jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 30 May 2013

ਸਿਖਾਂ ਨੂੰ ਬਦਨਾਮ ਕਰਨ ਅਤੇ ਸਿਖਾਂ ਦੇ ਵਿਰੁਧ ਫੇਸ੍ਬੂਕ ਤੇ ਹੋ ਰਿਹਾ "ਨਫਰਤ" ਦਾ ਕੂੜ ਪ੍ਰਚਾਰ

www.sabblok.blogspot.com
ਇਕ ਦਿਨ ਬਾਅਦ 1ਜੂਨ ਹੈ ਤੇ 29 ਸਾਲ ਹੋ ਗਏ ਹਨ ਹਰ ਸਾਲ ਇਸ ਮਹੀਨੇ ਦੇ ਚੜਦੇ ਸਾਰ ਹੀ ਹਰ ਨਾਨਕ ਨਾਮ ਲੇਵਾ ਦਾ ਮੰਨ ਦੁਖ ਨਾਲ ਪਸੀਜ ਉਠਦਾ ਹੈ ,ਜਿਵੇ ਕੋਈ ਪੁਰਾਣਾ ਜਖਮ ਕਿਸੇ ਖੁਰੇਦ ਦਿੱਤਾ ਹੋਵੇ.. ਇਸਤੋ ਵੀ ਕੀਤੇ ਜਿਆਦਾ ... 84 ਵੇਲੇ ਮੈਂ ਛੋਟਾ ਸੀ ਤੇ ਮੇਨੂ ਪਤਾ ਵੀ ਨਹੀਂ ਸੀ ਉਸ ਵੇਲੇ ਕੇ ਕੀ ਹੋ ਰਿਹਾ ਹੈ ... ਮੈ ਦੁਬਈ ਵਿਚ ਸੀ ..ਨਾ ਹੀ ਮੇਰੇ ਕਿਸੇ ਪਾਰਿਵਾਰਿਕ ਨਾ ਹੀ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਉਸ ਦਰਦ ਨੂੰ ਹੰਡਾਇਆ ... ਪਰ ਫੇਰ ਵੀ ਹਰ ਸਾਲ ਇਸ ਮਹੀਨੇ ਦੇ ਚੜਦੇ ਸਾਰ ਹੀ ਮੰਨ ਵਿਚ ਚੀਜ਼ ਪੈਣ ਲੱਗ ਜਾਂਦੀ ਹੈ ..
ਪਰ ਫੇਰ ਸੋਚਦਾ ਕੇ ਇਹ ਸਬ ਹੋਇਆ ਕਿਓਂ ... ਕੀ ਕਾਰਨ ਸੀ.. ਕਿਸਦੇ ਕਰਕੇ ਹੋਇਆ .. ਤੇ ਜਿੰਨਾ ਕੁਛ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੀ ਉਸ ਤੋ ਮੇਹਸੂਸ ਹੋਇਆ ਕੇ ਇਹ ਸੱਬ ਨਫਰਤ ਦੇ ਕਾਰਨ ਹੋਇਆ ...
ਸਿਖ ਹਮੇਸ਼ਾ ਹੀ ਸ਼ਾਂਤ ਸੁਬਹ ਤੇ ਪਰਮਾਤਮਾ ਨੂੰ ਮੰਨਣ ਵਾਲੇ ਰਹੇ ਨੇ.. ਹਥਿਆਰ ਸਿਰਫ ਉਸ ਵੇਲੇ ਹੀ ਚੁੱਕੇ ਗਏ ਜੱਦ ਜੁਲਮ ਦੀ ਹੱਦ ਮੁੱਕ ਗੇਈ... 1947 ਤੋ ਬਾਅਦ ਪੰਜਾਬ ਨੂੰ ਇਸਦਾ ਬਣਦਾ ਹੱਕ ਨਾ ਮਿਲਿਆ ਤਾਂ ਸਾਰੇ ਪੰਜਾਬੀ ਇਸਦੇ ਵਿਰੁਧ ਖੜੇ ਹੋਏ .. ਇਹ ਇਕ ਆਮ ਜੇਹੀ ਗੱਲ ਸੀ ਕੇ ਪੰਜਾਬ ਵਿਚ ਜਿਆਦਾ ਗਿਣਤੀ ਸਿਖਾਂ ਦੀ ਸੀ ਤੇ ਇਸ ਲੇਇ ਜਿਆਦਾ ਸਿਖ ਹੀ ਇਸ ਕਾਣੇ ਵੰਡੇ ਦੇ ਵਿਰੁਧ ਖੜੇ ਹੋਏ ... ਉਸ ਵੇਲੇ ਬੋਹਤ ਹਿੰਦੂ ਵੀਰ ਵੀ ਸਨ ਨਾਲ.. ਪਰ ਸਰਕਾਰ ਨੂੰ ਇਹ ਮਨਜੂਰ ਨਾ ਹੋਇਆ ਤੇ ਸਿਖਾ ਨਾਲ "ਨਫਰਤ" ਵਸ਼ ਸਰਕਾਰ ਨੇ ਏਹੋ ਜੇਹੇ ਕਾਰੇ ਕਰਨੇ ਸ਼ੁਰੂ ਕਰ ਦਿਤੇ ਅਫਵਾਹਾ ਉਦਾਨਿਆ ਸ਼ੁਰੂ ਕਰ ਦਿਤੀਆ ਕੇ ਹਿੰਦੂ ਸਿਖ ਆਪਸ ਵਿਚ ਵੱਟ ਜਾਂ ਤੇ ਪੰਜਾਬ ਦੇ ਹੱਕਾ ਦਾ ਮਸਲਾ ਧਾਰਮਿਕ ਮਸਲਾ ਬਣਕੇ ਰਹ ਜਾਵੇ... ਤੇ ਅਫਸੋਸ ਹੋਇਆ ਵੀ ਇਸਸੇ ਤਰਾਂ... 1950-60 ਦੀ ਮਰਦਮ ਸ਼ੁਮਾਰੀ ਵਿਚ ਵਿਚ ਬੋਹੁਤ ਸਾਰੇ ਹਿੰਦੂ ਪੰਜਾਬੀਆ ਨੇ ਆਪਣੇ ਭਾਸ਼ਾ ਹਿੰਦੀ ਲਿਖਾਈ ... ਜਿਸਦੇ ਕਾਰਨ ਪੰਜਾਬ ਦਾ ਬੋਹ੍ਤਾ ਇਲਾਕਾ ਹਰਿਆਣਾ ਤੇ ਹਿਮਾਚਲ ਵਿਚ ਚਲਾ ਗਿਆ...

ਗੱਲ ਇਥੇ ਹੀ ਮੁੱਕੀ ਨਹੀਂ ਸਿਖਾ ਨਾਲ "ਨਫਰਤ" ਕੀਤੀ ਜਾਂ ਲੱਗੀ... ਸਿਖਾਂ ਨੂੰ ਜਰਾਇਮ ਪੇਸ਼ਾ ਕੋਯਮ ਕਿਹਾ ਜਾਂ ਲੱਗਾ ... ਸਿਖਾਂ ਨੇ ਸਰਕਾਰ ਵਲੋਂ ਲਗਾਈ ਏਮੇਰ੍ਜੇਨ੍ਸੀ ਦਾ ਵਿਰੋਧ ਕੀਤਾ ਤੇ ਫੇਰ ਸਰਕਾਰ ਦੇ ਮੰਨ ਵਿਚ ਸਿਖਾਂ ਲੇਇ ਹੋਰ "ਨਫਰਤ" ਵਧ ਗੇਈ .. ਤੇ ਸਰਕਾਰ ਸਿਖਾਂ ਨੂ ਸਬਕ ਸਿਖਾਉਣ ਬਾਰੇ ਸੋਚਣ ਲੱਗੀ ਜਿਸਦੇ ਫਲਸਰੂਪ ਸਰਕਾਰੀ ਏਜੇਂਸੀਆ ਵਲੋਂ ਸਿਖ ਇਤਿਹਾਸ ਤੇ ਗੁਰੂ ਸਾਹਿਬਾਨਾ ਵਿਰੁਧ ਕੂੜ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਸਿਖਾਂ ਦੇ ਖਿਲਾਫ਼ ਭੜਕਾਇਆ ਗਿਆ ਤਾਂ ਜੋ ਲੋਕਾਂ ਵਿਚ ਸਿਖਾ ਪ੍ਰਤੀ "ਨਫਰਤ" ਵਧੇ .. ਤਾਂ ਜੋ ਸਰਕਾਰ ਆਪਣੀ ਕੋਝੀ ਚਾਲ ਸੋਖਿਆ ਚਲ ਸਕੇ//// ਤੇ ਫੇਰ 84 ਆਯੀ ਤੇ ਇਸਨੇ ਪੂਰੀ ਦੁਨਿਆ ਨੂੰ ਹਿਲਾ ਕੇ ਰਖ ਦਿੱਤਾ ..
