www.sabblok.blogspot.com
ਨਕੋਦਰ, -------ਮਈ
(ਟੋਨੀ)-ਸਥਾਨਕ ਦੱਖਣੀ ਅੱਡਾ ਕਪੂਰਥਲਾ ਰੋਡ 'ਤੇ ਪੁਰੀ ਟਰੇਡਿੰਗ ਕੰਪਨੀ ਨੂੰ ਅੱਗ ਲੱਗਣ
ਕਾਰਨ ਕਰੋੜ ਰੁਪਏ ਤੋਂ ਵੱਧ ਸਾਮਾਨ ਸੜ ਕੇ ਸਵਾਹ ਹੋ ਗਿਆ | ਜਾਣਕਾਰੀ ਅਨੁਸਾਰ ਦੁਕਾਨ
ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ ਤੜਕੇ 5 ਵਜੇ ਦੁਕਾਨ ਦੇ ਮਾਲਕ ਕੁਲਦੀਪ ਰਾਏ ਪੁਰੀ ਤੇ
ਰਾਜਿੰਦਰ ਕੁਮਾਰ ਪੁਰੀ ਨੂੰ ਮਿਲੀ | ਜਦ ਉਨ੍ਹਾਂ ਨੇ ਦੁਕਾਨ ਨੂੰ ਅੱਗ ਲੱਗੀ ਦੇਖੀ ਤਾਂ
ਉਨ੍ਹਾਂ ਨੇ ਤੁਰੰਤ ਫਾਇਰ ਬਿ੍ਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਅੱਗ ਲੱਗਣ ਦੀ
ਖ਼ਬਰ ਫੈਲਦੇ ਹੀ ਲੋਕ ਸਵੇਰੇ ਭਾਰੀ ਗਿਣਤੀ ਵਿਚ ਇਕੱਠੇ ਹੋ ਗਏ ਤੇ ਦੁਕਾਨ ਦੇ ਸ਼ਟਰ ਤਾਂ
ਤਾਲਾ ਖੋਲ੍ਹ ਕੇ ਸ਼ਟਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨ ਦੇ ਅੰਦਰੋਂ ਵੀ ਕਿਸੇ
ਸ਼ਰਾਰਤੀ ਅਨਸਰ ਵਲੋਂ ਤਾਲੇ ਲਗਾਏ ਹੋਣ ਕਾਰਨ ਸ਼ਟਰ ਚੁੱਕਣ ਵਿਚ ਕਾਫ਼ੀ ਦੇਰੀ ਹੋ ਗਈ |
ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿਚ ਸਾਰਾ ਸੈਨੇਟਰੀ ਤੇ ਦੁਕਾਨ ਦਾ ਫ਼ਰਨੀਚਰ
ਸਵਾਹ ਹੋ ਗਿਆ | ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਨੂੰ ਅੱਗ 'ਤੇ ਕਾਬੂ ਕਰਨ ਲਈ ਕਾਫ਼ੀ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਦੁਕਾਨ ਦੀ ਬੇਸਮੈਂਟ ਸਮੇਤ ਤਿੰਨ ਹਿੱਸਿਆਂ 'ਚ
ਸਾਮਾਨ ਜੋ ਸਾਰਾ ਹੀ ਸੜ ਕੇ ਸਵਾਹ ਹੋ ਗਿਆ |
No comments:
Post a Comment