www.sabblok.blogspot.com
ਅਜੀਤਗੜ੍ਹ, 28 ਮਈ (ਕੇ. ਐੱਸ. ਰਾਣਾ)-ਭਿ੍ਸ਼ਟਾਚਾਰ ਵਿਚ ਬੁਰੀ ਤਰ੍ਹਾਂ ਲਿਬੜ ਚੱੁਕੀ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਸੂਬੇ ਦੇ ਲੋਕਾਂ ਕੋਲੋਂ ਫਤਵਾ ਹਾਸਲ ਕਰਨਾ ਚਾਹੀਦਾ ਹੈ | ਇਹ ਗੱਲ ਅੱਜ ਫੇਜ਼-2 ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਪੁਤਲਾ ਸਾੜਨ ਤੋਂ ਪਹਿਲਾਂ ਲੋਕਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਖੀ | ਵਿਧਾਇਕ ਸਿੱਧੂ ਅੱਜ ਪੁਸਤਕ ਘੋਟਾਲੇ ਦੇ ਵਿਰੋਧ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਵੱਲੋਂ ਕੱਢੇ ਪੈਦਲ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ | ਇਸ ਮੌਕੇ ਹਾਜ਼ਰ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ | ਸਿੱਧੂ ਨੇ ਦੋਸ਼ ਲਗਾਇਆ ਕਿ ਇਕ ਸੀਮਿੰਟ ਦੀਆਂ ਪਾਈਪਾਂ ਬਣਾਉਣ ਵਾਲੀ ਕੰਪਨੀ ਫ੍ਰੈਂਡਜ਼ ਐਾਟਰਪ੍ਰਾਈਜਿਜ਼ ਨੂੰ ਕਿਤਾਬਾਂ ਖਰੀਦ ਕੇ ਸਕੂਲਾਂ ਵਿਚ ਭੇਜਣ ਦੀ ਜ਼ਿੰਮੇਵਾਰੀ ਦੇ ਕੇ ਸਿੱਖਿਆ ਵਿਭਾਗ ਨੇ ਭਿ੍ਸ਼ਟਾਚਾਰ ਦੇ ਦਰਵਾਜੇ ਖੋਲ੍ਹੇ ਹਨ ਜਿਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਜ਼ਿੰਮੇਵਾਰ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਣਾ, ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐੱਮ. ਡੀ. ਐੱਸ. ਸੋਢੀ, ਅਮਰੀਕ ਸਿੰਘ ਸੋਮਲ, ਨਰੈਣ ਸਿੰਘ ਸਿੱਧੂ, ਰਿਸ਼ਵ ਜੈਨ, ਐੱਚ. ਐੱਸ. ਜਟਾਣਾ, ਮੁਕੰਦੀ ਸਿੰਘ, ਜੋਗਿੰਦਰ ਸਿੰਘ ਧਾਰੀਵਾਲ, ਸੁਖਦੇਵ ਸਿੰਘ ਮਾਂਗਟ, ਜੀ. ਐੱਸ. ਰਿਆੜ, ਕਰਮ ਸਿੰਘ ਮਾਣਕਪੁਰ ਕਲੱਰ, ਬੂਟਾ ਸਿੰਘ ਸੋਹਾਣਾ, ਇੰਜ. ਜੀ. ਐੱਸ. ਮਾਨ, ਰਵਿੰਦਰਜੀਤ ਸਿੰਘ ਿਲੰਕੀ, ਰਾਜਿੰਦਰ ਸਿੰਘ ਰਾਜਾ ਮਟੌਰ, ਰਾਜਪਾਲ ਸਿੰਘ ਵਿਲਖੂ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੌਰੀ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ ਲਾਂਡਰਾਂ, ਚੌ. ਦੀਪ ਚੰਦ ਗੋਬਿੰਦਗੜ੍ਹ, ਜਸਵੰਤ ਸਿੰਘ ਸਾਬਕਾ ਸਰਪੰਚ ਗਿੱਦੜਪੁਰ, ਚੌ. ਰਿਸ਼ੀਪਾਲ ਸਨੇਟਾ, ਜਗੀਰ ਸਿੰਘ ਲਾਲੀਆ, ਹਰਜਸ ਸਿੰਘ ਮੌਲੀ ਬੈਦਵਾਣ, ਰਣਜੀਤ ਸਿੰਘ ਜਗਤਪੁਰਾ, ਟਹਿਲ ਸਿੰਘ ਮਾਣਕਪੁਰ ਕਲੱਰ, ਦਲਜੀਤ ਸਿੰਘ ਮਨਾਣਾ, ਬਿ੍ਜ ਮੋਹਨ ਕਾਲਾ ਬਹਿਲੋਲਪੁਰ, ਕੁਲਵਿੰਦਰ ਸ਼ਰਮਾ ਬਲੌਾਗੀ, ਕੁਲਵੰਤ ਰਾਣਾ ਬਲੌਾਗੀ, ਇੰਦਰਜੀਤ ਸਿੰਘ ਖੋਖਰ, ਨਰਾਤਾ ਸਿੰਘ ਘੜੂੰਆਂ, ਸਵਰਨ ਸਿੰਘ ਚੰਨੀ, ਸੁਰਿੰਦਰ ਸਿੰਘ ਖੋਖਰ, ਬਾਲਾ ਸਿੰਘ ਮੋਹਾਲੀ, ਚੌ. ਜਸਪਾਲ ਸਿੰਘ ਸਾਬਕਾ ਸਰਪੰਚ ਤੜੌਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ

No comments:
Post a Comment