www.sabblok.blogspot.com
ਪੌਂਗ ਡੈਮ ਦੇ ਜਲ ਭੰਡਾਰ ਵਿੱਚ ਮਾਮੂਲੀ ਕਮੀ * ਵੱਧ ਬਿਜਲੀ ਪੈਦਾ ਹੋਣ ਦੇ ਆਸਾਰ
ਚੰਡੀਗੜ੍ਹ/ਨੰਗਲ.31 ਮਈ. - ਉੱਤਰੀ ਭਾਰਤ ਵਿਚ ਕਰੀਬ ਇਕ ਮਹੀਨੇ ਤੋਂ ਚੱਲ ਰਹੀਆਂ ਗਰਮ ਹਵਾਵਾਂਦੇ
ਬਾਵਜੂਦ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 33 ਫੁੱਟ ਵੱਧ ਹੈ। ਡੈਮ
ਵਿਚ ਅੱਜ1571.30 ਫੁੱਟ ਪਾਣੀ ਮਾਪਿਆ ਗਿਆ ਜੋ ਪਿਛਲੇ ਸਾਲ ਦੇ ਇਸ ਸਮੇਂ ਦੇ ਪੱਧਰ 15.38
ਫੁੱਟ ਦੇ ਮੁਕਾਬਲੇ 33 ਫੁੱਟ ਵੱਧ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ।ਦੂਜੇ
ਪਾਸੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਕੁਝ ਘਟਿਆ ਹੈ। ਇਸ ਡੈਮ ’ਚ ਅੱਜ 1311.11 ਫੁੱਟ
ਪਾਣੀ ਮਾਪਿਆ ਗਿਆ ਜਦੋਂਕਿ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ ਇਹ 1313.33 ਫੁੱਟ ਸੀ। ਡੈਮ
ਨੂੰ ਭਰਨ ਵਿਚ ਬਰਫ਼ ਦਾ ਪਿਘਲਣਾ ਤੇ ਬਾਰਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਭਾਖੜਾ ਡੈਮ
ਵਿਚ ਪਾਣੀ ਵਧਣ ਦਾ ਸਮਾਂ 21 ਮਈ ਤੋਂ ਸ਼ੁਰੂ ਹੋਇਆ ਜੋ 20 ਸਤੰਬਰ ਤਕ ਚੱਲੇਗਾ। ਪੌਂਗ
ਡੈਮ ਵਿਚ ਪਾਣੀ ਭਰਨ ਦਾ ਸਮਾਂ 21 ਜੂਨ ਤੋਂ ਸ਼ੁਰੂ ਹੋਵੇਗਾ।ਇਸ ਸਮੇਂ ਭਾਖੜਾ ਡੈਮ ਅੰਦਰ
ਰੋਜ਼ਾਨਾ ਤੀਹ ਹਜ਼ਾਰ ਕਿਊਸਿਕ ਪਾਣੀ ਦਾਖਲ ਤੇ 29000
ਕਿਊਸਿਕ ਖਾਰਜ ਹੋ ਰਿਹਾ ਹੈ। ਪੌਂਗ ਡੈਮ ਵਿਚ ਰੋਜ਼ਾਨਾ 3300 ਕਿਊਸਿਕਪਾਣੀ ਦਾਖਲ ਤੇ
3700 ਕਿਊਸਿਕ ਖਾਰਜ ਹੋ ਰਿਹਾ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਸਿੰਚਾਈ ਅਤੇ ਹੋਰ
ਕਾਰਜਾਂ ਲਈ ਪਾਣੀ ਭਾਖੜਾ ਡੈਮ ਤੇ ਪੌਂਗ ਡੈਮ ਤੋਂ ਮਿਲਦਾ ਹੈ। ਪਿਛਲੇ ਸਾਲ ਮੌਨਸੂਨ
ਦੌਰਾਨ ਬਾਰਸ਼ ਘੱਟ ਹੋਣ ਕਾਰਨ ਦੋਵਾਂ ਡੈਮਾਂ ਵਿਚ ਪਾਣੀ ਦਾ ਪੱਧਰ ਘੱਟ ਰਿਹਾ, ਜਿਸ ਕਾਰਨ
ਭਾਖੜਾ-ਬਿਆਸ ਪ੍ਰਾਜੈਕਟ ਨੂੰ ਪਾਣੀ ਉਪਰ ਦਸ ਫੀਸਦੀ ਕਟੌਤੀ ਲਾਉਣੀ ਪਈ ਸੀ।
No comments:
Post a Comment