ਅਫਸੋਸ ਹੈ ਕੇ "ਨਫਰਤ " ਦਾ ਇਹ ਖੇਡ ਹਜੇ ਵੀ ਅੱਜ ਤੱਕ ਵੀ ਖੇਡਿਆ ਜਾ ਰਿਹਾ ਹੈ .. ਹੁਣ ਇਸ ਖੇਡ ਦੇ ਅਸੂਲ ਬਦਲ ਗਏ ਹਨ... ਅੱਜਕਲ ਇਹ "ਨਫਰਤ" ਦਾ ਖੇਡ ਫੇਸਬੁਕ ਉੱਤੇ ਖੇਡਿਆ ਜਾ ਰਿਹਾ ਹੈ ਤੇ ਬੜੇ ਹੋ ਕੋਝੇ ਤਰੀਕੇ ਨਾਲ ਹੋ ਰਿਹਾ ਹੈ ... ਅੱਜ ਤੁਹਾਨੂ ਬੋਹੁਤ ਸਾਰੀਆ ਏਹੋ ਜੇਹੇ ਪੇਜ ਤੇ ਗਰੁਪ ਮਿਲ ਜਾਣਗੇ ਫੇਸ੍ਬੂਕ ਤੇ ਜੋ ਪੂਰੇ ਜੋਰ ਨਾਲ ਸਿਖਾ ਦੇ ਵਿਰੁਧ ਨਫਰਤ ਫੈਲਾ ਰਹੇ ਹਨ... ਜਿਨ੍ਹਾ ਵਿਚੋ ਅੱਜ ਹੀ ਮੈਂ ਇਕ ਆਈ ਦੀ ਦੇਖੀ .. ਜਿਸਦਾ ਨਾਮ ਹੈ "ਸਿਖ ਮੁਕਾਓ ,ਹਿੰਦੂ ਬਚਾਓ" ਜਿਸਦਾ ਅਸਲ ਮਕਸਦ ਆਪ ਨੂੰ ਇਸਦੇ ਨਾਮ ਤੋਂ ਹੀ ਪਤਾ ਲਗ ਜਾਂਦਾ ਹੈ ... ਇਸਦੇ ਪਿਛੇ ਕੋਉਣ ਹੈ ? ਓਹ ਕੀ ਚਾਹੰਦਾ ਹੈ ? ਇਸਦਾ ਜਵਾਬ ਅਸੀਂ ਸਾਰੀਆ ਨੇ ਮਿਲਕੇ ਲਬਣਾ ਹੈ .. ਤੇ ਬਾਕੀ ਜੋ ਹੋਰ ਵੀ ਪੇਜ ਯਾ ਗਰੂਪ ਹਨ ਜੋ ਨਫਰਤ ਫੈਲਾ ਰਹੇ ਹਨ ਸਾਨੂ ਉਨ੍ਹਾ ਤੋ ਸੁਚੇਤ ਰਿਹਣ ਦੀ ਲੋੜ ਹੈ.. ਤੇ ਆਪਣੇ ਆਪ ਨੂੰ ਸ਼ਾਂਤ ਚਿਤ ਰਹ ਕੇ ਇਨ੍ਹਾ ਨੂ ਰੋਕਣਾ ਹੈ ... ਤਾਂ ਜੋ ਆਣ ਵਾਲੇ ਸਮੇ ਵਿਚ ਕੋਈ ਵੀ ਏਹੋ ਜਿਹਾ ਨਾ ਹੋ ਸਕੇ ਜੋ ਅਸੀਂ ਪਿਛੇ ਹੰਡਾ ਚੁੱਕੇ ਹਾਂ.. ਅੱਜ ਲੋੜ ਹੈ ਗੁਰੂ ਦੀ ਮੱਤ ਲੈ ਕੇ ਨਫਰਤ ਦੇ ਬੀਜ ਬੀਜਣ ਵਾਲਿਆ ਦੀ ਪੇਹ੍ਚਾਨ ਕਰਨ ਦੀ ..  
ਮੇਨੂ ਕਿਸੇ ਨਾਲ ਨਫਰਤ ਨਹੀਂ ਕਰਨੀ ਚਾਹੀਦੀ ,, ਓਹ ਗਲ ਅਲਗ ਹੈ ਕੇ ਕੋਈ ਮੇਨੂ ਪਸੰਦ ਨਹੀਂ .. ਪਰ ਮੇਨੂ ਉਸ ਨਾਲ ਨਫਰਤ ਨਹੀਂ ਕਰਨੀ ਚਾਹੀਦੀ

No comments: