www.sabblok.blogspot.com
ਲੁਧਿਆਣਾ-
ਲੁਧਿਆਣਾ 'ਚ ਇਕ ਕਰਮਚਾਰੀ ਨੇ ਖੁਦ ਨੂੰ ਨੌਕਰੀ 'ਚੋਂ ਕੱਢੇ ਜਾਣ ਦੀ ਰੰਜਿਸ਼ ਨੂੰ ਲੈ ਕੇ
ਬਦਲਾ ਲੈਣ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਸਹਾਰਾ ਲਿਆ। ਦੋਸ਼ੀ
ਨੇ ਆਪਣੀ ਮਲਕਿਨ ਦਾ ਚੇਹਰਾ ਕੁਝ ਅਸ਼ਲੀਲ ਤਸਵੀਰਾਂ ਉੱਪਰ ਲਗਾ ਕੇ ਕਾਰਨਾਮੇ ਨੂੰ ਅੰਜਾਮ
ਦਿੱਤਾ। ਦੋਸ਼ੀ ਕਰਮਚਾਰੀ ਨੇ ਫੇਸਬੁੱਕ ਤੋਂ ਆਪਣੀ ਮਾਲਕਿਨ ਦੀ ਆਈ. ਡੀ. 'ਚੋਂ ਫੋਟੋਆਂ
ਡਾਊਨਲੋਡ ਕੀਤੀਆਂ ਅਤੇ ਫਿਰ ਸਾਫਟਵੇਅਰ ਦੀ ਮਦਦ ਨਾਲ ਉਨ੍ਹਾਂ ਨੂੰ ਅਸ਼ਲੀਲ ਬਣਾਇਆ ਅਤੇ
ਮਾਲਕਿਨ ਦੇ ਨਾਂ 'ਤੇ ਇਕ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਨ੍ਹਾਂ ਅਸ਼ਲੀਲ ਤਸਵੀਰਾਂ
ਨੂੰ ਅਪਲੋਡ ਕਰ ਦਿੱਤਾ। ਸਿਰਫ ਇੰਨਾ ਹੀ ਨਹੀਂ ਦੋਸ਼ੀ ਨੇ ਉਨ੍ਹਾਂ ਅਸ਼ਲੀਲ ਤਸਵੀਰਾਂ ਨੂੰ
ਆਪਣੀ ਮਾਲਕਿਨ ਦੇ ਰਿਸ਼ਤੇਦਾਰਾਂ ਦੀ ਫੇਸਬੁੱਕ ਆਈ. ਡੀ. 'ਤੇ ਵੀ ਟੈਗ ਕਰ ਦਿੱਤਾ।
ਦੋਸ਼ੀਆਂ ਨੇ ਆਪਣੀ ਮਾਲਕਣ ਦੀ ਜਾਅਲੀ ਆਈ. ਡੀ. 'ਤੇ ਉਸ ਦੇ ਮੋਬਾਇਲ ਦਾ ਨੰਬਰ ਵੀ ਪਾ
ਦਿੱਤਾ ਜਿਸ ਤੋਂ ਬਾਅਦ ਉਸ ਦੀ ਮਾਲਕਣ ਨੂੰ ਫੋਨ ਆਉਣੇ ਸ਼ੁਰੂ ਹੋ ਗਏ। ਜਦੋਂ ਦੋਸ਼ੀ ਦੀ ਇਸ
ਹਰਕਤ ਦਾ ਪਤਾ ਪੀੜਤਾ ਅਤੇ ਉਸ ਦੇ ਪਤੀ ਨੂੰ ਚੱਲਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ
ਸਥਾਨਕ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ੀ ਦਾ ਪਤਾ
ਲਗਾਇਆ ਅਤੇ ਫਿਰ ਉਸ ਦੇ ਖਿਲਾਫ ਅਪਰਾਧਕ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਉਸ ਨੂੰ
ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਦੋਸ਼ੀ ਕਢਾਈ-ਸਿਲਾਈ ਦਾ ਕਾਰੀਗਰ ਹੈ ਜੋ ਪਿਛਲੇ 8-9
ਮਹੀਨਿਆਂ ਤੋਂ ਘਰ 'ਚ ਹੀ ਬਣੇ ਬੁਟੀਕ 'ਤੇ ਸਿਲਾਈ-ਕਢਾਈ ਦਾ ਕੰਮ ਕਰਦਾ ਸੀ। ਦੋਸ਼ੀ ਨੇ
ਬੁਟੀਕ ਮਾਲਕਿਨ ਵਲੋਂ ਖੁਦ ਨੂੰ ਨੌਕਰੀ 'ਚੋਂ ਕੱਢੇ ਜਾਣ ਦੀ ਰੰਜਿਸ਼ ਨੂੰ ਲੈ ਕੇ ਅਜਿਹਾ
ਕਾਰਨਾਮਾ ਕੀਤਾ। ਉਧਰ ਜਦੋਂ ਇਸ ਸੰਬੰਧੀ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ
ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ
ਦਿੱਤਾ।
No comments:
Post a Comment