਹਿਰੀ ਤੇ ਦਿਹਾਤੀ ਅਤੇ ਬਾਘਾਪੁਰਾਣਾ ਹਲਕੇ ਦੇ
ਨੁਮਾਇੰਦਗੀ ਕਰਦੇ ਚਾਰੇ ਵਿਧਾਇਕਾਂ ਨੇ ਕਿਹਾ ਕਿ ਜੇਕਰ ਖਹਿਰਾ ਆਪਣੇ ਆਪ ਨੂੰ ਇੰਨਾ ਹੀ
ਦੁੱਧ ਧੋਤਾ ਸਮਝਦਾ ਹੈ ਤਾਂ ਕੇਂਦਰ ਵਿੱਚ ਬੈਠੇ ਕਾਂਗਰਸੀ ਆਗੂਆਂ ਵੱਲੋਂ 2 ਜੀ
ਸਪੈਕਟ੍ਰਮ, ਕਾਮਨਵੈਲਥ, ਆਦਰਸ਼ ਸੁਸਾਇਟੀ, ਕੋਲਗੇਟ, ਰੇਲਗੇਟ ਜਿਹੇ ਲੱਖਾਂ-ਕਰੋੜਾਂ ਦੇ
ਕੀਤੇ ਘੋਟਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ
ਸੀ.ਬੀ.ਆਈ. ਅਤੇ ਕੇਂਦਰ ਸਰਕਾਰ ਨੂੰ ਦਿੱਤੀਆਂ ਫਿਟਕਾਰਾਂ ਨਾਲ ਕਾਂਗਰਸੀ ਆਗੂਆਂ ਦਾ
ਦਿਮਾਗੀ ਤਵਾਜ਼ਨ ਵਿਗੜ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਕਿਸੇ 'ਤੇ ਵੀ ਯਕੀਨ ਨਹੀਂ ਰਿਹਾ
No comments:
Post a Comment