www.sabblok.blogspot.com
ਨਵੀਂ
ਦਿੱਲੀ, 29 ਮਈ, (ਮਨਪ੍ਰੀਤ ਸਿੰਘ ਖਾਲਸਾ) - ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ
ਸਖਤ ਸੁਰਖਿਆ ਹੇਠ ਭਾਈ ਬਲਜੀਤ ਸਿੰਘ ਭਾਉ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007
ਧਾਰਾ 25(1), 120 ਬੀ ਅਤੇ 121 ਏ ਅਧੀਨ ਜੱਜ ਰਾਕੇਸ਼ ਸਿਧਾਰਥ ਦੀ ਕੋਰਟ ਵਿਚ ਸਮੇਂ ਸਿਰ
ਪੇਸ਼ ਕੀਤਾ ਗਿਆ। ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਤੇ ਜੱਜ ਸਾਹਿਬ ਨੇ ਫੈਸਲਾ ਦੇਣਾ ਸੀ,
ਪਰ ਸਰਕਾਰੀ ਵਕੀਲ (ਜਿਸ ਦੀ ਕੋਰਟ ਵਿਚ 2 ਘੰਟੇ ਤਕ ਇੰਤਜਾਰ ਕੀਤੀ ਗਈ) ਦੁਸਰੇ ਕੇਸ ਵਿਚ
ਮਸ਼ਰੂਫ ਹੋਣ ਕਰਕੇ ਅਦਾਲਤ ਵਿਚ ਪੇਸ਼ ਨਾ ਹੋ ਸਕਿਆ ਜਿਸ ਤੇ ਜੱਜ ਸਾਹਿਬ ਨੇ ਉਸ ਦੀ 29 ਮਈ
ਦੀ ਤਰੀਕ ਮੁਕਰੱਰ ਕਰ ਦਿੱਤੀ। ਅਪਣੇ ਸਪੁਤਰ ਭਾਈ ਬਲਜੀਤ ਸਿੰਘ ਦੀ ਚਿੰਤਾ ਵਿਚ ਉਨ੍ਹਾਂ
ਦੇ ਪਿਤਾ ਦਲੀਪ ਸਿੰਘ ਜੀ ਨੂੰ ਪੈਰਾਲੀਸੀਸ ਹੋ ਗਿਆ ਹੈ ਤੇ ਉਹ ਹੋਸਪਿਟਲ ਵਿਚ ਇਲਾਜ ਕਰਵਾ
ਰਹੇ ਹਨ, ਇਸ ਤੇ ਵੀ ਜੱਜ ਸਾਹਿਬ ਫੈਸਲਾ ਨਾ ਦੇ ਕੇ ਤਰੀਕਾਂ ਤੇ ਤਰੀਕਾਂ ਪਾਈ ਜਾ ਰਹੇ
ਹਨ। ਕੋਰਟ ਵਿਚ ਭਾਈ ਭਾਉ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਹਾਜ਼ਿਰ ਸਨ। ਕੋਰਟ ਵਿਚ
ਭਾਈ ਬਲਜੀਤ ਸਿੰਘ ਭਾਉ ਵੱਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਅਸਿਸਟੇਂਟ
ਜਗਮੀਤ ਸਿੰਘ ਰੰਧਾਵਾ ਅਤੇ ਏਕਤਾ ਹਜ਼ਿਰ ਹੋਏ ਸਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਮਈ
ਨੂੰ ਹੋਵੇਗੀ।
No comments:
Post a Comment