www.sabblok.blogspot.com
ਚੰਡੀਗੜ੍ਹ.30 ਮਈ.– ਪੰਜਾਬ ਦੀਆਂ ਜੇਲਾਂ ਅੰਦਰ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਲਈ ਡੀ. ਆਈ. ਜੀ.ਪੱਧਰ
ਦੇ ਇਕ ਅਧਿਕਾਰੀ ਅਧੀਨ ਸਪੈਸ਼ਲ ਛਾਪਾ ਮਾਰੂ ਦਸਤੇ ਦਾ ਗਠਨ ਕੀਤਾ ਜਾ ਰਿਹਾ ਹੈ। ਇਹ
ਛਾਪਾ ਮਾਰੂ ਦਸਤਾ ਸਮੇਂ-ਸਮੇਂ ‘ਤੇ ਜੇਲਾਂ ‘ਚ ਛਾਪੇ ਮਾਰ ਕੇ ਨਸ਼ਿਆਂ ਦੇ ਪ੍ਰਭਾਵ ਨੂੰ
ਰੋਕਣ ਦਾ ਕੰਮ ਕਰੇਗਾ। ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਚੰਡੀਗੜ੍ਹ ਵਿਖੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ
ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਹਰ ਜ਼ਰੂਰੀ ਕਦਮ ਚੁੱਕੇਗੀ।
ਪੰਜਾਬ ਦੀਆਂ ਜੇਲਾਂ ‘ਚ ਨਸ਼ਿਆਂਦੇ ਵੱਧਦੇ ਪ੍ਰਭਾਵ ਦੇ ਚਲਦਿਆਂ ਸਰਕਾਰ ਇਸ ਸਮੇਂ ਕਾਂਗਰਸ ਅਤੇ ਰਿਟਾਇਰ ਹੋਏ ਅਧਿਕਾਰੀਆਂ ਦੇ ਨਿਸ਼ਾਨੇ ‘ਤੇ ਹੈ। ਪੰਜਾਬ ਜੇਲ ਵਿਭਾਗ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਪੂਰੇ ਸੂਬੇ ‘ਚ ਦੌਰਾ ਕਰਕੇ ਜੇਲਾਂ ‘ਚ ਚੱਲ ਰਹੇ ਨਸ਼ਿਆਂ ਲਈ ਪੁਲਸ ਦੇ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ। ਲਿਹਾਜ਼ਾ ਹੁਣ ਸਰਕਾਰ ਨੂੰ ਇਸ ਮਾਮਲੇ ‘ਚ ਕੋਈ ਕਾਰਵਾਈ ਕਰਨ ਦੀ ਲੋੜ ਮਹਿਸੂਸ ਹੋਈ ਹੈ।

No comments:
Post a Comment